ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਨੇ ਸ਼੍ਰੀ ਆਨੰਦਪੁਰ ਸਾਹਿਬ ਰੋਡ ਬਣਾ ਰਹੇ ਸੰਤਾਂ ਨੂੰ 31,000 ਰੁਪਏ ਦਾਨ ਕੀਤੇ
ਸੜੋਆ - ਹਲਕਾ ਬਲਾਚੌਰ ਦੇ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਜੀ ਅੱਜ ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਦੁਆਰਾ ਚੱਲ ਰਹੀ ਸ਼੍ਰੀ ਅਨੰਦਪੁਰ ਸਾਹਿਬ ਰੋਡ ਦੀ ਕਾਰ ਸੇਵਾ ਦਾ ਜਾਇਜ਼ਾ ਲੈਣ ਲਈ ਪਹੁੰਚੇ। ਉਹਨਾਂ ਸੰਤਾਂ ਨਾਲ ਮੁਲਾਕਾਤ ਦੌਰਾਨ ਕੀਤੀ ਜਾ ਰਹੀ ਕਾਰ ਸੇਵਾ ਦੀ ਸ਼ਲਾਘਾ ਕੀਤੀ।

ਸੰਤ ਮਹਾਂਪੁਰਸ਼ਾਂ ਨੇ ਆ ਰਹੀਆਂ ਦਿੱਕਤਾਂ ਸੰਬੰਧੀ ਵਿਧਾਇਕਾ ਜੀ ਨੂੰ ਜਾਣੂ ਕਰਵਾਇਆ ਅਤੇ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਜੀ ਨੇ ਵੀ ਸਰਕਾਰ ਦੀ ਤਰਫੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਵਿਧਾਇਕਾ ਸੰਤੋਸ਼ ਕਟਾਰੀਆ ਨੇ ਅਪਣੇ ਵਲੋਂ ਨਿੱਜੀ ਤੌਰ ਤੇ 31ਹਜ਼ਾਰ ਰੁਪਏ ਕਾਰ ਸੇਵਾ ਲਈ ਸੰਤਾਂ ਨੂੰ ਭੇਂਟ ਕੀਤੇ। ਇਸ ਮੌਕੇ ਤੇ ਸੁਖਦੇਵ ਸਿੰਘ ਭੌਰ ਸਾਬਕਾ ਜਰਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ,ਪਵਨ ਕੁਮਾਰ ਰੀਠੂ ਆਗੂ ਆਮ ਆਦਮੀ ਪਾਰਟੀ, ਸੋਨੂੰ ਕੈਨੇਡਾ, ਸ ਗੁਰਮੇਲ ਸਿੰਘ ਮੀਲੂ, ਕਮਲ ਕੁਮਾਰ ਲਾਡੀ, ਦਲਜੀਤ ਖੁਰਦਾਂ, ਸਮਾਜ ਸੇਵਕ ਦਲਜੀਤ ਸਿੰਘ, ਨਿਰਮਲ ਨਵਾਂਗਰਾਂ, ਹਰਜਾਪ ਸਿੰਘ ਕਰੀਮਪੁਰ ਚਾਹਵਾਲਾ, ਪ੍ਰਸ਼ਾਸਨਿਕ ਅਧਿਕਾਰੀ, ਕਾਰ ਸੇਵਕ ਅਤੇ ਪਿੰਡਾਂ ਦੇ ਲੋਕ ਹਾਜ਼ਰ ਸਨ।