
"ਕੈਰਾਉਕੇ ਸਿੰਗਿੰਗ" ਦੇ ਪ੍ਰੋਗਰਾਮ ਵਿੱਚ 40 ਤੋਂ ਵੱਧ ਗਾਇਕ ਕਲਾਕਾਰਾਂ ਨੇ ਚੰਗਾ ਰੰਗ ਬੰਨ੍ਹਿਆ
ਪਟਿਆਲਾ, 4 ਮਾਰਚ - ਸੰਗੀਤ ਨੂੰ ਸਮਰਪਿਤ ਸਥਾਨਕ ਰਾਇਲ ਪਟਿਆਲਾ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵੱਲੋਂ ਆਪਣੇ ਮਾਹਾਨਾ ਸੰਗੀਤਕ ਪ੍ਰੋਗਰਾਮਾਂ ਦੀ ਲੜੀ ਤਹਿਤ ਭਾਸ਼ਾ ਭਵਨ ਵਿਖੇ "ਕਰਾਓਕੇ ਸਿੰਗਿੰਗ" ਦਾ ਆਯੋਜਨ ਕੀਤਾ ਗਿਆ
ਪਟਿਆਲਾ, 4 ਮਾਰਚ - ਸੰਗੀਤ ਨੂੰ ਸਮਰਪਿਤ ਸਥਾਨਕ ਰਾਇਲ ਪਟਿਆਲਾ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵੱਲੋਂ ਆਪਣੇ ਮਾਹਾਨਾ ਸੰਗੀਤਕ ਪ੍ਰੋਗਰਾਮਾਂ ਦੀ ਲੜੀ ਤਹਿਤ ਭਾਸ਼ਾ ਭਵਨ ਵਿਖੇ "ਕਰਾਓਕੇ ਸਿੰਗਿੰਗ" ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 40 ਤੋਂ ਵੱਧ ਗਾਇਕ ਕਲਾਕਾਰਾਂ ਨੇ ਸਦਾਬਹਾਰ ਗੀਤਾਂ ਨੂੰ ਆਵਾਜ਼ ਦਿੱਤੀ ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਸੁਸਾਇਟੀ ਦੇ ਪ੍ਰਧਾਨ ਬਰਿੰਦਰ ਸਿੰਘ ਖੁਰਲ ਤੇ ਉਨ੍ਹਾਂ ਦੀ ਟੀਮ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ਵਿੱਚ ਬਰਿੰਦਰ ਸਿੰਘ ਖੁਰਲ ਤੋਂ ਇਲਾਵਾ ਪਟਿਆਲਾ ਤੇ ਵੱਖ ਵੱਖ ਸ਼ਹਿਰਾਂ ਤੋਂ ਆਏ ਜਿਨ੍ਹਾਂ ਕਲਾਕਾਰਾਂ ਨੇ ਆਪਣੇ ਫ਼ਨ ਦਾ ਮੁਜ਼ਾਹਰਾ ਕੀਤਾ, ਉਨ੍ਹਾਂ ਵਿਚ ਅੰਮ੍ਰਿਤਾ ਸਿੰਘ, ਰੰਜਨਾ, ਰਾਜੀਵ ਵਰਮਾ, ਰੇਨੂ ਵਰਮਾ, ਰਣਦੀਪ ਅਰੋੜਾ, ਗੁਰਜੀਤ ਰੁਪਾਲ, ਹਰਮਿੰਦਰ ਸਿੰਘ ਸੰਧੂ, ਹਰਮੀਤ ਸਿੰਘ, ਜਯੋਤੀ ਰਾਣਾ, ਗੁਰਨਾਮ ਸਿੰਘ, ਨਰਿੰਦਰ ਅਰੋੜਾ, ਉੱਜਵਲ ਅਰੋੜਾ, ਪ੍ਰਵੀਨ ਸਿੰਘ, ਪਵਨ ਕਾਲੀਆ, ਸੁਨੀਤਾ ਕਾਲੀਆ, ਅਸ਼ੋਕ ਬਾਂਸਲ, ਵਿਕਾਸ ਪਾਠਕ, ਚੰਦਨ ਸ਼ੁਕਲਾ, ਮਨਦੀਪ ਸਿੰਘ, ਅਭਿਜੀਤ, ਐਸ.ਪੀ. ਕਲਸੀ, ਸੁਰਿੰਦਰ ਸਿੰਘ, ਰਮਨਦੀਪ ਕੌਰ, ਰੂਬੀ ਕਪੂਰ, ਗੁਰਪ੍ਰੀਤ ਸਿੰਘ, ਸ਼ਾਮ ਸੁੰਦਰ, ਤਰਸੇਮ ਰਾਜ ਤੇ ਰਵਿੰਦਰ ਕੌੜਾ ਸ਼ਾਮਲ ਸਨ। ਇਸ ਮੌਕੇ ਕਲਾ ਪ੍ਰੇਮੀ ਭਗਵਾਨ ਦਾਸ ਗੁਪਤਾ ਤੇ ਕੁਝ ਹੋਰਨਾਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਵੀ ਕੀਤਾ ਗਿਆ। ਮੰਚ ਸੰਚਾਲਨ ਦਾ ਕੰਮ ਅੰਮ੍ਰਿਤਾ ਸਿੰਘ ਨੇ ਬਾਖ਼ੂਬੀ ਨਿਭਾਇਆ। ਪ੍ਰੋਗਰਾਮ ਦਾ ਅਨੰਦ ਮਾਨਣ ਵਾਲੀਆਂ ਵਿਸ਼ੇਸ਼ ਸ਼ਖ਼ਸੀਅਤਾਂ ਵਿੱਚ ਕਲਾਕਾਰਾਂ ਦੇ ਕਦਰਦਾਨ ਕਰਨਲ (ਰਿਟਾ:) ਸੁਰਿੰਦਰ ਸਿੰਘ ਵੀ ਹਾਜ਼ਰ ਸਨ।
