ਵਿਰਸੇ ਨਾਲ ਜੁੜਨ ਲਈ ਸਿੱਖ ਇਤਿਹਾਸ ਪੜ੍ਹਨਾ ਜ਼ਰੂਰੀ : ਡਾ. ਤੇਜਿੰਦਰ ਪਾਲ ਸਿੰਘ
ਦੇਵੀਗੜ੍ਹ, 2 ਮਾਰਚ - ਸਿੱਖੀ, ਪ੍ਰੇਮ ਮਾਰਗ ਹੈ। ਪਿਆਰ ਦਾ ਦੂਜਾ ਨਾਂ ਆਤਮ-ਸਮਰਪਣ ਹੈ, ਜਿਹੜਾ ਗੁਰੂ ਸਾਹਿਬ ਦੀ ਰਹਿਮਤ ਸਦਕਾ ਪ੍ਰਾਪਤ ਹੁੰਦਾ ਹੈ। ਗੁਰਬਾਣੀ ਅਨੁਸਾਰ ਆਪਾ ਤਿਆਗਣਾ ਹੀ ਪ੍ਰੇਮ ਦੀ ਅਜ਼ਮਾਇਸ਼ ਹੁੰਦੀ ਹੈ। ਗੁਰੂ-ਪ੍ਰੇਮ ਪ੍ਰਾਪਤ ਕਰਕੇ ਪ੍ਰੇਮੀ ਨੂੰ ਮੌਤ ਭਰਮ ਜਾਪਦੀ ਹੈ। ਇਸ ਅਵਸਥਾ ਵਿਚ ਪ੍ਰੇਮੀ ਆਪਣਾ ਤਨ, ਮਨ, ਧਨ ਸਭ ਕੁਝ ਪ੍ਰੇਮੀ ਦੇ ਹਵਾਲੇ ਕਰ ਦਿੰਦਾ ਹੈ।

ਇਹ ਪ੍ਰੇਮ-ਮਾਰਗ ਦਾ ਸਿਖਰ ਹੁੰਦੀ ਹੈ, ਜਿਸ ਨੂੰ ਸ਼ਹਾਦਤ ਕਹਿੰਦੇ ਹਨ। ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਪੂਰ ਹੈ। ਖਾਸਕਰ, 20ਵੀਂ ਸਦੀ ਦੇ ਤੀਜੇ ਦਹਾਕੇ ਵਿਚ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ, ਜੈਤੋ ਦਾ ਸਾਕਾ ਵਾਪਰਿਆ, ਜਿਸ ਵਿਚ ਅਨੇਕ ਸਿੰਘਾਂ-ਸਿੰਘਣੀਆਂ ਨੇ ਸ਼ਹਾਦਤ ਦਾ ਜਾਮ ਪੀਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਧਰਮ ਅਧਿਐਨ ਮੰਚ ਦੇ ਕਨਵੀਨਰ, ਅਸਿਸਟੈਂਟ ਪ੍ਰੋਫੈਸਰ ਡਾ. ਤੇਜਿੰਦਰ ਪਾਲ ਸਿੰਘ ਨੇ ਕੀਤਾ ਹੈ । ਉਨ੍ਹਾਂ ਦਸਿਆ ਕਿ ਸਿੱਖ ਇਤਿਹਾਸ ਦੀ ਇਸ ਅਦੁਤੀ ਘਟਨਾ ਨੂੰ ਯਾਦ ਕਰਦਿਆਂ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼, ਕੈਨੇਡਾ ਅਤੇ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਨਾਭਾ ਵਲੋਂ ਜੈਤੋ ਦੇ ਮੋਰਚੇ ਦੀ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਨਾਭਾ ਵਿਖੇ ਇਕ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਵਖ-ਵਖ ਯੂਨੀਵਰਸਿਟੀਆਂ, ਕਾਲਜਾਂ ਅਤੇ ਸੰਸਥਾਵਾਂ ਦੇ ਵਿਦਵਾਨਾਂ ਵਲੋਂ ਖੋਜ-ਪਰਚੇ ਪੇਸ਼ ਕੀਤੇ ਗਏ। ਇਸ ਮੌਕੇ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੁਆਰਾ ਡਾ. ਤੇਜਿੰਦਰ ਪਾਲ ਸਿੰਘ ਦੀਆਂ ਦੋ ਪੁਸਤਕਾਂ (ਮੋਰਚਾ ਸ੍ਰੀ ਗੰਗਸਰ ਸਾਹਿਬ ਜੈਤੋ : ਪ੍ਰਸ਼ਨਾਵਲੀ) ਅਤੇ (ਜੈਤੋ ਮੋਰਚਾ: ਸਿੱਖੀ ਸਿਦਕ ਤੇ ਪ੍ਰਭੂਸੱਤਾ ਦਾ ਪ੍ਰਤੀਕ) ਸੰਗਤ ਅਰਪਣ ਕੀਤੀਆਂ ਗਈਆਂ। ਉਨ੍ਹਾਂ ਡਾ. ਸਿੰਘ ਨੂੰ ਵਧਾਈ ਦਿੰਦੇ ਹੋਏ ਅਜਿਹੇ ਖੋਜ-ਕਾਰਜ ਨਿਰੰਤਰ ਜਾਰੀ ਰੱਖਣ ਦੀ ਪ੍ਰੇਰਨਾ ਦਿਤੀ। ਇਸ ਮੌਕੇ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟਡੀਜ਼ ਕੈਨੇਡਾ ਦੇ ਮੁਖੀ ਸ. ਗਿਆਨ ਸਿੰਘ ਸੰਧੂ, ਸ. ਲਖਵਿੰਦਰ ਸਿੰਘ ਕਾਨ੍ਹੇਕੇ, ਡਾ. ਗੁਰਮੇਲ ਸਿੰਘ ਅਤੇ ਵਡੀ ਗਿਣਤੀ ਵਿਚ ਸੰਗਤ ਹਾਜ਼ਰ ਸੀ।