ਮਹਾਂਸ਼ਿਵਰਾਤਰੀ ਦੇ ਪਾਵਨ ਤਿਓਹਾਰ ਮੌਕੇ ਇੰਦਰਜੀਤ ਸੰਧੂ ਦਾ ਕੀਤਾ ਸਨਮਾਨ
ਪਟਿਆਲਾ, 8 ਮਾਰਚ - ਮਹਾਂਸ਼ਿਵਰਾਤਰੀ ਦੇ ਪਾਵਨ ਤਿਓਹਾਰ ਮੌਕੇ ਸਥਾਨਕ ਆਰੀਆ ਸਮਾਜ ਚੌਕ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਆਮ ਆਦਮੀ ਪਾਰਟੀ ਵਲੋਂ ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਅਤੇ ਪੰਜਾਬ ਸਟੇਟ ਕੰਟੇਨਰ ਤੇ ਵੇਅਰ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਇੰਦਰਜੀਤ ਸਿੰਘ ਸੰਧੂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਵਾਈ।

ਪ੍ਬੰਧਕਾਂ ਮੁਨੀ ਬਾਬਾ ਗੱਗੀ ਪੰਡਤ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ ਤੇ ਸਿਰੋਪਾਉ ਦੀ ਬਖਸ਼ਿਸ਼ ਕੀਤੀ ਗਈ। ਇਸ ਮੌਕੇ ਉਨਾ ਨਾਲ ਅਮਰਜੀਤ ਸਿੰਘ ਬਲਾਕ ਪ੍ਧਾਨ ( ਪਟਿਆਲਾ ਸ਼ਹਿਰੀ ) , ਕੰਵਲਜੀਤ ਸਿੰਘ ਮਲਹੋਤਰਾ ਬਲਾਕ ਸੋਸ਼ਲ ਮੀਡੀਆ ਪ੍ਧਾਨ, ਬਲਵਿੰਦਰ ਸਿੰਘ ਬੰਟੀ ਪ੍ਰਧਾਨ ਪ੍ਰੈਸ ਰੋਡ ਐਸੋਸੀਏਸ਼ਨ ਪੀ ਐਸ ਜੋਸ਼ੀ, ਮਨਪ੍ਰੀਤ ਸਿੰਘ ,ਤੇਜਿੰਦਰ ਸਿੰਘ, ਕਵਲਜੀਤ ਸਿੰਘ ਤੇ ਹੋਰ ਮੈਂਬਰ ਵੱਡੀ ਗਿਣਤੀ 'ਚ ਹਾਜ਼ਰ ਸਨ। ਸ. ਸੰਧੂ ਨੇ ਇਸ ਮੌਕੇ ਸ਼ਿਵਰਾਤਰੀ ਦੇ ਪਾਵਨ ਪੁਰਬ ਦੀ ਸ਼ਿਵ ਭਗਤਾਂ ਨੂੰ ਵਧਾਈ ਦਿਤੀ ਤੇ ਭਗਵਾਨ ਸ਼ਿਵ ਦੀਆਂ ਸਿਖਿਆਵਾਂ 'ਤੇ ਚਲਣ ਦਾ ਸੱਦਾ ਦਿਤਾ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਸਾਨੂੰ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਕਰਨ ਦਾ ਸੱਦਾ ਦਿੰਦਾ ਹੈ। ਉਨ੍ਹਾਂ ਸ਼ਹਿਰ ਵਿਚ ਕਈ ਹੋਰ ਥਾਵਾਂ 'ਤੇ ਚਲ ਰਹੇ ਧਾਰਮਿਕ ਸਮਾਗਮਾਂ ਵਿਚ ਵੀ ਹਾਜ਼ਰੀ ਲਵਾਈ ।