ਪਿੰਡ ਚਿਤੋਂ ਵਿਚ ਅਪ੍ਰੈਲ 2੍023 ਚ’ ਸ਼ਮਸ਼ਾਨ ਘਾਟ ਵਿਚ ਬਣਾਈ ਸੈਂਲਟਰ ਸ਼ੈਡ ਚ’ਕੀਤੇ ਕੰਮ ਦੇ ਨਹੀਂ ਮਿਲੇ ਪੈਸੇ,ਲੇਬਰ ਪਾਰਟੀ ਦੀ ਅਗਵਾਈ ਵਿਚ ਕੀਤਾ ਮੁਜਾਹਰਾ।

ਗੜ੍ਹਸੰਕਰ 04 ਮਾਰਚ - ਸੁੱਕੀਆਂ ਘੋਸ਼ਨਾਵਾਂ ਕਰਨੀਆਂ ਅਤੇ ਅਸਲ ਵਿਚ ਕੰਮ ਕਰਨ ਵਿਚ ਜਮੀਨ ਅਸਮਾਨ ਦਾ ਅੰਤਰ ਹੈ।ਆਪ ਦੀ ਸਰਕਾਰ ਆਪ ਦੇ ਦੁਆਰ ਸਮੇਂ ਦੀ ਬਰਵਾਦੀ ਅਤੇ ਸਰਕਾਰ ਦਫਤਰਾਂ ਵਿਚ ਅਨੁਸ਼ਸਾਸ਼ਨ ਦੀ ਬੁਰੀ ਹਾਲਤ ਕਰਨ ਤੋਂ ਸਿਵਾ ਕੁਝ ਵੀ ਪਲੇ ਨਹੀਂ ਪੈ ਰਿਹਾ।

ਗੜ੍ਹਸੰਕਰ 04 ਮਾਰਚ - ਸੁੱਕੀਆਂ ਘੋਸ਼ਨਾਵਾਂ ਕਰਨੀਆਂ ਅਤੇ ਅਸਲ ਵਿਚ ਕੰਮ ਕਰਨ ਵਿਚ ਜਮੀਨ ਅਸਮਾਨ ਦਾ ਅੰਤਰ ਹੈ।ਆਪ ਦੀ ਸਰਕਾਰ ਆਪ ਦੇ ਦੁਆਰ ਸਮੇਂ ਦੀ ਬਰਵਾਦੀ ਅਤੇ ਸਰਕਾਰ ਦਫਤਰਾਂ ਵਿਚ ਅਨੁਸ਼ਸਾਸ਼ਨ ਦੀ ਬੁਰੀ ਹਾਲਤ ਕਰਨ ਤੋਂ ਸਿਵਾ ਕੁਝ ਵੀ ਪਲੇ ਨਹੀਂ ਪੈ ਰਿਹਾ। 
ਇਸ ਸਬੰਧ ਵਿਚ ਲੇਬਰ ਪਾਰਟੀ ਦੇ ਪਿੰਡ ਚਿਤੋਂ ਦੇ ਕੁਝ ਵਸਨੀਕਾਂ ਵਲੋਂ ਪਿੰਡ ਵਿਚ ਬਣੀ ਸ਼ਮਸ਼ਾਨ ਘਾਟ ਵਿਚ ਕੀਤੇ ਕੰਮ ਦੇ ਮਜਦੂਰਾਂ ਦੇ ਅਤੇ ਮਿਸਤਰੀ ਦੇ ਪੈਸੇ ਨਾ ਮਿਲਣ ਅਤੇ ਮਨਰੇਗਾ ਵਰਕਰ ਬਲਜੀਤ ਸਿੰਘ (ਜਾਬ ਕਾਰਡ ਨੰਬਰ 89 ਦੇ 12 ਦਿਨਾਂ ਦੀ ਕੀਤੀ ਮਜਦੂਰੀ ਦੇ ਪੈਸੇ ਨਾ ਮਿਲਣ ਨੁੰ ਲੈ ਕੇ ਲੋਕਪਾਲ ਮਨਰੇਗਾ ਹੁਸਿ਼ਆਪੁਰ ਜੀ ਨੂੰ ਸ਼ਕਾਇਤ ਦਰਜ ਕਰਵਾਈ ਅਤੇ ਪੰਜਾਬ ਸਰਕਾਰ ਦੀਆਂ ਫੜਫੜੀਆਂ ਦੇ ਵਿਰੁਧ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਕੀਤਾ ਮੁਜਾਹਰਾ ਤੇ ਕਿਹਾ ਕਿ ਮਨਰੇਗਾ ਵਰਕਰ ਬਲਜੀਤ ਸਿੰਘ ਨੇ ਸਤੰਬਰ 2023 ਵਿਚ ਮਿਤੀ 12 ਤੋਂ ਲੈ ਕੇ 26 ਤੱਕ ਕੁਲ 12 ਦਿਨ ਦਾ ਮਸਟਰੋਲ ਨੰਬਰ 1611 ਤਹਿਤ ਕੰਮ ਕੀਤਾ ਪਰ ਹਾਲੇ ਤੱਕ ਮਜਦੂਰੀ ਦਾ ਭੁਗਤਾਨ ਨਹੀਂ ਕੀਤਾ ਗਿਆ।ਇਸੇ ਤਰ੍ਹਾਂ ਪਿੰਡ ਵਿਚ 08 ਅਪ੍ਰੈਲ 2023 ਤੋਂ ਲੈ ਕੇ 24 ਅਪ੍ਰੈਲ 2023 ਤੱਕ 2 ਮਿਸਤਰੀਆਂ ( ਸੁੱਚਾ ਰਾਮ, ਨਰਜੰਨ ਸਿੰਘ) ਉਜਰਤ ਅਤੇ 4 ਮਜਦੂਰਾਂ (ਸ਼ਾਮ ਲਾਲ, ਤਰਸੇਮ ਲਾਲ, ਬਾਰੂ ਰਾਮ, ਤੇ ਬਲਜੀਤ ਸਿੰਘ ) ਨੇ ਸ਼ਮਸਾ਼ਨ ਘਾਟ ਵਿਚ ਸੈਂਲਟਰ ਬਨਾਉਣ ਦਾ ਕੰਮ ਕੀਤਾ ਪਰ ਲਗਭਗ 11 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਨਾ ਤਾ ਮਿਸਤਰੀਆਂ ਨੂੰ ਅਤੇ ਨਾ ਹੀ ਮਜਦੂਰਾਂ ਨੂੰ ਕੀਤੇ ਕੰਮਾਂ ਦੇ ਪੈਸੇ ਮਿਲੇ ਤੇ ਜਿਨ੍ਹਾਂ ਵਿਚ ਸਾਰਿਆਂ ਦੀ ਕੁਲ ਉਜਰਤ 25000 ਦੇ ਲਗਭਗ ਬਣਦੀ ਹੈ।ਇਨ੍ਹਾਂ ਸਾਰੀਆਂ ਮੁਸਿ਼ਕਲਾਂ ਨੂੰ ਲੈ ਕੇ ਧੀਮਾਨ ਨੇ ਲੋਕਪਾਲ ਮਨਰੇਗਾ ਜੀ ਨੂੰ ਸ਼ਕਾਇਤ ਦਰਜ ਕਰਵਾਈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਕਰਨੀ ਅਤੇ ਕਥਨੀ ਵਿਚ ਜਮੀਨ ਅਸਮਾਨ ਦਾ ਅੰਤਰ ਹੈ ਤੇ ਸਾਰਾ ਵਿਕਾਸ ਅਤੇ ਲੋਕਾਂ ਨੂੰ ਇਨਸਾਫ ਫਲੈਕਸਾਂ ਉਤੇ ਦੇ ਕੇ ਸੰਤੁਸ਼ਟੀ ਕਰਵਾ ਦਿਤੀ ਜਾਂਦੀ ਹੈ।ਉਨ੍ਹਾਂ ਕਿਹਾ ਕਿ ਇਹ ਕਿਥੇ ਦੀ ਇਮਾਨਦਾਰੀ ਹੈ ਕਿ ਗਰੀਬ ਮਜਦੂਰਾਂ ਦੀਆਂ ਦਿਹਾੜ.ਆਂ ਦੇ ਵੀ 11,11 ਮਹੀਨੇ ਪੈਸੇ ਨਾ ਦੇਣੇ।ਉਨ੍ਹਾਂ ਕਿਹਾ ਕਿ ਧੱਕੇਸ਼ਾਹੀ ਨਾਲ ਰਾਜ ਪ੍ਰਬੰਧ ਤਾਂ ਚਲਾਇਆ ਜਾ ਸਕਦਾ ਹੈ ਪਰ ਲੋਕਾਂ ਨੂੰ ਰਾਹਿਤ ਨਹੀਂ ਦਿਤੀ ਜਾ ਸਕਦੀ।ਗਰੀਬ ਨੇ ਤਾਂ ਉਹੀ ਦਿਹਾੜੀ ਕਰਨੀ ਹੁੰਦੀ ਹੈ ਤੇ ਉਹੀ ਪੈਸੇ ਨਾਲ ਗੁਜਾਰਾ ਕਰਨਾ ਹੁੰਦਾ ਹੈ।ਧੀਮਾਨ ਨੇ ਦਸਿਆ ਕਿ ਹਾਲੇ ਪਿੰਡ ਵਿਚ ਫਰਵਰੀ ਮਹੀਨੇ ਵਿਚ ਆਪ ਦੀ ਸਰਕਾਰ ਤੇ ਆਪ ਦੇ ਦਰਬਾਰ ਤਹਿਤ ਕੈਂਪ ਵੀ ਲੱਗ ਕੇ ਹੱਟਿਆ ਹੈ ਪਰ ਫਿਰ ਵੀ ਇਨ੍ਹਾਂ ਮਜਦੂਰਾਂ ਦੇ ਪਲੇ ਬੇਇਨਸਾਫੀ ਹੀ ਪਈ ਹੈ।ਉਨ੍ਹਾਂ ਮੁੱਖ ਮੰਤਰੀ ਪੰਜਾਬ ਜੀ ਦੇ ਐਕਸ ਐਪ ਉਤੇ ਵੀ ਸ਼ਕਾਇਤ ਦਰਜ ਕਰਵਾਈ।ਧੀਮਾਨ ਨੇ ਲੋਕਪਾਲ ਮਨਰੇਗਾ ਜੀ ਤੋਂ ਮੰਗ ਕੀਤੀ ਕੇ ਸਾਰੇ ਪੈਸੇ ਕੰਪਨਸੇਸ਼ਨ ਐਕਟ 1936 ਦੇ ਤਹਿਤ ਸਮੇਤ ਮੁਆਵਜਾ ਦਿਤੇ ਜਾਣ।