17 ਤੋਂ 20 ਸਤੰਬਰ ਤੱਕ ਧੂਮਧਾਮ ਨਾਲ ਮਨਾਇਆ ਜਾਵੇਗਾ ਸ੍ਰੀ ਗਣੇਸ਼ ਮਹਾਉਤਸਵ ਫੇਜ਼ 9 ਵਿੱਚ ਹੋਣ ਵਾਲੇ ਸਮਾਗਮ ਲਈ ਤਿਆਰੀਆਂ ਮੁਕੰਮਲ

ਐਸ ਏ ਐਸ ਨਗਰ, 7 ਸਤੰਬਰ ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਰਜਿ. ਵਲੋਂ ਫੇਜ਼ 9 ਦੀ ਮਾਰਕੀਟ (ਨੇੜੇ ਮਜੈਸਟਿਕ ਹੋਟਲ) ਵਿਖੇ 17 ਤੋਂ 20 ਸਤੰਬਰ ਤੱਕ ਸ੍ਰੀ ਗਣੇਸ਼ ਮਹਾਉਤਸਵ ਪੂਰੀ ਧੂਮਧਾਮ ਨਾਲ ਮਨਾਇਆ ਜਾਵੇਗਾ।

ਐਸ ਏ ਐਸ ਨਗਰ, 7 ਸਤੰਬਰ  ਸ੍ਰੀ ਗਣੇਸ਼ ਮਹਾਉਤਸਵ ਕਮੇਟੀ ਰਜਿ. ਵਲੋਂ ਫੇਜ਼ 9 ਦੀ ਮਾਰਕੀਟ (ਨੇੜੇ ਮਜੈਸਟਿਕ ਹੋਟਲ) ਵਿਖੇ 17 ਤੋਂ 20 ਸਤੰਬਰ ਤੱਕ ਸ੍ਰੀ ਗਣੇਸ਼ ਮਹਾਉਤਸਵ ਪੂਰੀ ਧੂਮਧਾਮ ਨਾਲ ਮਨਾਇਆ ਜਾਵੇਗਾ।

ਕਮੇਟੀ ਦੇ ਸਰਪਰਸਤ ਸ੍ਰੀ ਰਮੇਸ਼ ਦੱਤ (ਜਿਹਨਾਂ ਦੀ ਅਗਵਾਈ ਵਿੱਚ ਹਰ ਸਾਲ ਸ੍ਰੀ ਗਣੇਸ਼ ਉਤਸਵ ਦਾ ਆਯੋਜਨ ਕੀਤਾ ਜਾਂਦਾ ਹੈ) ਨੇ ਦੱਸਿਆ ਕਿ ਸ਼੍ਰੀ ਗਣੇਸ਼ ਉਤਸਵ ਦੇ ਪਹਿਲੇ ਦਿਨ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਜਾਵੇਗਾ।

ਉਹਨਾਂ ਕਿਹਾ ਕਿ ਸ਼੍ਰੀ ਗਣੇਸ਼ ਮਹੋਤਸਵ ਕਰਵਾਉਣ ਦਾ ਮੁੱਖ ਮੰਤਵ ਭਗਵਾਨ ਸ਼੍ਰੀ ਗਣੇਸ਼ ਜੀ ਅੱਗੇ ਸਰਬੱਤ ਦੇ ਭਲੇ ਅਤੇ ਤਰੱਕੀ ਲਈ ਅਰਦਾਸ ਕਰਨਾ ਹੈ ਅਤੇ ਸਮਾਜ ਵਿੱਚ ਆਪਸੀ ਭਾਈਚਾਰਾ ਬਣਿਆ ਰਹੇ। ਉਹਨਾਂ ਕਿਹਾ ਕਿ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਗੈਰ-ਸਿਆਸੀ ਹੈ ਅਤੇ ਇਸ ਵਿੱਚ ਸਾਰੇ ਧਰਮਾਂ ਦੇ ਲੋਕ ਅਤੇ ਸ਼ਰਧਾਲੂ ਪੂਰੀ ਸ਼ਰਧਾ ਭਾਵਨਾ ਨਾਲ ਹਿੱਸਾ ਲੈਂਦੇ ਹਨ।

ਸ਼੍ਰੀ ਗਣੇਸ਼ ਮਹੋਤਸਵ ਕਮੇਟੀ 2023 ਦੇ ਚੇਅਰਮੈਨ ਰਾਜੇਸ਼ ਬਜਾਜ, ਵਾਈਸ ਚੇਅਰਮੈਨ ਮਨੋਜ ਵਰਮਾ, ਪ੍ਰਧਾਨ ਰਮੇਸ਼ ਵਰਮਾ, ਉਪ ਪ੍ਰਧਾਨ ਮਨੀਸ਼ ਸ਼ੰਕਰ, ਜਨਰਲ ਸਕੱਤਰ ਰਾਕੇਸ਼, ਸਟੇਜ ਸਕੱਤਰ ਸ਼ਿਵ ਕੁਮਾਰ ਦੁੱਗਲ, ਖਜ਼ਾਨਚੀ ਪ੍ਰਵੀਨ ਅਤੇ ਰਮੇਸ਼ ਸ਼ਰਮਾ ਨਿੱਕੂ ਤੋਂ ਇਲਾਵਾ ਮੂਰਤੀ ਵਿਸਰਜਨ ਤੱਕ ਦੇ ਇੰਚਾਰਜ ਗਿਰੀਸ਼ ਨੇ ਦੱਸਿਆ ਕਿ ਰੋਜਾਨਾ ਸ਼ਾਮ 5 ਵਜੇ ਤੋਂ 10 ਵਜੇ ਤਕ ਸ੍ਰੀ ਗਣੇਸ਼ ਮਹਿਮਾ ਦਾ ਪ੍ਰੋਗਰਾਮ ਹੋਵਗਾ ਜਿਸ ਦੌਰਾਨ ਕਈ ਮਸ਼ਹੂਰ ਕਲਾਕਾਰ ਹਾਜਰੀਆਂ ਭਰਣਗੇ।

ਉਹਨਾਂ ਦੱਸਿਆ ਕਿ 17 ਸਤੰਬਰ ਨੂੰ ਸ਼ਾਮ 5 ਵਜੇ ਭਗਵਾਨ ਗਣਪਤੀ ਆਗਮਨ ਦਾ ਆਗਮਨ ਹੋਵੇਗਾ ਜਿਸ ਉਪਰੰਤ ਸ੍ਰੀ ਵਿਜੈ ਰਤਨ ਦੁਆਰਾ ਗੁਣਗਾਣ ਕੀਤਾ ਜਾਵੇਗਾ। ਇਸਤੋਂ ਬਾਅਦ ਸੁਲਤਾਨਾ ਨੂਰਾ (ਨੂਰਾ ਸਿਸਟਰਸ) ਵੱਲੋਂ ਪੋ੍ਰਗਰਾਮ ਪੇਸ਼ ਕੀਤਾ ਜਾਵੇਗਾ।

18 ਸਤੰਬਰ ਨੂੰ ਸ੍ਰੀਮਤੀ ਸ਼ੁਸਮਾ ਸ਼ਰਮਾ ਵਲੋਂ ਸ਼ੁਰੂਆਤ ਕੀਤੀ ਜਾਵੇਗੀ ਜਿਸ ਉਪਰੰਤ ਪਹਿਲਾਂ ਯਾਸਿਰ ਹੁਸੈਨ ਅਤੇ ਫਿਰ ਪੂਨਮ ਦੀਦੀ ਸ਼ਾਮ 10 ਵਜੇ ਗੁਣਗਾਨ ਕਰਨਗੇ। 19 ਸਤੰਬਰ ਨੂੰ ਸ੍ਰੀ ਅਜੈ ਰਾਣਾ ਸ਼ੁਰੂਆਤ ਕਰਣਗੇ ਜਿਸ ਉਪਰੰਤ ਭਜਨ ਸਮਰਾਟ ਕਨ੍ਹਈਆ ਮਿੱਤਲ ਵਲੋਂ ਭਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਇਸੇ ਦਿਨ ਸ੍ਰੀ ਮੁਕੇਸ਼ ਇਨਾਅਤ ਵਲੋਂ ਵੀ ਗੁਣਗਾਣ ਕੀਤਾ ਜਾਵੇਗਾ।

20 ਸਤੰਬਰ ਨੂੰ ਸਵੇਰੇ ਵੇਲੇ ਸ੍ਰੀ ਮਨਿੰਦਰ ਚੰਚਲ ਵਲੋਂ ਭਜਨ ਸੁਣਾਏ ਜਾਣਗੇ। ਦੁਪਹਿਰ ਵੇਲੇ ਰੱਥ ਯਾਤਰਾ ਕੱਢੀ ਜਾਵੇਗੀ ਅਤੇ ਸ੍ਰੀ ਗਣੇਸ਼ ਵਿਸਰਜਨ ਤੋਂ ਬਾਅਦ ਸਮਾਗਮ ਦੀ ਸਮਾਪਤੀ ਹੋਵੇਗੀ।

ਸ੍ਰੀ ਰਮੇਸ਼ ਦੱਤ ਨੇ ਦੱਸਿਆ ਕਿ ਆਮ ਲੋਕਾਂ ਦੀ ਭਲਾਈ ਲਈ ਮਣਾਏ ਜਾਂਦੇ ਸ਼੍ਰੀ ਗਣੇਸ਼ ਮਹੋਤਸਵ ਦੇ ਦੌਰਾਨ ਵਿਧਵਾਵਾਂ ਅਤੇ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਣਗੀਆਂ।