ਮਨੀ ਐਕਸਚੇਂਜਰ 'ਤੇ ਹਮਲਾ, ਹਮਲਾਵਰ ਸਕੂਟੀ ਤੇ 11 ਲੱਖ ਰੁਪਏ ਲੈ ਕੇ ਫਰਾਰ

ਪਟਿਆਲਾ, 1 ਮਾਰਚ - ਪਿਛਲੀ ਰਾਤ ਹਰਿੰਦਰ ਨਗਰ ਇਲਾਕੇ 'ਚ ਹਮਲਾਵਰਾਂ ਨੇ ਮਨੀ ਐਕਸਚੇਂਜਰ ਜਸਦੀਪ ਸਿੰਘ 'ਤੇ ਹਮਲਾ ਕਰਕੇ ਉਸਦੀਸਕੂਟੀ ਖੋਹ ਲਈ ਜਿਸ ਵਿੱਚ ਕਰੀਬ 11 ਲੱਖ ਰੁਪਏ ਦੀ ਨਕਦੀ ਪਈ ਸੀ। ਹਮਲੇ ਵਿੱਚ ਜ਼ਖਮੀਂ ਹੋਏ ਜਸਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਤ੍ਰਿਪੜੀ ਪੁਲੀਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਜਸਦੀਪ ਸਿੰਘ ਦੀ ਲੀਲਾ ਭਵਨ ਵਿੱਚ ਮਨੀ ਐਕਸਚੇਂਜ ਦੀ ਦੁਕਾਨ ਹੈ। ਇੱਥੋਂ ਉਹ ਸਕੂਟੀ ਵਿੱਚ ਕਰੀਬ 11 ਲੱਖ ਰੁਪਏ ਦੀ ਨਕਦੀ ਪਾ ਕੇ ਆਪਣੇ ਘਰ ਵਾਪਸ ਆ ਰਿਹਾ ਸੀ। ਘਰ ਦੇ ਨੇੜੇ ਹੀ ਬਾਈਕ ਸਵਾਰ ਦੋ ਵਿਅਕਤੀਆਂ ਨੇ ਉਸ ਦੇ ਸਿਰ 'ਤੇ ਵਾਰ ਕੀਤਾ। ਹਮਲਾਵਰ ਉਸਦੀ ਸਕੂਟੀ ਲੈ ਕੇ ਫ਼ਰਾਰ ਹੋ ਗਏ। ਤ੍ਰਿਪੜੀ ਥਾਣੇ ਦੇ ਐਸਐਚਓ ਗੁਰਪ੍ਰੀਤ ਸਿੰਘ ਅਨੁਸਾਰ ਐਫਆਈਆਰ ਦਰਜ ਕਰ ਲਈ ਗਈ ਹੈ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਮਲਾਵਰਾਂ ਦੀ ਪਛਾਣ ਕਰਨ ਲਈ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਪੁਲਿਸ ਜਾਂਚ ਕਰੇਗੀ।