ਪ੍ਰਸਿੱਧ ਰਾਜ ਗੀਤਕਾਰ ਚੰਨ ਗੁਰਾਇਆਂ ਵਾਲਾ ਅਤੇ ਮਿਸ਼ਨਰੀ ਲੇਖਕ ਸੱਤਪਾਲ ਸਾਹਲੋਂ ਗੋਲਡ ਮੈਡਲ ਨਾਲ ਸਨਮਾਨਿਤ।

ਨਵਾਂਸ਼ਹਿਰ - ਅੱਜ ਬੰਗਾ ਦੇ ਅਨਮੋਲ ਪੈਲੇਸ ਵਿੱਚ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਇਟਲੀ ਵੱਲੋਂ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਗੁਰੂ ਰਵਿਦਾਸ ਜੀ ਦੇ ਜੀਵਨ ਤੇ ਗੀਤ ਲਿਖਣ ਵਾਲੇ ਰਾਜ ਗਾਇਕ ਚੰਨ ਗੁਰਾਇਆਂ ਵਾਲਾ ਅਤੇ ਮਿਸ਼ਨਰੀ ਲੇਖਕ ਸੱਤਪਾਲ ਸਾਹਲੋਂ ਦਾ ਸੋਨ ਤਗਮਿਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ।

ਇਸ ਮੌਕੇ ਉਚੇਚੇ ਤੌਰ ਤੇ ਇਟਲੀ ਤੋਂ ਆਪਣੇ ਸਾਥੀਆਂ ਨਾਲ ਪਹੁੰਚਕੇ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਗਾਏ ਅਤੇ ਪ੍ਰਧਾਨ ਕੁਲਵਿੰਦਰ ਕੁਮਾਰ ਤੇ ਚਮਨ ਲਾਲ ਨੇ ਇੱਕਠੀ ਹੋਈ ਬੁੱਧੀਜੀਵੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਕੌਮ ਲਈ ਸੇਧ ਦਿੰਦਾ ਅਤੇ ਜੁਝਾਰੂ ਸਾਹਿਤ ਲਿਖਣ ਵਾਲੇ ਲੇਖਕਾਂ ਦਾ ਸਤਿਕਾਰ ਕਰੀਏ ਤਾਂਕਿ ਉਹਨਾਂ ਦੀ ਸੋਚ ਅਤੇ ਕਲਮ ਨੂੰ ਹੋਰ ਬਲ ਮਿਲੇ। ਇਸ ਮੌਕੇ ਉਹਨਾਂ ਦੇ   ਨਾਲ ਇਟਲੀ ਤੋਂ ਵਿਸ਼ੇਸ਼ ਤੌਰ ਤੇ ਚਮਨ ਲਾਲ ਹਰਪ੍ਰੀਤ ਬੰਗਾ, ਪਰਮਜੀਤ ਬੰਗਾ, ਪਵਨ ਕੁਮਾਰ, ਅਤੇ ਅਮਰੀਕ ਬੰਗੜ, ਪਹੁੰਚੇ ਸਨ। ਇਸ ਮੌਕੇ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਨਵਾਂਸ਼ਹਿਰ ਦੇ ਮੈਂਬਰ ਹਾਜ਼ਰ ਸਨ।ਇਸ ਮੌਕੇ ਪ੍ਰੋਫੈਸਰ ਦਵਿੰਦਰ ਸਕੋਹਪੁਰੀ,ਰੀਟਾ ਸਿੱਧੂ, ਐੱਸ ਐੱਸ ਆਜ਼ਾਦ, ਸੁਰਜੀਤ ਮਜਾਰੀ, ਮਨਜੀਤ ਬੱਲ, ਦੇਸ ਰਾਜ ਬਾਲੀ ਮੁਬਾਰਕਪੁਰ, ਯੁਵਰਾਜ ਸਿੱਧੂ, ਅਮਨਦੀਪ ਸਾਹਲੋਂ ਆਦਿ ਹਾਜ਼ਰ ਸਨ।