ਸਰਕਾਰੀ ਕਾਲਜ ਮੁਹਾਲੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
ਐਸ ਏ ਐਸ ਨਗਰ, 28 ਫਰਵਰੀ - ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਐਸ.ਏ.ਐਸ. ਨਗਰ ਦੇ ਸਾਇੰਸ ਵਿਭਾਗ ਵੱਲੋਂ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।
ਐਸ ਏ ਐਸ ਨਗਰ, 28 ਫਰਵਰੀ - ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ ਐਸ.ਏ.ਐਸ. ਨਗਰ ਦੇ ਸਾਇੰਸ ਵਿਭਾਗ ਵੱਲੋਂ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਹਰਜੀਤ ਗੁਜਰਾਲ ਦੀ ਸਰਪ੍ਰਸਤੀ ਹੇਠ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ।
ਕਾਲਜ ਦੇ ਬੁਲਾਰੇ ਨੇ ਦੱਸਿਆ ਕਿ ਇਸ ਦਿਨ ਨੂੰ ਯਾਦ ਕਰਨ ਲਈ ਪ੍ਰੋ: ਅਮਰੀਸ਼ ਠਾਕੁਰ ਨੇ ਵਿਦਿਆਰਥੀਆਂ ਨੂੰ ਸਵਦੇਸ਼ੀ ਤਕਨੀਕਾਂ ਰਾਹੀਂ ਨੌਕਰੀ ਲੱਭਣ ਵਾਲਿਆਂ ਦੀ ਬਜਾਏ ਨੌਕਰੀ ਪ੍ਰਦਾਨ ਕਰਨ ਵਾਲੇ ਬਣਨ ਦੀ ਲੋੜ ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਲੈਕਚਰ ਦਿੱਤਾ। ਆਈ ਆਈ ਐਸ ਈ ਆਰ ਤੋਂ ਸ੍ਰੀ ਦੀਪਕ ਜਾਂਗੜਾ ਨੇ ਵਿਗਿਆਨ, ਵਿਗਿਆਨੀਆਂ ਅਤੇ ਸਮਾਜ ਵਿਸ਼ੇ ਤੇ ਲੈਕਚਰ ਦਿੱਤਾ। ਡਾ ਮਨਦੀਪ ਕੌਰ ਬਾਟਨੀ ਵਿਭਾਗ ਨੇ ਸਾਇੰਸ ਦਿਵਸ ਦੀ ਵਧਾਈ ਦਿੰਦਿਆਂ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ।