ਨਰੋਆ ਤੇ ਰੌਚਕ ਸਾਹਿਤ ਅਮੀਰ ਵਿਰਾਸਤ ਨਾਲ ਜੋੜਦਾ ਹੈ - ਸੈਮਸਨ ਮਸੀਹ

ਮਾਹਿਲਪੁਰ - ਨਰੋਆ ਅਤੇ ਰੌਚਕ ਸਾਹਿਤ ਸਾਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਦਾ ਹੈ l ਇਹ ਵਿਚਾਰ ਨਹਿਰੂ ਯੁਵਾ ਕੇਂਦਰ ਸੰਗਠਨ (ਭਾਰਤ ਸਰਕਾਰ) ਹਿਮਾਚਲ ਪ੍ਰਦੇਸ਼ ਦੇ ਸਟੇਟ ਡਾਇਰੈਕਟਰ ਸੈਮਸਨ ਮਸੀਹ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੇl ਉਹਨਾਂ ਅੱਗੇ ਕਿਹਾ ਕਿ ਜੇਕਰ ਸਾਡੇ ਬੱਚਿਆਂ ਨੂੰ ਰੌਚਕ ਅਤੇ ਸਮੇਂ ਦਾ ਹਾਣੀ ਬਾਲ ਸਾਹਿਤ ਮੁਹਈਆ ਕੀਤਾ ਜਾਵੇ ਤਾਂ ਉਨਾਂ ਦੀ ਸ਼ਖਸ਼ੀਅਤ ਦੇ ਨਿਖਾਰ ਆ ਸਕਦਾ ਹੈ l

ਮਾਹਿਲਪੁਰ - ਨਰੋਆ ਅਤੇ ਰੌਚਕ ਸਾਹਿਤ ਸਾਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜਦਾ ਹੈ l ਇਹ ਵਿਚਾਰ ਨਹਿਰੂ ਯੁਵਾ ਕੇਂਦਰ ਸੰਗਠਨ (ਭਾਰਤ ਸਰਕਾਰ) ਹਿਮਾਚਲ ਪ੍ਰਦੇਸ਼ ਦੇ ਸਟੇਟ ਡਾਇਰੈਕਟਰ ਸੈਮਸਨ ਮਸੀਹ ਨੇ ਕਰੂੰਬਲਾਂ ਭਵਨ ਮਾਹਿਲਪੁਰ ਵਿੱਚ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਖੇl ਉਹਨਾਂ ਅੱਗੇ ਕਿਹਾ ਕਿ ਜੇਕਰ ਸਾਡੇ ਬੱਚਿਆਂ ਨੂੰ ਰੌਚਕ ਅਤੇ ਸਮੇਂ ਦਾ ਹਾਣੀ ਬਾਲ ਸਾਹਿਤ ਮੁਹਈਆ ਕੀਤਾ ਜਾਵੇ ਤਾਂ ਉਨਾਂ ਦੀ ਸ਼ਖਸ਼ੀਅਤ ਦੇ ਨਿਖਾਰ ਆ ਸਕਦਾ ਹੈ l 
ਉਹਨਾਂ ਅੱਗੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਨੇ ਆਪਣੀਆਂ ਸ਼ਾਨਦਾਰ ਪਿਰਤਾਂ ਨਾਲ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਪੰਜਾਬੀ ਬਾਲ ਸਾਹਿਤ ਦਾ ਰੁਤਬਾ ਉੱਚਾ ਕੀਤਾ ਹੈ। ਇਸ ਵਾਸਤੇ ਕਰੂੰਬਲਾਂ ਪਰਿਵਾਰ ਅਤੇ ਬਲਜਿੰਦਰ ਮਾਨ ਵਿਸ਼ੇਸ਼ ਤੌਰ ਤੇ ਵਧਾਈ ਦੇ ਹੱਕਦਾਰ ਹਨ l ਸੁਰ ਸੰਗਮ ਵਿਦਿਅਕ ਟਰਸਟ ਅਤੇ ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ 'ਪੰਜਾਬੀ ਭਾਸ਼ਾ ਅਤੇ ਸੱਭਿਆਚਾਰ' ਵਿਸ਼ੇ ਤੇ ਕਰਵਾਈ ਇਸ ਸੈਮੀਨਾਰ ਵਿੱਚ ਕੌਮਾਂਤਰੀ ਪੱਧਰ ਤੇ ਸਰਗਰਮ ਪੰਜਾਬੀਅਤ ਦੇ ਮੁਦਈ ਨੌਜਵਾਨ ਆਗੂ ਕਰਮਜੀਤ ਸਿੰਘ ਸ਼ਾਹੀ ਅਮਰੀਕਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ l ਉਨਾਂ ਵੱਲੋਂ ਦੇਸ਼ ਅਤੇ ਵਿਦੇਸ਼ ਵਿੱਚ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਬੋਲਦਿਆਂ ਐਡਵੋਕੇਟ ਐਮ ਐਸ ਬੱਧਣ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲਾ ਹੁਸ਼ਿਆਰਪੁਰ ਦਾ ਨੌਜਵਾਨ ਅਮਰੀਕਾ ਵਿੱਚ ਬੈਠ ਕੇ ਵੀ ਆਪਣੀ ਮਾਤ ਭਾਸ਼ਾ ਅਤੇ ਮਾਤ ਭੂਮੀ ਦੀਆਂ ਗੱਲਾਂ ਕਰ ਰਿਹਾ ਹੈ। ਉਹ ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਦੀ ਨਿਰੋਲਤਾ ਕਾਇਮ ਕਰਨ ਵਾਸਤੇ ਦਿਨ ਰਾਤ ਸਰਗਰਮ ਹਨ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਜ਼ਿਲਾ ਯੂਥ ਕੋ-ਆਰਡੀਨੇਟਰ ਰਾਕੇਸ਼ ਕੁਮਾਰ ਅਤੇ ਰਵਿੰਦਰ ਸਿੰਘ ਕਾਹਲੋਂ ਨੇ ਸ਼ਾਹੀ ਪਰਿਵਾਰ ਦੀਆਂ ਪੰਜਾਬ ਵਿੱਚ ਕੀਤੀਆਂ ਜਾ ਰਹੀਆਂ ਸਰਗਰਮੀਆਂ ਦੀ ਪ੍ਰਸ਼ੰਸਾ ਕੀਤੀ l ਉਹਨਾਂ ਕਿਹਾ ਕਿ ਇਹ ਪਰਿਵਾਰ ਸਾਡੇ ਸਮਾਜ ਨੂੰ ਹਰ ਪੱਖੋਂ ਨਰੋਆ ਬਣਾਉਣ ਲਈ ਯਤਨਸ਼ੀਲ ਹੈ। ਅਮਰਜੀਤ ਸਿੰਘ ਠਰੋਲੀ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਨਿੱਕੀਆਂ ਕਰੂੰਬਲਾਂ ਦੇ ਪਾਠਕ ਹਨ ਉਹ ਉੱਚੀਆਂ ਮੰਜ਼ਲਾਂ ਤੇ ਪੁੱਜ ਰਹੇ ਹਨ l ਨਿੱਗਰ ਸ਼ਖਸ਼ੀਅਤ ਦੇ ਨਿਰਮਾਣ ਵਾਸਤੇ ਅੱਜ ਹਰ ਵਿਦਿਆਰਥੀ ਨੂੰ ਇਸ ਦਾ ਪਾਠਕ ਬਣਨਾ ਚਾਹੀਦਾ ਹੈ l ਐਕਟਰ ਡਾਇਰੈਕਟਰ ਅਸ਼ੋਕ ਪੁਰੀ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਨਿੱਕੀਆਂ ਕਰੂੰਬਲਾਂ ਰਸਾਲਾ ਹਰ ਵਿਦਿਆਰਥੀ ਹੱਥ ਪੁੱਜਦਾ ਕਰਨ ਦੀ ਜਿੰਮੇਵਾਰੀ ਅਧਿਆਪਕਾਂ ਅਤੇ ਮਾਪਿਆਂ ਦੀ ਹੈ। ਇਸ ਸਮਾਰੋਹ ਵਿੱਚ ਦਵਿੰਦਰ ਬੱਬੂ, ਰਾਜੇਸ਼ ਵਾਡੇਕਰ, ਸ਼ੁਭਮ ਬੱਧਣ, ਹਰਲੀਨ,ਮਮਤਾ, ਰਜਨੀ ਦੇਵੀ, ਅਨਿਲ ਕੁਮਾਰ, ਅਸ਼ਵਨੀ ਕੁਮਾਰ, ਸੁਰਿੰਦਰ ਸਿੰਘ, ਗਗਨ ਰਾਣਾ, ਵਿਜੇ ਕੁਮਾਰ,  ਜੋਗਾ ਸਿੰਘ, ਬਲਬੀਰ ਸਿੰਘ, ਅਤੇ ਵਿਜੇ ਰਾਣਾ ਸਮੇਤ ਜ਼ਿਲ੍ਹੇ ਭਰ ਦੀਆਂ ਯੂਥ ਕਲੱਬਾਂ ਦੇ ਨੁਮਾਇੰਦੇ, ਬੱਚੇ ਅਤੇ ਅਧਿਆਪਕ ਸ਼ਾਮਿਲ ਹੋਏ l