ਸਵਰਗੀ ਸ ਸਵਰਨ ਸਿੰਘ ਚੰਨੀ ਨੂੰ ਸ਼ਰਧਾਂਜਲੀਆਂ ਭੇਂਟ

ਐਸ ਏ ਐਸ ਨਗਰ, 9 ਮਾਰਚ - ਰਾਮਗੜ੍ਹੀਆ ਭਾਈਚਾਰੇ ਦੇ ਪ੍ਰਮੁਖ ਆਗੂ ਅਤੇ ਰਾਮਗੜ੍ਹੀਆ ਸਭਾ (ਰਜ਼ਿ:) ਐਸ ਏ ਐਸ ਨਗਰ, ਪ੍ਰਾਈਵੇਟ ਕੰਸ਼ਟ੍ਰਕਸ਼ਨ ਲੇਬਰ ਕੰਟ੍ਰੇਕਟਰਜ ਐਸੋਸੀਏਸ਼ਨ (ਰਜ਼ਿ:) ਐਸ ਏ ਐਸ ਨਗਰ ਅਤੇ ਦੀ ਭਾਈ ਲਾਲੋ ਸਹਿਕਾਰੀ ਐਨ ਏ ਟੀ ਐਂਡ ਸੀ ਸੋਸਾਇਟੀ ਲਿਮਟਿਡ ਐਸ ਏ ਐਸ ਨਗਰ ਦੇ ਮੋਢੀ ਸਵ ਸz. ਸਵਰਨ ਸਿੰਘ ਚੰਨੀ (ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ) ਦੀ ਅੰਤਿਮ ਅਰਦਾਸ ਮੌਕੇ ਉਹਨਾਂ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਦੇ ਆਗੂਆਂ, ਪਰਿਵਾਰਕ ਮੈਂਬਰਾਂ, ਨਜਦੀਕੀ ਰਿਸ਼ਤੇਦਾਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਵਲੋਂ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।

ਰਾਮਗੜ੍ਹੀਆ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਸz. ਚੰਨੀ ਦੇ ਪਰਿਵਾਰ ਵਲੋਂ ਘਰ ਵਿੱਖੇ ਪਾਠ ਦੇ ਭੋਗ ਪਾਉਣ ਉਪਰੰਤ ਰਾਮਗੜ੍ਹੀਆ ਭਵਨ ਫੇਜ਼ 3ਬੀ-1, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਪਰੋਕਤ ਜੱਥੇਬੰਦੀਆਂ ਦੇ ਪ੍ਰਧਾਨ (ਰਾਮਗੜ੍ਹੀਆ ਸਭਾ ਦੇ ਪ੍ਰਧਾਨ ਸz. ਕਰਮ ਸਿੰਘ ਬਬਰਾ ਅਤੇ ਪ੍ਰਾਈਵੇਟ ਕੰਸ਼ਟ੍ਰਕਸ਼ਨ ਲੇਬਰ ਕੰਟ੍ਰੇਕਟਰਜ ਐਸੋਸੀਏਸ਼ਨ ਦੇ ਪ੍ਰਧਾਨ ਸz. ਦੀਦਾਰ ਸਿੰਘ ਕਲਸੀ) ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਹੁੰਚੇ ਚੰਨੀ ਪਰਿਵਾਰ ਦੇ ਸਨੇਹੀਆਂ, ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜੱਥੇਬੰਦੀਆਂ ਦੇ ਆਗੂਆਂ, ਪਰਿਵਾਰ ਮੈਂਬਰਾਂ, ਨਜਦੀਕੀ ਰਿਸ਼ਤੇਦਾਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਵਲੋਂ ਅਰਦਾਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਸਾਬਕਾ ਸਿਹਤ ਮੰਤਰੀ ਸ ਬਲਬੀਰ ਸਿੰਘ ਸਿੱਧੂ ਵਲੋਂ ਸz. ਚੰਨੀ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਇਸ ਦੌਰਾਨ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਅਖੀਰ ਵਿੱਚ ਸਭਾ ਦੇ ਸਾਬਕਾ ਪ੍ਰਧਾਨ ਸz ਜਸਵੰਤ ਸਿੰਘ ਭੁੱਲਰ ਵਲੋਂ ਪਰਿਵਾਰ ਵਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ।