ਏ.ਐੱਨ.ਐੱਮ.ਆਈ.ਵੱਲੋਂ ਸਪੈਸ਼ਲ ਸਕੂਲ ਲਈ 1.25 ਲੱਖ ਦਾ ਚੈੱਕ ਭੇਂਟ
ਹੁਸ਼ਿਆਰਪੁਰ - ਨਵੀਂ ਦਿੱਲੀ ਵਿਖੇ ਹੋਈ 13ਵੀਂ ਐਸੋਸੀਏਸ਼ਨ ਆਫ ਨੈਸ਼ਨਲ ਐਕਸਚੇਂਜ ਮੈਂਬਰ ਆਫ ਇੰਡੀਆ ਦੀ (ਐਨਮੀ) ਹੋਈ ਇੰਟਰਨੈਸ਼ਨਲ ਕਨਵੈਨਸ਼ਨ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਸਟਾਕ ਐਕਸਚੇਂਜ ਨਾਲ ਜੁੜੇ ਵੱਡੇ ਨਾਮ ਪੁੱਜਦੇ ਹਨ ਵਿੱਚ ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੇ ਸਪੈਸ਼ਲ ਬੱਚਿਆਂ ਵੱਲੋਂ ਸਮਾਜਸੇਵੀ ਤੇ ਕਾਰੋਬਾਰੀ ਸ. ਪਰਮਜੀਤ ਸਿੰਘ ਸੱਚਦੇਵਾ ਦੀ ਅਗਵਾਈ ਹੇਠ ਭਾਗ ਲਿਆ ਗਿਆ।

ਹਰ 4 ਸਾਲ ਬਾਅਦ ਕਰਵਾਈ ਜਾਣ ਵਾਲੀ ਇਸ ਕਨਵੈਨਸ਼ਨ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਕਾਰੋਬਾਰੀ ਤੇ ਸ਼ੇਅਰ ਮਾਰਕੀਟ ਦੇ ਦਿੱਗਜ ਸ਼ਾਮਿਲ ਹੋਏ ਉੱਥੇ ਹੀ ਮੁੱਖ ਮਹਿਮਾਨ ਵਜ੍ਹੋਂ ਭਾਰਤ ਸਰਕਾਰ ਦੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਸ਼ਮੂਲੀਅਤ ਕੀਤੀ ਗਈ। ਪਰਮਜੀਤ ਸਿੰਘ ਸੱਚਦੇਵਾ ਨੇ ਕਨਵੈਨਸ਼ਨ ਪ੍ਰਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮੌਕੇ ਚੇਅਰਮੈਨ ਐਨਮੀ (ਏ.ਐੱਨ.ਐੱਮ.ਆਈ.) ਹੇਮੰਤ ਕੱਕੜ, ਕਮਲੇਸ਼ ਵਰਸ਼ਨੇ ਡਬਲਿਊ.ਟੀ.ਐੱਮ.ਸੇਬੀ, ਵਿਜੇ ਮਹਿਤਾ ਪ੍ਰਧਾਨ ਐਨਮੀ, ਅਸ਼ੀਸ਼ ਕੁਮਾਰ ਚੌਹਾਨ ਐੱਮ.ਡੀ. ਤੇ ਸੀ.ਈ.ਓ.(ਐੱਨ.ਐੱਸ.ਈ), ਸ਼੍ਰੀ ਸੁੰਦਰਮਨ ਐੱਮ.ਡੀ. ਤੇ ਸੀ.ਈ.ਓ. ( ਬੀ.ਐੱਸ.ਸੀ.) ਵੱਲੋਂ ਸਪੈਸ਼ਲ ਸਕੂਲ ਦੇ ਵਿਕਾਸ ਲਈ 1.25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਪ੍ਰਦਾਨ ਕੀਤਾ ਗਿਆ, ਉਨ੍ਹਾਂ ਦੱਸਿਆ ਕਿ ਚੇਅਰਮੈਨ ਹੇਮੰਤ ਕੱਕੜ ਪਿਛਲੇ 10 ਸਾਲ ਤੋਂ ਆਸ਼ਾ ਕਿਰਨ ਸਪੈਸ਼ਲ ਸਕੂਲ ਨਾਲ ਜੁੜੇ ਹੋਏ ਹਨ ਤੇ ਸਮੇਂ-ਸਮੇਂ ’ਤੇ ਉਨ੍ਹਾਂ ਵੱਲੋਂ ਮਦਦ ਕੀਤੀ ਜਾਂਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਇਸ ਕਨਵੈਨਸ਼ਨ ਵਿੱਚ ਪੁੱਜੇ ਸਪੈਸ਼ਲ ਸਕੂਲ ਦੇ ਬੱਚਿਆਂ ਦੀ ਪ੍ਰਤਿਭਾ ਵੱਲ ਵੇਖ ਕੇ ਹਰ ਇੱਕ ਮੈਂਬਰ ਵੱਲੋਂ ਇਨ੍ਹਾਂ ਬੱਚਿਆਂ ਉੱਪਰ ਮਾਣ ਦਾ ਪ੍ਰਗਟਾਵਾ ਕੀਤਾ ਗਿਆ ਤੇ ਇਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ ਗਈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਕਨਵੈਨਸ਼ਨ ਦਾ ਮੁੱਖ ਮਕਸਦ ਦੇਸ਼ ਵਿੱਚ ਸ਼ੇਅਰ ਮਾਰਕੀਟ ਦੇ ਭਵਿੱਖ ਦੀ ਪੜਚੋਲ ਕਰਨਾ ਤੇ ਦੇਸ਼ ਦੇ ਵੱਖ-ਵੱਖ ਕਾਰੋਬਾਰੀਆਂ ਨਾਲ ਸਲਾਹ-ਮਸ਼ਵਰਾ ਕਰਨਾ ਹੁੰਦਾ ਹੈ।