ਬੀਜੀ ਸੁਰਿੰਦਰ ਕੌਰ ਵੈਲਫੇਅਰ ਸੁਸਾਇਟੀ ਵਲੋਂ ਨਾਰੀ ਸ਼ਕਤੀ ਤੇ ਕਿੱਤਾਮੁਖੀ ਮੁਕਾਬਲੇ 10 ਮਾਰਚ ਨੂੰ।

ਨਵਾਂਸ਼ਹਿਰ - ਕਿਰਪਾਲ ਸਾਗਰ ਦੇ ਸਿਰਜਣਹਾਰ ਸਤਿਕਾਰ ਯੋਗ ਬੀਜੀ ਸੁਰਿੰਦਰ ਕੌਰ ਜੀ ਦੇ ਮੁਬਾਰਕ ਜਨਮ ਦਿਵਸ ਮੌਕੇ 10 ਮਾਰਚ ਨੂੰ, ਕਿਰਪਾਲ ਸਾਗਰ ਵਿਖੇ ਨਾਰੀ ਸ਼ਕਤੀ ਤੇ ਕਿੱਤਾਮੁਖੀ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ। ਸੈਕਟਰੀ ਅਸ਼ੋਕ ਕੁਮਾਰ ਰੈਨਾ ਨੇ ਵਿਸ਼ੇਸ਼ ਤੌਰ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ਨਾਰੀ ਸ਼ਕਤੀ ਤੇ ਕਿੱਤਾਮੁਖੀ ਸਿੱਖਿਆ ਦੀ ਵਿਸ਼ੇਸ਼ ਦੇਣ , ਕਿਰਪਾਲ ਸਾਗਰ ਦੀ ਸਿਰਜਣਾ ਕਰਨ ਵਾਲੇ ਸਤਿਕਾਰ ਯੋਗ ਬੀਜੀ ਸੁਰਿੰਦਰ ਕੌਰ ਜੀ ਦੇ ਮੁਬਾਰਕ ਜਨਮ ਦਿਵਸ ਮੌਕੇ ਇਹ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਲੜਕੀਆਂ ਤੇ ਔਰਤਾਂ ਦੇ ਵਰਗ ਵਿੱਚ ਵਿਸ਼ੇਸ਼ ਤੌਰ ਤੇ, ਮਹਿੰਦੀ, ਕੁਕਿੰਗ, ਰੰਗੋਲੀ, ਪੇਂਟਿੰਗ ਸਟਿਚਿੰਗ, ਇਤਿਆਦ ਵਿਸ਼ੇਸ਼ ਮੁਕਾਬਲੇ ਕਰਵਾਏ ਜਾਣਗੇ।

ਨਵਾਂਸ਼ਹਿਰ - ਕਿਰਪਾਲ ਸਾਗਰ ਦੇ ਸਿਰਜਣਹਾਰ ਸਤਿਕਾਰ ਯੋਗ ਬੀਜੀ ਸੁਰਿੰਦਰ ਕੌਰ ਜੀ ਦੇ ਮੁਬਾਰਕ ਜਨਮ ਦਿਵਸ ਮੌਕੇ 10 ਮਾਰਚ ਨੂੰ, ਕਿਰਪਾਲ ਸਾਗਰ ਵਿਖੇ ਨਾਰੀ ਸ਼ਕਤੀ ਤੇ ਕਿੱਤਾਮੁਖੀ ਮੁਕਾਬਲੇ ਆਯੋਜਿਤ ਕੀਤੇ ਜਾ ਰਹੇ ਹਨ। ਸੈਕਟਰੀ ਅਸ਼ੋਕ ਕੁਮਾਰ ਰੈਨਾ ਨੇ ਵਿਸ਼ੇਸ਼ ਤੌਰ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ, ਨਾਰੀ ਸ਼ਕਤੀ ਤੇ ਕਿੱਤਾਮੁਖੀ ਸਿੱਖਿਆ ਦੀ ਵਿਸ਼ੇਸ਼ ਦੇਣ , ਕਿਰਪਾਲ ਸਾਗਰ ਦੀ ਸਿਰਜਣਾ ਕਰਨ ਵਾਲੇ ਸਤਿਕਾਰ ਯੋਗ ਬੀਜੀ ਸੁਰਿੰਦਰ ਕੌਰ ਜੀ ਦੇ ਮੁਬਾਰਕ ਜਨਮ ਦਿਵਸ ਮੌਕੇ ਇਹ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਲੜਕੀਆਂ ਤੇ ਔਰਤਾਂ ਦੇ ਵਰਗ ਵਿੱਚ ਵਿਸ਼ੇਸ਼ ਤੌਰ ਤੇ, ਮਹਿੰਦੀ, ਕੁਕਿੰਗ, ਰੰਗੋਲੀ, ਪੇਂਟਿੰਗ ਸਟਿਚਿੰਗ, ਇਤਿਆਦ ਵਿਸ਼ੇਸ਼ ਮੁਕਾਬਲੇ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਦੀ ਜੱਜਮੈਟ ਵਿਸ਼ੇਸ਼ ਪੈਨਲ ਵਲੋਂ ਕੀਤੀ ਜਾਏਗੀ। ਬੀਜੀ ਸੁਰਿੰਦਰ ਕੌਰ ਵੈਲਫੇਅਰ ਸੁਸਾਇਟੀ ਦੀ ਚੇਅਰਪਰਸਨ ਸ੍ਰੀਮਤੀ ਪਰਮਿੰਦਰ ਕੌਰ ਨੇ ਕਿਹਾ, ਬੀਜੀ ਸਾਡੇ ਮਾਰਗ ਦਰਸ਼ਕ, ਉਹਨਾਂ ਦੇ ਸ਼ੁਰੂ ਕੀਤੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ। ਨਾਰੀ ਸ਼ਕਤੀ ਦੇ ਹਰ ਪਹਿਲੂ ਤੋਂ ਉਹ ਭਲੀ ਭਾਂਤ ਜਾਣੂੰ ਸਨ ਤੇ ਨਾਰੀ ਚੇਤਨਾ ਤੇ ਉਹਨਾਂ ਨੇ ਸੰਪੂਰਨ ਜੀਵਨ ਕਾਰਜ ਕੀਤਾ। ਉਹਨਾਂ ਦੀ ਮਾਨਵਤਾ ਨੂੰ ਸਭ ਤੋਂ ਵੱਡੀ ਦੇਣ ਕਿਰਪਾਲ ਸਾਗਰ ਹੈ। ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੰਦਾ ਕਿਰਪਾਲ ਸਾਗਰ ਸਾਡੇ ਸਮਿਆਂ ਦੀ ਸਭ ਤੋਂ ਵਧੀਆ ਮਿਸਾਲ ਹੈ ਜਿਸ ਦੀ ਸੰਸਾਰ ਨੂੰ ਜ਼ਰੂਰਤ ਹੈ।
ਇਸ ਮੌਕੇ ਕਿਰਪਾਲ ਸਾਗਰ ਦੇ ਚੇਅਰਮੈਨ ਡਾਕਟਰ ਕਰਮਜੀਤ ਸਿੰਘ ਨੇ ਵਿਸ਼ੇਸ਼ ਮੁਬਾਰਕ ਦਿਤੀ ‌ ਕੈਨੇਡਾ ਤੋਂ ਵਿਸ਼ੇਸ਼ ਤੌਰ ਤੇ ਮਿਸਿਜ਼ ਜੈਸਮੀਨ ਬੱਲ ਇਸ ਸਮਾਗਮ ਲਈ ਕਿਰਪਾਲ ਸਾਗਰ ਪੁੰਹਚੇ ਹਨ।  ਮੈਡਮ ਅਲਕਾ ਰਾਣੀ ਤੇ ਮੈਡਮ ਅੰਮ੍ਰਿਤ ਪ੍ਰੀਤ ਕੌਰ ਇਹਨਾਂ ਦੇ ਸੰਗਠਨ ਕਰਤਾ ਹਨ। ਜੋ ਵੀ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਇਹਨਾਂ ਨਾਲ ਬੀਜੀ ਸੁਰਿੰਦਰ ਕੌਰ ਵੈਲਫੇਅਰ ਸੁਸਾਇਟੀ ਦੇ ਮੇਨ ਆਫਿਸ ਵਿੱਚ ਆ ਕੇ ਸੰਪਰਕ ਕਰ ਸਕਦੇ ਹਨ। ਭਾਗ ਲੈਣ ਵਾਲੇ ਪ੍ਰਤੀਯੋਗੀਆਂ ਤੇ ਜੇਤੂਆਂ ਨੂੰ ਬੀਜੀ ਸੁਰਿੰਦਰ ਕੌਰ ਵੈਲਫੇਅਰ ਸੁਸਾਇਟੀ ਵਲੋਂ ਇਨਾਂਮ ਸਨਮਾਨ ਦਿੱਤੇ ਜਾਣਗੇ।ਪ੍ਰੈਸ ਕਾਨਫਰੰਸ ਦੌਰਾਨ ਕੈਪਟਨ ਗੁਰਦੇਵ ਸਿੰਘ, ਡਾਕਟਰ ਬਲਤਿੰਦਰ ਕੌਰ, ਡਾਕਟਰ ਅਗਰਵਾਲ, ਮਾਸਟਰ ਰੇਸ਼ਮ ਸਿੰਘ ਇਤਿਆਦ ਵਿਸ਼ੇਸ਼ ਤੌਰ ਤੇ ਹਾਜਰ ਸਨ।