हलका विधायक संतोष कटारिया ने बलाचौर शहर के सीवेज ट्रीटमेंट प्लांट का उद्घाटन किया

ਬਲਾਚੌਰ - ਬਲਾਚੌਰ ਸ਼ਹਿਰ ਵਿੱਚ ਸੀਵਰੇਜ ਲਈ ਪਹਿਲੇ ਫੇਜ ਅਧੀਨ 6-24 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ 4 ਐਮ ਐਲ ਡੀ ਸਮਰੱਥਾ ਦੇ ਸੀਟੇਕ ਟਰੀਟਮੈਂਟ ਪਲਾਂਟ ਦਾ ਉਦਘਾਟਨ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਵਲੋਂ ਕੀਤਾ ਗਿਆ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਦਾ ਗੰਦਾ ਪਾਣੀ ਸਾਫ ਕਰਕੇ ਉਸ ਨੂੰ ਖੇਤਾਂ ਵਿੱਚ ਉਪਯੋਗੀ ਬਣਾਇਆ ਜਾ ਸਕੇਗਾ ਤੇ ਗੰਦੇ ਪਾਣੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਲਈ ਖਾਦ ਦੇ ਤੌਰ ਤੇ ਵਰਤਿਆ ਜਾ ਸਕੇਗਾ।

ਬਲਾਚੌਰ - ਬਲਾਚੌਰ ਸ਼ਹਿਰ ਵਿੱਚ ਸੀਵਰੇਜ ਲਈ ਪਹਿਲੇ ਫੇਜ ਅਧੀਨ 6-24 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ 4 ਐਮ ਐਲ ਡੀ ਸਮਰੱਥਾ ਦੇ ਸੀਟੇਕ ਟਰੀਟਮੈਂਟ ਪਲਾਂਟ ਦਾ ਉਦਘਾਟਨ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਵਲੋਂ ਕੀਤਾ ਗਿਆ। ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਇਸ ਨਾਲ ਸ਼ਹਿਰ ਦਾ ਗੰਦਾ ਪਾਣੀ ਸਾਫ ਕਰਕੇ ਉਸ ਨੂੰ ਖੇਤਾਂ ਵਿੱਚ ਉਪਯੋਗੀ ਬਣਾਇਆ ਜਾ ਸਕੇਗਾ ਤੇ ਗੰਦੇ ਪਾਣੀ ਦੀ ਰਹਿੰਦ ਖੂੰਹਦ ਨੂੰ ਖੇਤਾਂ ਲਈ ਖਾਦ ਦੇ ਤੌਰ ਤੇ ਵਰਤਿਆ ਜਾ ਸਕੇਗਾ। ਸੀਨੀਅਰ ਆਗੂ ਅਸ਼ੋਕ ਕਟਾਰੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਧਾਇਕ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਬਲਾਚੌਰ ਸ਼ਹਿਰ ਵਿੱਚ ਜੋ ਵਾਰ ਵਾਰ ਸੀਵਰੇਜ ਦੀ ਪਾਈਪ ਲਾਈਨ ਬੰਦ ਹੁੰਦੀ ਹੈ। ਇਸ ਨਾਲ ਉਸ ਤੋ ਜਲਦੀ ਹੀ ਸ਼ਹਿਰ ਵਾਸੀਆਂ ਨੂੰ ਛੁਟਕਾਰਾ ਮਿਲ ਜਾਵੇਗਾ। ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਲੋਂ ਬਿਨ੍ਹਾਂ ਸੀਵਰ ਟਰੀਟਮੈਂਟ ਪਲਾਂਟ ਚਲਾਏ ਹੀ ਸੀਵਰ ਲਾਈਨ ਚਾਲੂ ਕਰ ਦਿੱਤੀ ਗਈ ਸੀ। ਜਿਸ ਕਾਰਨ ਸ਼ਹਿਰ ਵਿੱਚ ਥਾਂ-ਥਾਂ ਗੰਦੇ ਪਾਣੀ ਦੀ ਨਿਕਾਸੀ ਰੁਕ ਗਈ ਸੀ। ਇਸ ਮੌਕੇ ਐਸ ਡੀ ਓ ਰਣਜੀਤ ਸਿੰਘ, ਮੁਖਤਿਆਰ ਸਿੰਘ ਜੇ ਈ, ਬਲਾਕ ਪ੍ਰਧਾਨ ਪ੍ਰਵੀਨ ਪੁਰੀ, ਜਸਵਿੰਦਰ ਸਿਆਣ, ਕੁਲਦੀਪ ਸਿੰਘ, ਜੌਲੀ ਬੈਂਸ, ਨਿਰਮਲਾ ਰਾਣੀ ਤੇ ਪਤਵੰਤੇ ਹਾਜ਼ਰ ਸਨ।