ਡੇਰਾ ਸ਼ੇਰਪੁਰ ਕਲਰਾਂ ਵਿਖੇ ਸੰਤ ਬਾਬਾ ਨਰਾਇਣ ਦਾਸ ਜੀ ਦੀ 34 ਵੀ ਸਲਾਨਾ ਬਰਸੀ ਤੇ ਧਾਰਮਿਕ ਸਮਾਗਮ ਕਰਵਾਇਆ

ਮਾਹਿਲਪੁਰ, ( 25 ਫਰਵਰੀ ) - ਡੇਰਾ ਸ਼ੇਰਪੁਰ ਕਲਰਾਂ ਵਿਖੇ ਅੱਜ ਸੰਤ ਬਾਬਾ ਨਰਾਇਣ ਦਾਸ ਜੀ ਦੀ 34ਵੀਂ ਸਾਲਾਨਾ ਬਰਸੀ ਡੇਰੇ ਦੇ ਮੁੱਖ ਸੰਚਾਲਕ ਸੰਤ ਬਾਬਾ ਰਮੇਸ਼ ਦਾਸ ਜੀ ਦੀ ਯੋਗ ਅਗਵਾਈ ਹੇਠ ਦੇਸ਼- ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਈ ਗਈl ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏl ਉਪਰੰਤ ਸਮਾਗਮ ਵਿੱਚ ਪਹੁੰਚੇ ਸੰਤਾਂ- ਮਹਾਂਪੁਰਸ਼ਾਂ ਨੇ ਧਾਰਮਿਕ ਪ੍ਰਵਚਨ ਕਰਦਿਆਂ ਸੰਤ ਬਾਬਾ ਨਰਾਇਣ ਦਾਸ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆl

ਇਸ ਮੌਕੇ ਸੰਤ ਨਿਰਮਲ ਦਾਸ ਜੋੜੇ ਵਾਲੇ, ਸੰਤ ਕਿਰਪਾਲ ਦਾਸ ਭਾਰਟਾ, ਸੰਤ ਮੇਜਰ ਦਾਸ ਹੱਲੂਵਾਲ, ਸੰਤ ਹਰੀ ਓਮ ਮਾਹਿਲਪੁਰ, ਸੰਤ ਜੋਗਿੰਦਰ ਸਿੰਘ ਸ਼ਾਮਚੁਰਾਸੀ,ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਸਤਿਨਾਮ ਸਿੰਘ ਬੰਬੇਲੀ, ਸੰਤ ਬੀਬੀ ਨਿਸ਼ਾ ਦੇਵੀ ਮੈਲੀ ਵਾਲੇ, ਸੰਤ ਇੰਦੂ ਮਹਾਰਾਜ ਜੀ, ਸੰਤ ਜਗਦੀਸ਼, ਸੰਤ ਰਜੇਸ਼ ਦਾਸ, ਸੰਤ ਸਰਵਣ ਦਾਸ ਬੋਹਣ, ਸੰਤ ਮੀਨਾ ਦੇਵੀ ਜੇਜੋ, ਸੰਤ ਭੋਲਾ ਦਾਸ ਅਪਰਾ, ਸੰਤ ਸੋਮਨਾਥ ਜੀ, ਸੰਤ ਕਸ਼ਮੀਰਾਂ ਸਿੰਘ ਕੋਟ, ਸੰਤ ਚਰਨ ਦਾਸ ਖੇੜਾ ਸਮੇਤ ਵੱਖ- ਵੱਖ ਧਾਰਮਿਕ ਅਸਥਾਨਾਂ ਤੋਂ ਸੰਤ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸਮਾਗਮ ਵਿੱਚ ਸ਼੍ਰੀਮਤੀ ਸੰਤੋਸ਼ ਚੌਧਰੀ ਸਾਬਕਾ ਕੇਂਦਰੀ ਸਿਹਤ ਮੰਤਰੀ, ਡਾਕਟਰ ਰਾਜਕੁਮਾਰ ਵਿਧਾਇਕ ਹਲਕਾ ਚੱਬੇਵਾਲ, ਸੈਕਟਰੀ ਅਮਰਜੀਤ, ਸੋਹਨ ਲਾਲ, ਦੁਰਯੋਜਨ ਕੁਮਾਰ ਇੰਗਲੈਂਡ, ਪੱਪੀ ਜਰਮਨ,ਚੰਚਲ ਵਰਮਾ ਪ੍ਰਧਾਨ ਸਿਟੀ ਵੈਲਫੇਅਰ ਕਲੱਬ ਮਾਹਿਲਪੁਰ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਗੁਰੂ ਦੇ ਲੰਗਰ ਅਟੁੱਟ  ਚੱਲੇl 
ਇਸ ਮੌਕੇ ਸਿੱਧ ਜੋਗੀ ਟਰਸਟ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਦੇ ਸਹਿਯੋਗ ਸਦਕਾ ਡਾਕਟਰ ਪ੍ਰਭ ਦਿਆਲ ਸਿੰਘ ਅਤੇ ਉਨਾਂ ਦੀ ਮੈਡੀਕਲ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆl ਜਿਸ ਵਿੱਚ ਮਰੀਜ਼ਾਂ ਦਾ ਚੈੱਕ ਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂl ਸਮਾਗਮ ਦੇ ਅਖੀਰ ਵਿੱਚ ਡੇਰੇ ਦੇ ਮੁੱਖ ਸੰਚਾਲਕ ਸੰਤ ਰਮੇਸ਼ ਦਾਸ ਵੱਲੋਂ ਸਮਾਗਮ ਵਿੱਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਅਤੇ ਸਹਿਜੋਗੀ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆl ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਉਹਨਾਂ ਨੇ ਵਿਸ਼ੇਸ਼ ਧੰਨਵਾਦ ਕੀਤਾ।