ਗੁਰੂ ਰਵਿਦਾਸ ਜਿਆੰਤੀ ਮੌਕੇ ਹੁਸ਼ਿਆਰ ਵਿਦਿਆਰਥੀ ਸਨਮਾਨਿਤ ਕੀਤੇ ਗਏ

ਮਾਹਿਲਪੁਰ - ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਮਹਿਮਦਵਾਲ ਵੱਲੋਂ ਗੁਰੂ ਰਵਿਦਾਸ ਜੀ ਦਾ 647 ਵਾਂ ਪ੍ਰਕਾਸ਼ ਉਤਸਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਗਰ ਕੀਰਤਨ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿੱਚ ਰਾਗੀ ਸਿੰਘਾਂ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਪ੍ਰਚਾਰਕਾਂ ਨੇ ਗੁਰੂ ਸਾਹਿਬ ਦੁਆਰਾ ਦਿੱਤੇ ਉਪਦੇਸ਼ਾਂ ਤੇ ਅਮਲ ਕਰਨ ਦੀ ਪ੍ਰੇਰਨਾ ਕੀਤੀ l

ਗਿਆਨ ਚੰਦ,ਪ੍ਰੇਮ ਚੰਦ, ਸੁਰਜੀਤ ਰਾਮ ਨੇ ਵੀ ਸ਼ਬਦ ਪੇਸ਼ ਕੀਤੇ l ਮੰਚ ਸੰਚਾਲਨ ਦੀ ਜਿੰਮੇਵਾਰੀ ਗੁਰਦੀਪ ਚੰਦ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਨਿਭਾਈ l ਸੰਗਤਾਂ ਨੂੰ ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਉਚੇਚੇ ਤੌਰ ਤੇ ਹਾਜ਼ਰ ਹੋਏ ਮੈਨੇਜਰ ਦੇਵਰਾਜ ਪਰਮਾਰ, ਰਾਮ ਤੀਰਥ ਪਰਮਾਰ  ਏਐਸਆਈ ਕਮਲਜੀਤ ਸਿੰਘ, ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ, ਸਰਪੰਚ ਅਮਰਜੀਤ ਸਿੰਘ ਭਾਈ ਅਤੇ ਪ੍ਰਧਾਨ ਸਚਵਿੰਦਰ ਕੁਮਾਰ ਨੇ  ਸਰਕਾਰੀ ਮਿਡਲ ਅਤੇ ਪ੍ਰਾਈਮਰੀ ਸਕੂਲ ਦੇ 11 ਹੁਸ਼ਿਆਰ ਵਿਦਿਆਰਥੀਆਂ ਨੂੰ ਪੁਸਤਕਾਂ ਦੇ ਸੈਟ ਅਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ। ਇਹ ਸਨਮਾਨ ਕਰੂੰਬਲਾਂ ਪਰਿਵਾਰ ਵੱਲੋਂ ਭੇਟ ਕੀਤੇ ਗਏ। ਬਲਜਿੰਦਰ ਮਾਨ ਨੇ ਆਪਣੇ ਸੰਬੋਧਨ ਵਿੱਚ ਗਿਆਨ ਦੀ ਸ਼ਕਤੀ ਪ੍ਰਾਪਤ ਕਰਕੇ ਆਪਣੇ ਆਪ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਦੀ ਬੇਨਤੀ ਕੀਤੀ l
          ਪ੍ਰਬੰਧਕਾਂ ਵੱਲੋਂ ਇੱਕ ਹਫਤਾ ਪਹਿਲਾਂ ਨਗਰ ਵਿੱਚ ਪ੍ਰਭਾਤ ਫੇਰੀਆਂ ਵੀ ਕੱਢੀਆਂ ਗਈਆਂ l ਨਗਰ ਕੀਰਤਨ ਦੀ ਸੇਵਾ ਵਿੱਚ ਦੋਨਾਂ ਪਿੰਡਾਂ ਦੇ ਵਾਸੀਆਂ ਨੇ ਵੱਧ ਚੜ੍ਕੇ ਭਾਗ ਲਿਆ l ਇਹਨਾਂ ਪ੍ਰਬੰਧਾਂ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚੜ੍ਾਉਣ ਵਿੱਚ ਨਰਿੰਦਰ ਸਿੰਘ, ਸੰਜੀਵ ਕੁਮਾਰ, ਪਰਮਿੰਦਰ ਸਿੰਘ,  ਹਨੀ ਮੱਲ, ਹਰਵੀਰ ਮਾਨ, ਭਿੰਦਾ, ਨਵਜੋਤ ਪਰਮਾਰ, ਸਾਹਿਲ ਪਰਮਾਰ,ਕਪਲ,ਰਾਹੁਲ, ਚਰਨਦੀਪ, ਓਕਾਰ ਸਿੰਘ ਆਦਿ ਨੇ ਅਹਿਮ ਯੋਗਦਾਨ ਪਾਇਆ l ਸਭ ਦਾ ਧੰਨਵਾਦ ਕਰਦਿਆਂ ਅਮਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਇਕਜੁੱਟ ਹੋ ਕੇ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੀਦਾ ਹੈ ਅਤੇ ਗੁਰੂ ਸਾਹਿਬ ਦੁਆਰਾ ਦਿੱਤੇ ਉਪਦੇਸ਼ ਨੂੰ ਵੀ ਅਪਣਾਉਣਾ ਚਾਹੀਦਾ ਹੈ।