ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਮਨਾਏ ਗਏ
ਨਵਾਂਸ਼ਹਿਰ - ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਤੇ ਸਾਰਾ ਸ਼ਹਿਰ ਬੰਗਾ ਰੌਸ਼ਨੀ ਕਰਕੇ ਲਿਸ਼ਕਾਂ ਮਾਰ ਰਿਹਾ ਸੀ। ਨਗਰ ਕੀਰਤਨ ਸਜਾਇਆ ਗਿਆ ਅਤੇ ਦੂਸਰੇ ਦਿਨ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਸੰਗਤਾਂ ਨੂੰ ਲੰਗਰ ਛਕਾਇਆ ਗਿਆ ਅਤੇ ਰਾਤ ਦੇ ਕੋਈ ਅੱਠ ਕੋ ਵਜ਼ੇ ਗੋਲ ਗੱਪੇ, ਟਿੱਕੀਆਂ ਅਤੇ ਕੇਕ ਵੀ ਵਰਤਾਇਆ ਗਿਆ।

ਬਾਅਦ ਵਿੱਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਜਿਸ ਵਿੱਚ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਅਤੇ ਵਿਜੇ ਹੰਸ ਜੀ ਨੇ ਆਪਣੇ ਆਪਣੇ ਪ੍ਰੋਗਰਾਮਾਂ ਵਿੱਚ ਬਹੁਤ ਵਧੀਆ ਸ਼ਬਦ ਗਾਏ। ਪ੍ਰੇਮ ਲਤਾ ਜੀ ਨੇ ਤਾਂ ਕਮਾਲ ਹੀ ਕਰ ਦਿੱਤੀ। ਜਦੋਂ ਉਨ੍ਹਾਂ ਨੇ ਆਪਣਾਂ ਹਿੱਟ ਗੀਤ ਬਾਬਾ ਸਾਹਿਬ ਜੀ ਦੀ ਉਂਗਲੀ ਦਾ ਸਮਝੋ ਸੰਸਦ ਵੱਲ ਇਸ਼ਾਰਾ ਗਾ ਕੇ ਸੰਗਤਾਂ ਪਾਸੋਂ ਵਾਹ ਵਾਹ ਖੱਟੀ ਅਤੇ ਸੰਗਤਾਂ ਨੇ ਸਟੇਜ ਤੇ ਚੜ੍ਹ ਕੇ ਪ੍ਰੇਮ ਲਤਾ ਜੀ ਤੇ ਪੈਸਿਆਂ ਦੀ ਬਰਸਾਤ ਕਰ ਦਿੱਤੀ। ਇਸ ਮੌਕੇ ਮਿਸ਼ਨਰੀ ਲੇਖਕ ਰੱਤੂ ਰੰਧਾਵਾ ਸਾਹਿਬ ਅਤੇ ਸੁਲਤਾਨ ਚਮਾਰ ਜੀ ਨੂੰ ਵੀ ਸੰਗਤਾਂ ਨੂੰ ਦੇਖਣ ਦਾ ਮੌਕਾ ਮਿਲਿਆ। ਇਸ ਮੌਕੇ ਤੇ ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ ਬੰਗਾ, ਰਵਿੰਦਰ ਮਹਿੰਮੀ, ਡਾ ਸਤਪਾਲ ਬਾਲੂ, ਜਸਪਾਲ ਬੰਗਾ, ਨਿਰਮਲ ਸੱਲਣ, ਪ੍ਰਕਾਸ਼ ਚੰਦ ਪ੍ਰਧਾਨ ਬਸਪਾ ਸ਼ਹਿਰੀ ਬੰਗਾ, ਮਨਜੀਤ ਸਿੰਘ ਸੋਨੂੰ ਸਾਬਕਾ ਪ੍ਰਧਾਨ ਬਸਪਾ ਸ਼ਹਿਰੀ ਬੰਗਾ, ਪ੍ਰਦੀਪ ਜੱਸੀ ਜੋਨ ਇੰਚਾਰਜ ਹਲਕਾ ਸ੍ਰੀ ਆਨੰਦਪੁਰ ਸਾਹਿਬ, ਡਾ ਸੁਧੀਰ ਕੁਮਾਰ, ਪ੍ਰਸੋਤਮ ਸੱਲਣ ਅਤੇ ਸਮੂਹ ਸੰਗਤਾਂ ਹਾਜ਼ਰ ਰਹੀਆਂ। ਡੋਗਰ ਰਾਮ ਜੀ ਨੇ ਸਟੇਜ ਸਕੱਤਰ ਦੀ ਡਿਊਟੀ ਬਾਖੂਬੀ ਨਿਭਾਈ।