
ਮਿਲਕ ਪਲਾਂਟ ਮੁਹਾਲੀ ਦੇ ਰਿਟਾਇਰ ਮੁਲਾਜਮਾਂ ਵਲੋਂ ਮੀਟਿੰਗ
ਐਸ.ਏ.ਐਸ.ਨਗਰ 13 ਮਾਰਚ - ਮਿਲਕ ਪਲਾਂਟ ਮੁਹਾਲੀ ਦੇ ਰਿਟਾਇਰ ਮੁਲਾਜਮਾਂ ਦੀ ਮੀਟਿੰਗ ਵੇਰਕਾ ਕੰਪਲੈਕਸ ਮੁਹਾਲੀ ਵਿਖੇ ਹੋਈ ਜਿਸ ਵਿੱਚ 150 ਦੇ ਕਰੀਬ ਰਿਟਾਇਰੀ ਮੁਲਾਜਮਾਂ ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਵੇਰਕਾ ਮੁਹਾਲੀ ਦੇ ਪ੍ਰਧਾਨ ਹਰਚੰਦ ਸਿੰਘ ਖੰਟ ਨੇ ਕੀਤੀ।
ਐਸ.ਏ.ਐਸ.ਨਗਰ 13 ਮਾਰਚ - ਮਿਲਕ ਪਲਾਂਟ ਮੁਹਾਲੀ ਦੇ ਰਿਟਾਇਰ ਮੁਲਾਜਮਾਂ ਦੀ ਮੀਟਿੰਗ ਵੇਰਕਾ ਕੰਪਲੈਕਸ ਮੁਹਾਲੀ ਵਿਖੇ ਹੋਈ ਜਿਸ ਵਿੱਚ 150 ਦੇ ਕਰੀਬ ਰਿਟਾਇਰੀ ਮੁਲਾਜਮਾਂ ਨੇ ਹਿੱਸਾ ਲਿਆ। ਮੀਟਿੰਗ ਦੀ ਪ੍ਰਧਾਨਗੀ ਵੇਰਕਾ ਮੁਹਾਲੀ ਦੇ ਪ੍ਰਧਾਨ ਹਰਚੰਦ ਸਿੰਘ ਖੰਟ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜਨਰਲ ਸਕੱਤਰ ਸਾਥੀ ਸ਼ੇਰ ਸਿੰਘ ਨੇ ਸਮੂਹ ਮੁਲਾਜਮਾਂ ਨੂੰ 20 ਮਾਰਚ ਨੂੰ ਰੀਜਨਲ ਪ੍ਰਾਵੀਡੰਟ ਫੰਡ ਦਫਤਰ ਸਾਹਮਣੇ ਕੀਤੀ ਜਾ ਰਹੀ ਰੈਲੀ ਬਾਰੇ ਜਾਣਕਾਰੀ ਦਿੱਤੀ।
ਮੀਟਿੰਗ ਵਿੱਚ ਵਿਸ਼ੇਸ ਰੂਪ ਵਿੱਚ ਸ਼ਾਮਿਲ ਹੋਏ ਈ. ਪੀ. ਐਫ. ਪੈਨਸ਼ਨਰ ਐਸੋਸ਼ੀਏਸਨ ਦੇ ਪ੍ਰਧਾਨ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਫੈਸਲੇ ਤੇ ਕੇਂਦਰੀ ਈ. ਪੀ. ਐਫ. ਦਫਤਰ ਵਲੋਂ ਜਾਰੀ ਸਰਕੂਲਰ ਦੇ ਬਾਵਜੂਦ ਈ. ਪੀ. ਐਫ. ਓ. ਚੰਡੀਗੜ ਦਫਤਰ ਉਚੇਰੀ ਤਨਖਾਹ ਤੇ ਪੈਨਸ਼ਨ ਲਾਉਣ ਲਈ ਟਾਲਮਟੋਲ ਕਰ ਰਿਹਾ ਹੈ ਤੇ ਹਰ ਤਰ੍ਹਾਂ ਦਾ ਰਿਕਾਰਡ ਮੌਜੂਦ ਹੋਣ ਦੇ ਬਾਵਜੂਦ ਪੈਨਸ਼ਨ ਦੇ ਕੇਸਾਂ ਨੂੰ ਵੱਖ-ਵੱਖ ਇਤਰਾਜ ਲਾ ਕੇ ਵਾਪਸ ਕਰ ਰਿਹਾ ਹੈ ਜਿਸ ਕਾਰਨ ਰਿਟਾਇਰ ਮੁਲਾਜਮਾਂ ਵਿੱਚ ਭਾਰੀ ਰੋਸ ਹੈ।
ਉਹਨਾਂ ਕਿਹਾ ਕਿ ਇਸ ਧੱਕੇਸ਼ਾਹੀ ਖਿਲਾਫ ਰੋਸ ਪ੍ਰਗਟ ਕਰਨ ਲਈ ਇਹ ਰੈਲੀ ਰੱਖੀ ਗਈ ਹੈ। ਮੀਟਿੰਗ ਵਿੱਚ ਸ਼ਾਮਿਲ ਸਮੂਹ ਮੁਲਾਜਮਾਂ ਨੇ ਰੈਲੀ ਵਿੱਚ ਸ਼ਾਮਿਲ ਹੋਣ ਦਾ ਪ੍ਰਣ ਲਿਆ।
