ਵਿਧਾਇਕ ਸੰਤੋਸ਼ ਕਟਾਰੀਆ ਨੇ ਪਿੰਡ ਨਿੱਘੀ, ਚਾਹਲਾਂ ਤੇ ਖਰੌੜ ਵਿੱਚ ਲੱਗੇ ਸਿੰਜਾਈ ਵਾਲੇ ਟਿਊਬਵੈੱਲਾਂ ਦਾ ਕੀਤਾ ਉਦਘਾਟਨ
ਬਲਾਚੌਰ - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਪੈ ਚੁੱਕਿਆ ਹੈ। ਪੰਜਾਬ ਦੇ ਕਿਸਾਨਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਭਗਵੰਤ ਸਿੰਘ ਮਾਨ ਦੀ ਸਰਕਾਰ ਪੁਰਜੋਰ ਯਤਨਸ਼ੀਲ ਹੈ। ਛੋਟੇ ਕਿਸਾਨਾਂ ਨੂੰ ਸਿੰਜਾਈ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਪਿੰਡ ਨਿੱਘੀ, ਚਾਹਲਾਂ ਤੇ ਖਰੌੜ ਵਿਖੇ ਸਿੰਜਾਈ ਦੇ ਟਿਊਬਵੈੱਲਾਂ ਦਾ ਉਦਘਾਟਨ ਕਰਦੇ ਹੋਏ ਕੀਤਾ।

ਬੀਬੀ ਸੰਤੋਸ਼ ਕਟਾਰੀਆ ਨੇ ਆਖਿਆ ਕਿ ਇਹਨਾਂ ਟਿਊਬਵੈੱਲਾਂ ਦੇ ਚੱਲਣ ਨਾਲ ਤਿੰਨੇ ਪਿੰਡਾਂ ਦੀ ਪਾਣੀ ਤੋਂ ਬਿਨਾ ਪੱਛੜੀ ਹੋਈ ਜਮੀਨ ਵਾਹੀਯੋਗ ਬਣ ਜਾਵੇਗੀ। ਜਿਸ ਨਾਲ ਪਿੰਡ ਦੇ ਹਰ ਪਰਿਵਾਰ ਨੂੰ ਲਾਭ ਪਹੁੰਚੇਗਾ। ਪਿੰਡ ਨਿੱਘੀ ਲਗਭਗ 60 ਲੱਖ ਤੇ ਚਾਹਲਾਂ ਲਗਭਗ 60 ਲੱਖ ਅਤੇ ਪਿੰਡ ਖਰੌੜ ਵੀ ਲਗਭਗ 60 ਲੱਖ ਦੀ ਲਾਗਤ ਨਾਲ ਸਿੰਜਾਈ ਵਾਲੇ ਟਿਊਬਵੈੱਲ ਲੱਖੇ ਹਨ। ਪਿੰਡ ਚਾਹਲਾਂ ਤੋਂ ਵਿੱਦਿਆ ਸਾਗਰ ਨੇ ਮੀਡੀਆ ਨੂੰ ਦੱਸਿਆ ਕਿ ਬੀਬੀ ਸੰਤੋਸ਼ ਕਟਾਰੀਆ ਹਲਕਾ ਬਲਾਚੌਰ ਦੀ ਤਰੱਕੀ ਲਈ ਹਰ ਸੰਭਵ ਯਤਨ ਕਰ ਰਹੇ ਹਨ। ਉਹਨਾਂ ਦੀ ਇਸ ਮਿਹਨਤ ਦੇ ਸਦਕੇ ਕੰਢੀ ਇਲਾਕੇ ਵਿਚ ਸਿੰਜਾਈ ਵਾਲੇ ਟਿਊਬਵੈੱਲ ਲਗਾਏ ਜਾ ਰਹੇ ਹਨ। ਪਿੰਡ ਵਾਸੀਆਂ ਵਲੋਂ ਇਸ ਨੇਕ ਕਾਰਜ ਲਈ ਵਿਧਾਇਕਾ ਧੰਨਵਾਦ ਵੀ ਕੀਤਾ। ਇਸ ਮੌਕੇ ਬਲਦੇਵ ਸਿੰਘ ਕਟਾਰੀਆ, ਬਲਵੰਤ ਸਿੰਘ ਕਟਾਰੀਆ, ਮਲਕੀਤ ਸਿੰਘ ਕਟਾਰੀਆ, ਮਾਸਟਰ ਗਿਆਨ ਸਿੰਘ ਕਟਾਰੀਆ, ਦੀਪਾ ਸਰਪੰਚ, ਸਤਨਾਮ ਸਿੰਘ ਰਿੰਟੂ, ਪ੍ਰਦੀਪ ਖੇਪੜ, ਸੁਖਦੇਵ ਚੇਚੀ, ਦਵਿੰਦਰ ਕੁਮਾਰ ਚੇਚੀ, ਕੇਵਲ ਕਟਾਰੀਆ, ਸੁਰਜੀਤ ਸਿੰਘ ਕਟਾਰੀਆ, ਹਰਮੇਸ਼ ਲਾਲ, ਰਤਨ ਚੰਦ ਚੇਚੀ ਤੇ ਪਿੰਡ ਚਾਹਲਾਂ ਦੇ ਸਰਪੰਚ ਬਲਵਿੰਦਰ ਕੋਰ, ਮਹਾਂਵੀਰ ਭੂੰਬਲਾ, ਵਿੱਦਿਆ ਸਾਗਰ, ਮੋਹਣ ਸਿੰਘ, ਹਰਦੇਵ ਸਿੰਘ, ਨਿਰਮਲ ਸਿੰਘ, ਕਾਕਾ ਚੌਧਰੀ, ਸ਼ਾਮ ਲਾਲ ਤੇ ਪਿੰਡ ਖਰੌੜ ਤੋਂ ਸਰਪੰਚ ਕੁਲਦੀਪ ਕੌਰ, ਦਿਲਬਾਗ ਸਿੰਘ, ਸੁਖਦੇਵ ਸਿੰਘ, ਕਰਨੈਲ ਰਾਮ, ਮੋਹਣ ਲਾਲ, ਦਿਲਬਾਗ ਰਾਮ, ਰਣਜੀਤ, ਸੁਰਿੰਦਰ ਪਾਲ, ਜਿੰਦੀ ਆਦਿ ਸਮੇਤ ਪਿੰਡ ਦੇ ਵੱਡੀ ਗਿਣਤੀ ਲੋਕ ਹਾਜਰ ਸਨ।