ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਮਾਨ ਸਰਕਾਰ ਯਤਨਸ਼ੀਲ : ਪ੍ਰੀਤੀ ਮਲਹੋਤਰਾ
ਪਟਿਆਲਾ, 13 ਮਾਰਚ - ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਯੋਗ ਕਦਮ ਚੁੱਕ ਰਹੀ ਹੈ ਤੇ ਸਮਾਜ 'ਚ ਔਰਤਾਂ ਨੂੰ ਉਨਾ ਦਾ ਮਾਣ ਸਤਿਕਾਰ ਦਿਵਾਉਣ ਲਈ ਯਤਨਸ਼ੀਲ ਹੈ। ਇਨਾਂ ਵਿਚਾਰਾਂ ਦਾ ਪ੍ਗਟਾਵਾ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਪ੍ਰੀਤੀ ਮਲਹੋਤਰਾ ਨੇ ਉਨਾ ਦੇ ਮਾਣ 'ਚ ਖੁਖਰੈਣ ਬਰਾਦਰੀ ਵਲੋਂ ਪੰਜਾਬ ਕਲਾਸਿਕ 'ਚ ਰਖੇ ਸਨਮਾਨ ਸਮਾਰੋਹ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਦੀ ਭਲਾਈ ਲਈ ਕਈ ਸਕੀਮਾਂ ਉਲੀਕੀਆਂ ਜਾ ਰਹੀਆਂ ਹਨ ਤੇ ਸਰਕਾਰੀ ਨੌਕਰੀਆਂ 'ਚ ਵੀ ਔਰਤਾਂ ਦੀ ਭਰਤੀ ਕੀਤੀ ਜਾ ਰਹੀ ਹੈ ਤੇ ਖਾਸ ਕਰਕੇ ਦਿਹਾਤੀ ਖੇਤਰਾਂ 'ਚ ਔਰਤਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਮਾਨ ਸਰਕਾਰ ਯਤਨਸ਼ੀਲ ਹੈ ।

ਇਸ ਮੌਕੇ ਹਰਿੰਦਰਪਾਲ ਸਿੰਘ ਸਭਰਵਾਲ ਚੇਅਰਮੈਨ , ਨਰਿੰਦਰਪਾਲ ਸਿੰਘ ਭਸੀਨ ਪ੍ਰਧਾਨ ਨੇ ਪ੍ਰੀਤੀ ਮਲਹੋਤਰਾ ਨੂੰ ਸਿਰੋਪਾਉ ਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰੀਤੀ ਮਲਹੋਤਰਾ ਔਰਤਾਂ ਦੇ ਹੱਕਾਂ 'ਚ ਆਵਾਜ਼ ਬੁਲੰਦ ਕਰਦੇ ਰਹਿਣਗੇ । ਸਭਰਵਾਲ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਵੀ ਔਰਤਾਂ ਨੂੰ ਬਹੁਤ ਉਚਾ ਦਰਜਾ ਦਿਤਾ ਹੈ। ਇਸ ਮੌਕੇ ਕੁਲਵੰਤ ਸਿੰਘ ਕੋਹਲੀ ਵਾਈਸ ਪ੍ਧਾਨ , ਦਰਸ਼ਨ ਸਿੰਘ ਅਨੰਦ , ਸੁਰਜੀਤ ਸਿੰਘ ਕੋਹਲੀ , ਸੁਰਿੰਦਰ ਸਿੰਘ ਕੋਹਲੀ , ਭੁਪਿੰਦਰਪਾਲ ਸਿੰਘ ਭਸੀਨ ,ਐਡਵੋਕੇਟ ਜਗਜੀਤ ਸਿੰਘ ਭਸੀਨ ਜਨਰਲ ਸੈਕਟਰੀ ਲੀਗਲ ,ਅੰਗਰੇਜ ਸਿੰਘ ਮੈਂਬਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਕੰਵਲਜੀਤ ਸਿੰਘ ਮਲਹੋਤਰਾ ਬਲਾਕ ਸੋਸ਼ਲ ਮੀਡੀਆ ਪ੍ਰਧਾਨ ( ਪਟਿਆਲਾ ਸ਼ਹਿਰੀ ) ਮੌਜੂਦ ਸਨ ।