ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਮਾਹਿਲਪੁਰ, (4 ਮਾਰਚ)- ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਚੰਦੇਲੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਭਰਪੂਰ ਸਹਿਯੋਗ ਸਦਕਾ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਪਿੰਡ ਚੰਦੇਲੀ ਵਿਖੇ 5 ਮਾਰਚ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ।

ਮਾਹਿਲਪੁਰ,  (4 ਮਾਰਚ)- ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਪਿੰਡ ਚੰਦੇਲੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਭਰਪੂਰ ਸਹਿਯੋਗ ਸਦਕਾ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਦਿਹਾੜਾ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਪਿੰਡ ਚੰਦੇਲੀ ਵਿਖੇ 5 ਮਾਰਚ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਹੌਲਦਾਰ ਮੋਹਨ ਲਾਲ, ਮਾਸਟਰ ਸੁਰਿੰਦਰ ਕੁਮਾਰ   ਅਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਰਾਗੀ ਸਿੰਘ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਾਨਵਤਾਵਾਦੀ ਵਿਚਾਰਧਾਰਾ ਨਾਲ ਜੋੜਨਗੇ। ਉਹਨਾਂ ਦੱਸਿਆ ਕਿ ਅੱਜ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਨਗਰ ਕੀਰਤਨ ਵਿੱਚ ਸੰਤ ਬੀਬੀ ਮੀਨਾ ਦੇਵੀ ਜੀ ਡੇਰਾ ਰਤਨਪੁਰੀ ਜੇਜੋ ਦੁਆਬਾ, ਸੰਤ ਰਮੇਸ਼ ਦਾਸ ਜੀ ਸੰਚਾਲਕ ਡੇਰਾ ਸੰਤ ਬਾਬਾ ਨਰਾਇਣ ਦਾਸ ਜੀ ਸ਼ੇਰਪੁਰ ਕਲਰਾਂ, ਪ੍ਰਧਾਨ ਮੋਹਨ ਲਾਲ, ਰਾਜੇਸ਼ ਕੁਮਾਰ,ਭਜਨ ਲਾਲ ਸੈਕਟਰੀ,ਰਜਨੀਸ਼ ਕੁਮਾਰ, ਠੇਕੇਦਾਰ ਅਮਰਜੀਤ, ਸੰਦੀਪ ਕੁਮਾਰ, ਪ੍ਰਦੀਪ ਕੁਮਾਰ, ਸਰਬਜੀਤ ਸਿੰਘ ਜੇ.ਈ., ਮਾਸਟਰ ਸੁਰਿੰਦਰ ਸਿੰਘ, ਭਜਨ ਲਾਲ ਪੇਟਰ, ਮਨੀ ਰਾਮ, ਅਮਰਜੀਤ ਸਿੰਘ, ਨਿੰਮੋ, ਕਮਲਜੀਤ, ਸਰੋਜ, ਬਲਜਿੰਦਰ ਕੌਰ ਸਰਪੰਚ, ਰਾਣੀ ਮੈਂਬਰ ਪੰਚਾਇਤ ਸਮੇਤ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਹ ਨਗਰ ਕੀਰਤਨ ਪਿੰਡ ਚੰਦੇਲੀ ਤੋਂ ਸ਼ੁਰੂ ਹੋ ਕੇ ਖਾਨਪੁਰ ਪਿੰਡ ਪਹੁੰਚਿਆ, ਇੱਥੇ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਵੱਲੋਂ ਸੰਗਤਾਂ ਨੂੰ ਰਸ ਦਾ ਲੰਗਰ ਛਕਾਇਆ ਗਿਆ। ਇਸੇ ਤਰ੍ਹਾਂ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਵਿਖੇ ਕਮੇਟੀ ਵੱਲੋਂ ਚਾਹ -ਪਕੌੜਿਆਂ ਦਾ ਲੰਗਰ ਵਰਤਾਇਆ ਗਿਆ ਅਤੇ ਲਵਲੀ ਕਲਾਥ ਹਾਊਸ ਵੱਲੋਂ ਕੁਲਵਿੰਦਰ ਸਿੰਘ ਦੀ ਦੇਖ ਰੇਖ ਹੇਠ ਸੰਗਤਾਂ ਨੂੰ ਕੋਲਡ ਡਰਿੰਕਸ ਅਤੇ ਹੋਰ ਖਾਣ ਪੀਣ ਦੇ ਸਮਾਨ ਦੇ ਨਾਲ ਨਾਲ ਗੁਰੂ ਸਾਹਿਬ ਜੀ ਦੀ ਤਸਵੀਰ ਵਾਲੇ  ਕੈਲੰਡਰ ਵੰਡੇ ਗਏ। ਇਸ ਮੌਕੇ ਹਰਜਿੰਦਰ ਸਿੰਘ ਨੰਗਲ, ਸੁਆਮੀ ਰਜਿੰਦਰ ਰਾਣਾ, ਕੁੱਕੂ ਬਾਬਾ, ਬਲਜਿੰਦਰ ਸਿੰਘ, ਗੁਲਸ਼ਨ ਕੁਮਾਰ, ਪਰਵਿੰਦਰ, ਕੁਲਵਿੰਦਰ ਕੌਰ, ਲਵਪ੍ਰੀਤ ਕੌਰ,ਬੱਬੂ ਠੇਕੇਦਾਰ, ਦਵਿੰਦਰ ਬਾਹੋਵਾਲ ਆਦਿ ਹਾਜ਼ਰ ਸਨ। ਇਸ ਤੋਂ ਬਾਅਦ ਇਹ ਨਗਰ ਕੀਰਤਨ ਪਿੰਡ ਘੁਮਿਆਲਾ ਪਹੁੰਚਿਆ, ਜਿੱਥੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਸੰਗਤਾਂ ਨੂੰ  ਫਰੂਟ ਦਾ ਪ੍ਰਸ਼ਾਦ ਵੰਡਿਆ। ਇਸੇ ਤਰ੍ਹਾਂ ਪਿੰਡ ਕੈਂਡੋਵਾਲ ਪਹੁੰਚਣ ਤੇ ਪਿੰਡ ਵਾਸੀਆਂ ਵੱਲੋਂ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤ ਨੂੰ ਖਾਣ ਪੀਣ ਦਾ ਸਮਾਨ ਵਰਤਾਇਆ ਗਿਆ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਰਾਤ ਨੂੰ ਸੰਤ ਬਾਬਾ ਸਤਨਾਮ ਦਾਸ ਮਹਿਦੂਦ ਵਾਲਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ। ਇਸ ਮੌਕੇ ਉਹਨਾਂ ਸਮੂਹ ਪਿੰਡ ਅਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਬੇਨਤੀ ਕੀਤੀ। ਸਮਾਗਮ ਦੌਰਾਨ ਗੁਰੂ ਕੇ ਲੰਗਰ ਅਤੁੱਟ ਚੱਲ ਰਹੇ ਹਨ।