ਜੈਮ ਪਬਲਿਕ ਸਕੂਲ ਵਿੱਚ ਕਾਰਨੀਵਲ ਦਾ ਆਯੋਜਨ

ਐਸ ਏ ਐਸ ਨਗਰ, 22 ਫਰਵਰੀ - ਜੈਮ ਪਬਲਿਕ ਸਕੂਲ ਵਿੱਚ ਪਹਿਲਾ ਕਾਰਨੀਵਲ ਮਨਾਇਆ ਗਿਆ। ਇਸ ਮੌਕੇ ਸਕੂਲ ਕੈਂਪਸ ਨੂੰ ਮੇਲੇ ਦੇ ਰੂਪ ਵਿੱਚ ਸਜਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆ ਅਤੇ ਮਨੋਰੰਜਕ ਖੇਡਾਂ ਦਾ ਆਯੋਜਨ ਕੀਤਾ ਗਿਆ।

ਇਸ ਕਾਰਨੀਵਾਲ ਵਿੱਚ ਖਾਣ-ਪੀਣ ਦੇ ਸਾਮਾਨ, ਹੈਂਡੀ ਕਰਾਫਟ, ਕੱਪੜਿਆਂ ਆਦਿ ਦੇ ਸ਼ਟਾਲ ਵੀ ਲਗਾਏ ਗਏ। ਇਸ ਦੌਰਾਨ ਕਾਰਨੀਵਾਲ ਵਿੱਚ ਸ਼ਾਮਿਲ ਹੋਣ ਆਏ ਲੋਕਾਂ ਤੋਂ ਰੌਚਕ ਸਵਾਲ ਪੁੱਛੇ ਗਏ ਤੇ ਉਨ੍ਹਾਂ ਵਲੋਂ ਇਹਨਾਂ ਸਵਾਲਾਂ ਦ ਜਵਾਬ ਵੀ ਬੜੇ ਹੀ ਰੌਚਕ ਢੰਗ ਨਾਲ ਦਿੱਤੇ।

ਸਕੂਲ ਦੇ ਡਾਇਰੈਕਟਰ ਸ਼੍ਰੀਮਤੀ ਸਿਮਰਨ ਮਿੱਡਾ ਅਤੇ ਪ੍ਰਿੰਸੀਪਲ ਗਰਿਮਾ ਭਰਦਵਾਜ ਨੇ ਦੱਸਿਆ ਕਿ ਕਾਰਨੀਵਲ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਨਾਲ ਜੋੜ੍ਹਨਾ ਵੀ ਸੀ ਕਿਉਂਕਿ ਵਿਦਿਆਰਥੀਆਂ ਲਈ ਸਰੀਰਕ ਵਿਕਾਸ ਵੀ ਬਹੁਤ ਜ਼ਰੂਰੀ ਹੈ।