ਕੌਮਾਂਤਰੀ ਸ਼ਾਇਰ "ਕੰਵਰ ਇਕਬਾਲ ਸਿੰਘ" ਨੂੰ ਮਿਲਿਆ "ਸੁਰਿੰਦਰਪਾਲ ਸਿੰਘ ਸੰਧੂ" ਯਾਦਗਾਰੀ ਪਲੇਠਾ ਪੁਰਸਕਾਰ

ਕਪੂਰਥਲਾ (ਪੈਗਾਮ ਏ ਜਗਤ) ਜੱਸਪ੍ਰੀਤ ਸਿੰਘ “ਧਿੰਜਣ” ਸਮਰੱਥ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ ਜੋ ਕਿ (ਡਿਪਟੀ ਸੈਕਟਰੀ ਪੰਜਾਬ ਸਕੂਲ ਸਿੱਖਿਆ ਬੋਰਡ ਚੰਡੀਗੜ੍ਹ) ਜਿਹੇ ਵੱਕਾਰੀ ਅਹੁਦੇ ਤੋਂ ਬੇਦਾਗ਼ ਸੇਵਾ ਮੁਕਤ ਹੋ ਕੇ ਕੁਝ ਵਰ੍ਹੇ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਗਏ ਹਨ ! ਪਰਿਵਾਰ ਸਮੇਤ ਕੈਨੇਡਾ ਵੱਸਦੇ ਉਹਨਾਂ ਦੇ ਹੋਣਹਾਰ ਸਪੁੱਤਰ ਐਡਵੋਕੇਟ ਗੁਰਤੇਜ ਸਿੰਘ ਉਰਫ਼ ਰਾਜਾ ਸੰਧੂ ਨੇ ਆਪਣੇ ਬਾਪ ਦੀ ਯਾਦ ਨੂੰ ਜਿਉਂਦਿਆਂ ਰੱਖਣ ਵਾਸਤੇ "ਸੁਰਿੰਦਰਪਾਲ ਸਿੰਘ ਸੰਧੂ" ਦੇ ਨਾਮ ਤੇ ਹਰ ਸਾਲ ਕਿਸੇ ਇੱਕ ਨਾਮਵਰ ਲੇਖਕ ਨੂੰ ਐਵਾਰਡ ਦੇਣ ਦਾ ਐਲਾਨ ਕੀਤਾ ਹੈ,

ਕਪੂਰਥਲਾ (ਪੈਗਾਮ ਏ ਜਗਤ) ਜੱਸਪ੍ਰੀਤ ਸਿੰਘ “ਧਿੰਜਣ” ਸਮਰੱਥ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ  ਜੋ ਕਿ (ਡਿਪਟੀ ਸੈਕਟਰੀ ਪੰਜਾਬ ਸਕੂਲ ਸਿੱਖਿਆ ਬੋਰਡ ਚੰਡੀਗੜ੍ਹ) ਜਿਹੇ ਵੱਕਾਰੀ ਅਹੁਦੇ ਤੋਂ ਬੇਦਾਗ਼ ਸੇਵਾ ਮੁਕਤ ਹੋ ਕੇ ਕੁਝ ਵਰ੍ਹੇ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਤੋਂ ਵਿਦਾ ਹੋ ਗਏ ਹਨ ! ਪਰਿਵਾਰ ਸਮੇਤ ਕੈਨੇਡਾ ਵੱਸਦੇ ਉਹਨਾਂ ਦੇ ਹੋਣਹਾਰ ਸਪੁੱਤਰ ਐਡਵੋਕੇਟ ਗੁਰਤੇਜ ਸਿੰਘ ਉਰਫ਼ ਰਾਜਾ ਸੰਧੂ ਨੇ ਆਪਣੇ ਬਾਪ ਦੀ ਯਾਦ ਨੂੰ ਜਿਉਂਦਿਆਂ ਰੱਖਣ ਵਾਸਤੇ "ਸੁਰਿੰਦਰਪਾਲ ਸਿੰਘ ਸੰਧੂ" ਦੇ ਨਾਮ ਤੇ ਹਰ ਸਾਲ ਕਿਸੇ ਇੱਕ ਨਾਮਵਰ ਲੇਖਕ ਨੂੰ ਐਵਾਰਡ ਦੇਣ ਦਾ ਐਲਾਨ ਕੀਤਾ ਹੈ, ਜਿਸ ਦੀ ਪਹਿਲੀ ਲੜੀ ਵਜੋਂ ਸੰਧੂ ਪਰਿਵਾਰ ਨੇ ਕਪੂਰਥਲਾ ਵਸਦੇ ਕੌਮਾਂਤਰੀ ਪੰਜਾਬੀ ਸ਼ਾਇਰ "ਕੰਵਰ ਇਕਬਾਲ ਸਿੰਘ" ਨੂੰ "ਸੁਰਿੰਦਰਪਾਲ ਸਿੰਘ ਸੰਧੂ" ਯਾਦਗਾਰੀ ਪਲੇਠਾ ਪੁਰਸਕਾਰ ਦੇ ਕੇ ਨਿਵਾਜਿਆ ਹੈ, ਇਸ ਐਵਾਰਡ ਵਿੱਚ ਨਕਦ ਰਾਸ਼ੀ, ਦੁਸ਼ਾਲਾ ਅਤੇ ਸਨਮਾਨ ਚਿੰਨ ਸ਼ਾਮਿਲ ਸਨ, ਜ਼ਿਕਰਯੋਗ ਹੈ ਕਿ ਪਿਛਲੇ 30 ਪੈਂਤੀ ਸਾਲਾਂ ਤੋਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਸ਼ਾਇਰ ਕੰਵਰ ਇਕਬਾਲ ਸਿੰਘ ਨੇ ਆਪਣੀਂ ਵਿਲੱਖਣ ਸ਼ਾਇਰੀ ਅਤੇ ਬਾ-ਤਰਨੁੰਮ ਪੇਸ਼ਕਾਰੀ ਸਦਕਾ ਪੂਰੀ ਦੁਨੀਆਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ, ਉਨ੍ਹਾਂ ਦੀਆਂ ਅਜਿਹੀਆਂ ਅਣਗਿਣਤ ਪ੍ਰਾਪਤੀਆਂ ਸਦਕਾ ਹੀ ਅਜਿਹੇ ਵੱਕਾਰੀ ਇਨਾਮ ਅਤੇ ਹੋਰ ਮਾਣ-ਸਨਮਾਨ ਉਨ੍ਹਾਂ ਨੂੰ ਹਾਸਿਲ ਹੋ ਰਹੇ ਹਨ|
ਸਿਰਜਣਾ ਕੇਂਦਰ (ਰਜਿ.) ਦੇ ਜਨਰਲ ਸਕੱਤਰ ਸ਼ਹਿਬਾਜ਼ ਖ਼ਾਨ ਨੇ ਦੱਸਿਆ ਕਿ ਸੁਰਿੰਦਰ ਪਾਲ ਸਿੰਘ ਸੰਧੂ ਯਾਦਗਾਰੀ ਪਲੇਠੇ ਐਵਾਰਡ ਵਾਸਤੇ ਸੰਧੂ ਪਰਿਵਾਰ ਨੇ ਸਿਰਜਣਾ ਕੇਂਦਰ ਦੇ ਮੌਜੂਦਾ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਜੀ ਦਾ ਨਾਂ ਵਿਚਾਰਿਆ ਹੈ,ਜੋ ਕਿ ਸਮੁੱਚੇ ਸਿਰਜਣਾ ਕੇਂਦਰ ਵਾਸਤੇ ਹੀ ਬੜੇ ਮਾਣ ਵਾਲੀ ਗੱਲ ਹੈ, ਉਲੀਕੇ ਸਮਾਗਮ ਦੀ ਪ੍ਰਧਾਨਗੀ ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ, ਡਾ. ਪਰਮਜੀਤ ਸਿੰਘ ਮਾਨਸਾ, ਪ੍ਰਿੰ. ਕੇਵਲ ਸਿੰਘ ਰਤੜਾ, ਪ੍ਰਿੰ. ਨਵਚੇਤਨ ਸਿੰਘ, ਗੁਰਤੇਜ ਸਿੰਘ ਸੰਧੂ, ਮਹੇਸ਼ਇੰਦਰ ਸਿੰਘ‌ ਸਿੱਧੂ ਆਦਿ ਨੇ ਕੀਤੀ, ਜਦ ਕਿ ਨਾਮਵਰ ਸ਼ਾਇਰ ਬਲਦੇਵ ਰਾਜ ਕੋਮਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਹਾਜ਼ਰ ਚੋਣਵੇਂ ਕਵੀਆਂ ਦਾ ਕਵੀ-ਦਰਬਾਰ ਕਰਵਾਉਣ ਉਪਰੰਤ ਦੂਜੇ ਦੌਰ ਵਿੱਚ ਉੱਘੇ ਵਿਦਵਾਨ ਡਾ. ਅਨੁਰਾਗ ਸ਼ਰਮਾ, ਡਾ.ਰਾਮ ਮੂਰਤੀ, ਡਾ.ਪਰਮਜੀਤ ਸਿੰਘ ਮਾਨਸਾ, ਪ੍ਰਿੰਸੀਪਲ ਨਵਚੇਤਨ ਸਿੰਘ, ਸ਼ਾਇਰ ਸੰਤ ਸੰਧੂ ਪ੍ਰੋ. ਨਰਿੰਦਰ ਕੁਮਾਰ ਪਰਾਸ਼ਰ, ਨੈਸ਼ਨਲ ਅਵਾਰਡੀ ਮੰਗਲ ਸਿੰਘ ਭੰਡਾਲ, ਆਸ਼ੂ ਕੁਮਰਾ, ਬਲਦੇਵ ਰਾਜ ਕੋਮਲ, ਮਲਕੀਤ ਸਿੰਘ ਮੀਤ ਆਦਿ ਨੇ ਸੰਧੂ ਸਾਹਿਬ ਅਤੇ ਕੰਵਰ ਇਕਬਾਲ ਸਿੰਘ ਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਭਾਵਪੂਰਤ ਚਰਚਾ ਕਰਦਿਆਂ ਉਨ੍ਹਾਂ ਦੇ ਕਈ ਪੱਖ ਉਜਾਗਰ ਕੀਤੇ, ਸਹਾਇਕ ਮੀਡੀਆ ਇੰਚਾਰਜ ਰਜਨੀ ਵਾਲੀਆ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਜਿੱਥੇ ਸਮੁੱਚੇ ਪ੍ਰਧਾਨਗੀ ਮੰਡਲ ਅਤੇ ਸੰਧੂ ਪਰਿਵਾਰ ਵੱਲੋਂ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਸੁਰਿੰਦਰਪਾਲ ਸਿੰਘ ਸੰਧੂ ਯਾਦਗਾਰੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ਮੁੱਖ ਮਹਿਮਾਨ ਬਲਦੇਵ ਰਾਜ ਕੋਮਲ ਅਤੇ ਗੁਰਤੇਜ ਸਿੰਘ ਸੰਧੂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ !
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਸੰਧੂ, ਸੰਤੋਖ ਸਿੰਘ ਪੰਨੂ, ਇੰਜੀਨੀਅਰ ਅਵਤਾਰ ਸਿੰਘ ਥਿੰਦ, ਸਤਨਾਮ ਕੌਰ ਰਤੜਾ ਤੇਜਬੀਰ ਸਿੰਘ, ਅਵਤਾਰ ਸਿੰਘ ਗਿੱਲ, ਗੁਰਦੀਪ ਗਿੱਲ, ਗੁਰਪ੍ਰੀਤ ਸਿੰਘ ਭੱਲਾ, ਕੰਵਲ ਨੂਰ ਸਿੰਘ ਭੱਲਾ, ਹਰਦੇਵ ਸਿੰਘ ਲੱਖਣ ਕਲਾਂ, ਜਸਨੂਰ ਸਿੰਘ ਭੱਲਾ, ਗੁਰਦੀਪ ਸਿੰਘ, ਸੁੱਚਾ ਸਿੰਘ, ਮੇਜਰ ਸਿੰਘ ਸੋਹੀ, ਹਰਦੀਪ ਸਿੰਘ ਢੋਟ, ਪ੍ਰੇਮ ਸਿੰਘ ਰਤੜਾ, ਅਵਤਾਰ ਸਿੰਘ ਅਰੋੜਾ, ਆਦਿ ਤੋਂ ਇਲਾਵਾ ਹੋਰ ਵੀ ਕਈ ਨਾਮਵਰ ਅਦਬੀ ਸ਼ਖ਼ਸੀਅਤਾਂ ਹਾਜ਼ਰ ਸਨ।