ਸਾਹਿਤ ਸਿਰਜਣਾ ਮੁਕਾਬਲੇ ਦੀ ਜੇਤੂਆਂ ਨੂੰ ਨਗਦ ਇਨਾਮ ਵੰਡੇ
ਮਾਹਿਲਪੁਰ - ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਮਾਹਿਲਪੁਰ ਵੱਲੋਂ ਕਰਵਾਏ ਸਾਹਿਤ ਸਿਰਜਣਾ ਮੁਕਾਬਲੇ ਦੇ ਜੇਤੂਆਂ ਨੂੰ ਨਗਦ ਇਨਾਮ ਅਤੇ ਸਰਟੀਫਿਕੇਟ ਕਰੂੰਬਲਾਂ ਭਵਨ ਵਿੱਚ ਤਕਸੀਮ ਕੀਤੇ ਗਏ l ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜ਼ਿਲਾ ਬੁੱਧੀਜੀਵੀ ਸੈੱਲ ਦੇ ਪ੍ਰਧਾਨ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਨੇ ਕਿਹਾ ਕਿ ਬੱਚਿਆਂ ਨੂੰ ਬਾਲ ਸਾਹਿਤ ਨਾਲ ਜੋੜਕੇ ਹੀ ਮਾਤ ਭਾਸ਼ਾ ਅਤੇ ਅਮੀਰ ਕਦਰਾਂ ਕੀਮਤਾਂ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਸਕਦਾ ਹੈl

ਉਹਨਾਂ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਦੇ ਤਿਨ ਦਹਾਕਿਆਂ ਤੋਂ ਬਾਲ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ l ਉਹਨਾਂ ਅੱਗੇ ਕਿਹਾ ਕਿ ਸਾਹਿਤ ਦੇ ਸਿਰਜਕਾਂ ਦਾ ਸਰਕਾਰ ਵੱਲੋਂ ਪੂਰਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਟੇਟ ਅਵਾਰਡੀ ਟੀਚਰ ਜਗਦੀਸ਼ ਸਿੰਘ ਅਤੇ ਅਵਤਾਰ ਲੰਗੇਰੀ ਨੇ ਕਿਹਾ ਕਿ ਉਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਮਾਹਿਲਪੁਰ ਤੋਂ ਪ੍ਰਕਾਸ਼ਿਤ ਹੁੰਦਾ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਇੰਡੀਆ ਬੁਕ ਆਫ਼ ਰਿਕਾਰਡਸ ਵਿੱਚ ਸ਼ਾਮਿਲ ਹੋ ਚੁੱਕਾ ਹੈ ਜਿਸ ਵਾਸਤੇ ਕਰੂੰਬਲਾਂ ਪਰਿਵਾਰ ਵਧਾਈ ਦਾ ਹੱਕਦਾਰ ਹੈ l ਸ਼ਿਵਾਲਿਕ ਕਲਚਰਲ ਕਲੱਬ ਰਾਮਪੁਰ ਝੰਜੋਵਾਲ ਦੇ ਪ੍ਰਧਾਨ ਬਲਬੀਰ ਸਿੰਘ ਨੇ ਕਿਹਾ ਕਿ ਪ੍ਰਕਾਸ਼ਨ ਵੱਲੋਂ ਬੱਚਿਆਂ ਨੂੰ ਸੱਭਿਆਚਾਰਕ ਪੱਖੋਂ ਵੀ ਬਹੁਤ ਕੁਝ ਪ੍ਰਦਾਨ ਕੀਤਾ ਜਾ ਰਿਹਾ ਹੈ l ਡਾਕਟਰ ਵਿਜੇ ਭੱਟੀ ਨੇ ਕਿਹਾ ਕਿ ਇਹਨਾਂ ਬਾਲ ਸਾਹਿਤਕਾਰਾਂ ਵਿੱਚੋਂ ਹੀ ਕੱਲ ਨੂੰ ਵੱਡੇ ਸਾਹਿਤਕਾਰ ਬਣਨਗੇ l
ਲੇਖ ਕਹਾਣੀ ਅਤੇ ਕਵਿਤਾ ਦੇ ਖੇਤਰ ਵਿੱਚ ਵੱਖ ਵੱਖ ਸਕੂਲਾਂ ਦੇ ਪਹਿਲੀਆਂ ਥਾਵਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿੱਚ ਅਰਸ਼ਪ੍ਰੀਤ, ਉਪਾਸਨਾ, ਹਰਸ਼ੀਨ ਕੌਰ,ਅਮੀਸ਼ਕਾ,ਜੋਬਨਪ੍ਰੀਤ ਸਿੰਘ, ਰਜਨੀ,ਮੁਸਕਾਨ,ਸ਼ੀਨਮ ਅਤੇ ਕੰਚਨ ਸੰਧੂ ਸ਼ਾਮਿਲ ਹਨ l ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਜੀਵਨ ਚੰਦੇਲੀ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨਿੱਕੀਆਂ ਕਰੂੰਬਲਾਂ ਅਦਾਰੇ ਵੱਲੋਂ ਬਾਲ ਸਾਹਿਤਕਾਰਾਂ ਦੀ ਨਰਸਰੀ ਤਿਆਰ ਕੀਤੀ ਜਾ ਰਹੀ ਹੈ l ਇਸ ਮੌਕੇ ਹਰਮਨਪ੍ਰੀਤ ਕੌਰ, ਮਨਜਿੰਦਰ ਸਿੰਘ, ਰਵਜੋਤ ਰਾਓ, ਹਰਵੀਰ ਮਾਨ, ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ l ਸਭ ਦਾ ਧੰਨਵਾਦ ਕਰਦਿਆਂ ਸੁਰ ਸੰਗਮ ਵਿਦਿਅਕ ਟਰਸਟ ਤੇ ਪੈਟਰਨ ਬੱਗਾ ਸਿੰਘ ਆਰਟਿਸਟ ਨੇ ਕਿਹਾ ਕਿ ਬੱਚਿਆਂ ਨੂੰ ਆਦਰਸ਼ ਨਾਗਰਿਕ ਬਣਾਉਣ ਦੇ ਉਦੇਸ਼ ਨਾਲ ਰਚਨਾਤਮਕ ਸਰਗਰਮੀਆਂ ਦਾ ਯੋਜਨ ਕੀਤਾ ਜਾਂਦਾ ਹੈ।