PEC ਦੇ ਵਿਦਿਆਰਥੀਆਂ ਨੇ IIT ਜੋਧਪੁਰ ਵਿਚ ਦਿੱਤਾ ਸ਼ਾਨਦਾਰ ਪ੍ਰਦਰਸ਼ਨ

ਚੰਡੀਗੜ੍ਹ: 26 ਫਰਵਰੀ, 2024:- ਪੀਈਸੀ ਚੰਡੀਗੜ੍ਹ ਨੇ ਥੰਡਰ ਬੀਟਸ : ਕਲੈਸ਼ ਆਫ਼ ਬੈਂਡਸ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕੀਤਾ। ਇਹ ਆਈਆਈਟੀ ਜੋਧਪੁਰ ਦੁਆਰਾ 17 ਫਰਵਰੀ 2024 ਨੂੰ ਆਪਣੇ ਸਾਲਾਨਾ ਫੈਸਟ IGNUS'24 ਵਿੱਚ ਕਰਵਾਇਆ ਗਿਆ ਸੀ।

ਚੰਡੀਗੜ੍ਹ: 26 ਫਰਵਰੀ, 2024:- ਪੀਈਸੀ ਚੰਡੀਗੜ੍ਹ ਨੇ ਥੰਡਰ ਬੀਟਸ : ਕਲੈਸ਼ ਆਫ਼ ਬੈਂਡਸ ਮੁਕਾਬਲੇ ਵਿੱਚ ਚੌਥਾ ਸਥਾਨ ਹਾਸਲ ਕੀਤਾ। ਇਹ ਆਈਆਈਟੀ ਜੋਧਪੁਰ ਦੁਆਰਾ 17 ਫਰਵਰੀ 2024 ਨੂੰ ਆਪਣੇ ਸਾਲਾਨਾ ਫੈਸਟ IGNUS'24 ਵਿੱਚ ਕਰਵਾਇਆ ਗਿਆ ਸੀ। ਵੱਖ-ਵੱਖ ਕਾਲਜਾਂ ਦੇ ਬੈਂਡਾਂ ਤੋਂ ਲੈ ਕੇ ਪ੍ਰੋਫੈਸ਼ਨਲ ਬੈਂਡਾਂ ਤੱਕ, ਸਾਰਿਆਂ ਨੇ ਆਪਣੇ ਸੰਗੀਤਕ ਹੁਨਰ ਦਾ ਪ੍ਰਦਰਸ਼ਨ ਕੀਤਾ ਅਤੇ ਪੂਰੇ ਜੋਸ਼ੀਲੇ ਅੰਦਾਜ਼ ਚ ਮੁਕਾਬਲਾ ਕੀਤਾ। ਕੁੱਲ 8 ਬੈਂਡਾਂ ਨੇ ਆਪਣੇ ਸੈੱਟ ਪੇਸ਼ ਕੀਤੇ। ਉਨ੍ਹਾਂ ਨੂੰ ਵੋਕਲ ਅਤੇ ਇੰਸਟਰੂਮੈਂਟਲ ਤਕਨੀਕਾਂ, ਸਿੰਕ, ਮੌਲਿਕਤਾ, ਗੀਤ ਦੀ ਚੋਣ ਆਦਿ ਦੇ ਆਧਾਰ 'ਤੇ ਨਿਰਣਾ ਕੀਤਾ ਗਿਆ।
ਪੰਜਾਬ ਇੰਜਨੀਅਰਿੰਗ ਕਾਲਜ ਦੇ ‘ਮੁਕਤਲੀਫ਼’ ਬੈਂਡ ਨੇ ਵਧੀਆ ਮੁਕਾਬਲਾ ਦਿੱਤਾ ਅਤੇ ਚੌਥਾ ਸਥਾਨ ਹਾਸਲ ਕੀਤਾ।