ਡੇਰਾ ਸੇਵਾਪੁਰੀ ਪਿੰਡ ਲਲਵਾਨ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ 14 ਮਾਰਚ ਨੂੰ
ਮਾਹਿਲਪੁਰ, (28 ਫਰਵਰੀ) ਧੰਨ - ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਡੇਰਾ ਸੇਵਾਪੁਰੀ ਪਿੰਡ ਲਲਵਾਣ ਵਿਖੇ ਧਾਰਮਿਕ ਸਮਾਗਮ 14 ਮਾਰਚ ਨੂੰ ਸੰਗਰਾਂਦ ਵਾਲੇ ਦਿਨ ਸਮੂਹ ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੁੱਖ ਸੰਚਾਲਕ ਸੰਤ ਬਾਬਾ ਜਗਦੀਸ਼ਵਰਾਨੰਦ ਜੀ ਨੇ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਜਾਣਗੇ।

ਉਪਰੰਤ ਸਮਾਗਮ ਵਿੱਚ ਸ਼ਾਮਿਲ ਸੰਤ ਮਹਾਂਪੁਰਸ਼ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਾਨਵਤਾਵਾਦੀ ਵਿਚਾਰਧਾਰਾ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਉਨਾਂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਸਾਨੂੰ ਇੱਕ ਪ੍ਰਭੂ ਦੇ ਲੜ ਲੱਗਣ, ਵੱਧ ਤੋਂ ਵੱਧ ਗਿਆਨਵਾਨ ਅਤੇ ਵਿਵੇਕਸ਼ੀਲ ਬਣਨ ਦੇ ਨਾਲ ਨਾਲ ਰੋਜ਼ਾਨਾ ਨਾਮ ਸਿਮਰਨ ਦਾ ਅਭਿਆਸ ਕਰਨ ਦੀ ਪ੍ਰੇਰਨਾ ਦਿੰਦੀ ਹੈ। ਉਹਨਾਂ ਦੱਸਿਆ ਕਿ ਇਸ ਸਮਾਗਮ ਤੋਂ ਬਾਅਦ 15 ਮਾਰਚ ਤੋਂ ਡੇਰਾ ਸੇਵਾਪੁਰੀ ਨਿਊ ਸਰਬ ਸਾਂਝਾ ਦਰਬਾਰ ਪਿੰਡ ਝੰਜੋਵਾਲ, ਜੋ ਕਿ ਮਾਹਿਲਪੁਰ- ਜੇਜੋਂ ਮੁੱਖ ਮਾਰਗ ਤੇ ਸਥਿਤ ਹੈ, ਵਿਖੇ ਚੇਤ ਮਹੀਨੇ ਦੇ ਸਬੰਧ ਵਿੱਚ 11 ਦਿਨ ਦੇ ਲੰਗਰਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ 15 ਮਾਰਚ ਤੋਂ ਸ਼ੁਰੂ ਹੋ ਕੇ ਇਹ ਲੰਗਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ 26 ਮਾਰਚ ਤੱਕ ਚੱਲੇਗਾ। ਇਸ ਮੌਕੇ ਉਹਨਾਂ ਸੰਗਤਾਂ ਨੂੰ ਇਸ ਸਮਾਗਮ ਵਿੱਚ ਵੀ ਤਨ- ਮਨ ਤੇ ਧੰਨ ਨਾਲ ਸੇਵਾ ਕਰਨ ਦੀ ਬੇਨਤੀ ਕੀਤੀ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਨ ਦਾ ਮੁੱਖ ਮਨੋਰਥ ਸੰਗਤਾਂ ਨੂੰ ਧਰਮ ਨਾਲ ਜੋੜਨਾ ਹੈ ਤਾਂ ਕਿ ਉਹ ਆਪੋ ਆਪਣੇ ਧਰਮ ਦੀ ਵਿਚਾਰਧਾਰਾ ਉੱਤੇ ਚਲਦੇ ਹੋਏ ਇਕ ਦੂਜੇ ਨਾਲ ਪ੍ਰੇਮ ਪਿਆਰ ਵਾਲੇ ਸੰਬੰਧ ਕਾਇਮ ਰੱਖਦੇ ਹੋਏ ਅਨੰਦਪੂਰਵਕ ਜੀਵਨ ਬਤੀਤ ਕਰਨ।