ਆਪ ਦੀ ਸਰਕਾਰ ਆਪ ਦੇ ਦੁਆਰ' ਤਹਿਤ ਵੱਖ ਵੱਖ ਪਿੰਡਾਂ 'ਚ ਲੱਗੇ ਕੈਂਪ

ਦੇਵੀਗੜ੍ਹ, 6 ਫਰਵਰੀ - 'ਆਪ ਦੀ ਸਰਕਾਰ ਆਪ ਦੇ ਦੁਆਰ' ਮੁਹਿੰਮ ਤਹਿਤ ਪਿੰਡ ਰਾਜੂ ਖੇੜੀ, ਰੌਹੜ ਜਗੀਰ, ਲੇਹਲਾਂ ਜਗੀਰ, ਭਸਮੜਾ ਵਿਖੇ ਅੱਜ ਵਿਸ਼ੇਸ਼ ਕੈਂਪ ਲਗਾਏ ਗਏ ਜਿਸ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ 'ਤੇ ਐਸ. ਡੀ. ਐਮ. ਰਵਿੰਦਰ ਸਿੰਘ ਦੁਧਨਸਾਧਾਂ ਅਤੇ ਉਨ੍ਹਾਂ ਦੇ ਨਾਲ ਹਰਜਸ਼ਨ ਪਠਾਣਮਾਜਰਾ ਪਹੁੰਚੇ। ਕੈਂਪ ਵਿੱਚ ਜਿੱਥੇ ਪੰਜਾਬ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾ ਰਹੀਆਂ 44 ਤਰ੍ਹਾਂ ਦੀਆਂ ਸੁਵਿਧਾਵਾਂ ਤਹਿਤ ਲੋਕਾਂ ਦੇ ਕਈ ਕੰਮ ਮੌਕੇ 'ਤੇ ਹੀ ਕੀਤੇ ਗਏ ਜਿਸ ਦੇ ਚਲਦਿਆਂ ਐਸ. ਡੀ. ਐਮ. ਰਵਿੰਦਰ ਸਿੰਘ ਦੁਧਨਸਾਧਾਂ ਅਤੇ ਹਰਜਸ਼ਨ

 ਪਠਾਣਮਾਜਰਾ ਸਪੁੱਤਰ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਤੁਰੰਤ ਹੱਲ ਲਈ ਅਧਿਕਾਰੀਆਂ ਨੂੰ ਹਦਾਇਤ ਵੀ ਕੀਤੀ। ਇਸ ਮੌਕੇ ਹਰਜਸ਼ਨ ਪਠਾਣਮਾਜਰਾ ਨੇ ਕਿਹਾ ਕਿ ਕੈਂਪ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਲੋਕਾਂ ਨੂੰ ਸਰਕਾਰੀ ਅਫਸਰਾਂ ਸਮੇਤ ਉਹਨਾਂ ਦੇ ਘਰ 44 ਤਰ੍ਹਾਂ ਦੀਆਂ ਸਹੂਲਤਾਂ ਵੀ ਮੌਕੇ 'ਤੇ ਹੀ ਮੁਹਈਆ ਕਰਵਾਉਣ ਦੇ ਉਦੇਸ਼ ਤਹਿਤ ਜਨਮ ਸਰਟੀਫਿਕੇਟ/ਗੈਰ ਉਪਲਬਧਤਾ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਹਲਫੀਆ ਬਿਆਨ ਦੀ ਤਸਦੀਕ, ਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫਾ ਆਦਿ ਸਹੂਲਤਾਂ ਮੁਹਈਆ ਕਰਵਾਈ ਗਈਆਂ ਤਾਂ ਜੋ ਲੋਕਾਂ ਨੂੰ ਸ਼ਹਿਰਾਂ ਵਿੱਚ ਅਤੇ ਸਰਕਾਰੀ ਦਫਤਰਾਂ ਅਤੇ ਅਫਸਰਾਂ ਦੇ ਗੇੜੇ ਨਾ ਵਾਰ ਵਾਰ ਮਾਰਨੇ ਪੈਣ, ਕਿਉਂਕਿ ਪਿੰਡਾਂ ਦੇ ਲੋਕਾਂ ਦੇ ਜ਼ਿਆਦਾਤਰ ਕਾਰਜ ਸ਼ਹਿਰਾਂ ਵਿੱਚ ਬਣੇ ਦਫਤਰਾਂ ਵਿੱਚ ਹੋਣ ਦੇ ਚਲਦਿਆਂ ਜਿੱਥੇ ਪਿੰਡ ਵਾਸੀਆਂ ਨੂੰ ਦੂਰ ਦੁਰਾਡੇ ਆਉਣ ਜਾਣ ਦੀ ਔਖ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਤਹਿਸੀਲਦਾਰ ਦੁਧਨਸਾਧਾਂ ਮੈਡਮ ਵੀਨਾ ਰਾਣੀ, ਹਰਦੇਵ ਸਿੰਘ ਘੜਾਮ, ਪ੍ਰਦੀਪ ਸਿੰਘ ਪਠਾਣਮਾਜਰਾ, ਗੁਰਪ੍ਰੀਤ ਸਿੰਘ ਗੁਰੀ ਪੀ ਏ, ਜੱਸੀ ਢੋਟ, ਕੁਲਵੀਰ ਜੈਲਦਾਰ, ਗੈਰੀ , ਪਰਮਿੰਦਰ ਚੀਮਾਂ ਅਤੇ ਆਮ ਆਦਮੀ ਪਾਰਟੀ ਦੇ ਹੋਰ ਸੀਨੀਅਰ ਆਗੂ ਅਤੇ ਸਰਕਾਰੀ ਅਧਿਕਾਰੀ ਮੌਜੂਦ ਸਨ।