ਪ੍ਰੇਮ ਆਯੁਰਵੈਦਿਕ ਹਸਪਤਾਲ ਵੱਲੋ ਫੁੱਟਬਾਲ ਟੀਮ ਦੇ ਖਿਡਾਰੀਆਂ ਨੂੰ ਵਰਦੀਆਂ ਵੰਡੀਆਂ
ਮਾਹਿਲਪੁਰ, ( 29 ਫਰਵਰੀ )- ਪ੍ਰੇਮ ਆਯੁਰਵੈਦਿਕ ਹਸਪਤਾਲ ਨਜਦੀਕ ਕੋਟ ਫਤੂਹੀ ਵੱਲੋ ਡਾਕਟਰ ਵਿਪਨ ਕੁਮਾਰ ਪਚਨੰਗਲ ਦੀ ਯੋਗ ਅਗਵਾਈ ਹੇਠ ਅੱਜ ਕਰਵਾਏ ਇੱਕ ਸਮਾਗਮ ਦੌਰਾਨ ਪਿੰਡ ਪਚਨੰਗਲ ਦੇ ਬੱਚਿਆਂ ਨੂੰ ਜੋ ਕਿ ਫੁਟਬਾਲ ਦੀ ਟੀਮ ਵਿੱਚ ਸ਼ਾਮਿਲ ਹਨ ਨੂੰ ਵਰਦੀਆਂ ਦੇ ਕੇ ਪੁੰਨ ਦਾ ਕਾਰਜ ਕੀਤਾ ਗਿਆ।

ਇਸ ਮੌਕੇ ਅਰਜਨ, ਕ੍ਰਿਸ਼ਨ ਕੁਮਾਰ, ਲਖਵਿੰਦਰ ਕੁਮਾਰ, ਨੈਤਿਕ ਤੇਜਵੀਰ ਸਿੰਘ, ਮੋਹਿਤ, ਜਸ਼ਨ, ਸ਼ਿਵਮ, ਦੀਪਕ, ਸੁਮਿਤ ਕੁਮਾਰ, ਮੋਹਿਤ ਕੁਮਾਰ, ਅਮਰ, ਗੌਰਵ, ਪੰਕਜ ਆਦਿ ਹਾਜ਼ਰ ਸਨ। ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਵਿਪਨ ਕੁਮਾਰ ਪਚਨੰਗਲ ਨੇ ਕਿਹਾ ਕਿ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਖੇਡਾਂ ਬਹੁਤ ਹੀ ਜਰੂਰੀ ਹਨ। ਜੋ ਵੀ ਬੱਚੇ ਆਪਣੀ ਪੜ੍ਹਾਈ ਨੂੰ ਕਾਇਮ ਰੱਖਦੇ ਹੋਏ ਖੇਡਾਂ ਵਿੱਚ ਹਿੱਸਾ ਲੈਂਦੇ ਨੇ ਉਹ ਵੱਡੇ ਹੋ ਕੇ ਜ਼ਿੰਦਗੀ ਦੇ ਹਰ ਖੇਤਰ ਵਿੱਚ ਕਾਮਯਾਬ ਹੋ ਜਾਂਦੇ ਨੇ। ਉਹਨਾਂ ਕਿਹਾ ਕਿ ਅੱਜ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਦੇ ਮੱਦੇ ਨਜ਼ਰ ਇਹ ਵਰਦੀਆਂ ਵੱਡੀਆਂ ਗਈਆਂ। ਇਸ ਮੌਕੇ ਉਹਨਾਂ ਬੱਚਿਆਂ ਨੂੰ ਹਮੇਸ਼ਾ ਹੀ ਅਨੁਸ਼ਾਸਨ ਵਿੱਚ ਰਹਿ ਕੇ ਖੇਡਣ ਦੀ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਜਿੰਦਗੀ ਦੇ ਹਰ ਖੇਤਰ ਵਿੱਚ ਅੱਗੇ ਵਧਣ ਲਈ ਹਰ ਤਰ੍ਹਾਂ ਦੇ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਹਮੇਸ਼ਾ ਹੀ ਦੂਰ ਰਹਿਣਾ ਚਾਹੀਦਾ ਹੈ।