ਵਿਦਿਆਰਥੀਆਂ ਨੇ ਕੀਤਾ ਚੱਪੜਚਿੜੀ ਦੇ ਫਤਿਹ ਬੁਰਜ ਦਾ ਦੌਰਾ, ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਸਮਝਿਆ

ਐਸ ਏ ਐਸ ਨਗਰ, 28 ਫਰਵਰੀ - ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵਲੋਂ ਵਿਦਿਆਰਥੀਆਂ ਨੂੰ ਚੱਪੜਚਿੜੀ ਦੇ ਫਤਿਹ ਬੁਰਜ ਦਾ ਦੌਰਾ ਕਰਵਾਇਆ ਗਿਆ ਜਿੱਥੇ ਵਿਦਿਆਰਥੀਆਂ ਨੇ ਬਾਬਾ ਬੰਦਾ ਬਹਾਦਰ ਦੀ ਲਾਸਾਨੀ ਜਿੱਤ ਅਤੇ ਉਨ੍ਹਾਂ ਦੇ ਫ਼ਲਸਫ਼ੇ ਨੂੰ ਨਜ਼ਦੀਕ ਤੋਂ ਜਾਣਿਆ।

ਇਸ ਦੌਰਾਨ ਫਤਿਹ ਬੁਰਜ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਹੁਕਮ ਲੈ ਕੇ ਜ਼ਾਲਮ ਹਾਕਮਾਂ ਨੂੰ ਸਬਕ ਸਿਖਾਉਂਦੇ ਹੋਏ ਪੰਜਾਬੀਆਂ ਦੀ ਅਣਖ ਨੂੰ ਜਿਊਂਦਾ ਰੱਖਿਆ ਸੀ।

ਇਸ ਦੌਰਾਨ ਸਕੂਲ ਦੇ ਐਮ ਡੀ ਕਰਨ ਬਾਜਵਾ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਵਿਚ ਇਸ ਚੱਪੜਚਿੜੀ ਦੇ ਸਥਾਨ ਤੇ ਵਜ਼ੀਰ ਖਾਂ ਨੂੰ ਹਰਾ ਕੇ ਪੰਜਾਬ ਵਿੱਚੋਂ ਮੁਗ਼ਲਾਂ ਨੂੰ ਪਛਾੜਦੇ ਹੋਏ ਸਿੱਖ ਰਾਜ ਦੀ ਨੀਂਹ ਰੱਖੀ ਸੀ, ਉਸੇ ਤਰ੍ਹਾਂ ਹੀ ਵਿਦਿਆਰਥੀ ਆਪਣੇ ਅੰਦਰ ਹਿੰਮਤ ਪੈਦਾ ਕਰਕੇ ਆਪਣੇ ਅੰਦਰ ਦੇ ਡਰ ਅਤੇ ਆਸੇ ਪਾਸੇ ਦੀਆਂ ਬੁਰਾਈਆਂ ਨੂੰ ਖ਼ਤਮ ਕਰਨ ਦੀ ਪ੍ਰੇਰਨਾ ਲੈ ਸਕਦੇ ਹਨ।