ਆਲੋਵਾਲ ਦੀ ਵਿਧਵਾ ਔਰਤ ਨੂੰ ਇਨਸਾਫ ਲਈ ਕਿਰਤੀ ਕਿਸਾਨ ਯੂਨੀਅਨ ਦਾ ਵਫਦ ਡੀ.ਸੀ ਅਤੇ ਐਸ.ਐਸ.ਪੀ ਨੂੰ ਮਿਲਿਆ

ਨਵਾਂਸ਼ਹਿਰ - ਅੱਜ ਕਿਰਤੀ ਕਿਸਾਨ ਯੂਨੀਅਨ ਦੀ ਜਿਲਾ ਕਮੇਟੀ ਨੇ ਜਿਲਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਨਵਜੋਤਪਾਲ ਸਿੰਘ ਰੰਧਾਵਾ ਅਤੇ ਐਸ.ਐਸ.ਪੀ ਨੂੰ ਮਿਲਕੇ ਬੀਤੇ ਕੱਲ ਰੁਪਿੰਦਰ ਕੌਰ ਵਿਧਵਾ ਹਰਵੰਤ ਸਿੰਘ ਵਾਸੀ ਸ਼ਕਤੀ ਨਗਰ, ਕੁਲਾਮ ਰੋਡ ਨਵਾਂਸ਼ਹਿਰ ਦੇ ਪਿੰਡ ਆਲੋਵਾਲ (ਤਹਿਸੀਲ ਬਲਾਚੌਰ) ਵਿਖੇ ਫਾਰਮ ਹਾਉਸ ਉੱਤੇ ਕਬਜਾ ਕਰਨ ਦੀ ਨੀਅਤ ਨਾਲ ਗੱਡੀਆਂ ਵਿਚ 50-60 ਵਿਅਕਤੀਆਂ ਨੂੰ ਲੈ ਕੇ ਆਏ ਦਿਨੇਸ਼ ਕੁਮਾਰ ਵਾਸੀ ਮਲੇਰਕੋਟਲਾ, ਸੰਦੀਪ ਕੁਮਾਰ ਵਾਸੀ ਸਿਆਣਾ, ਬਲਾਚੌਰ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਰੁਪਿੰਦਰ ਕੌਰ ਨੇ ਆਖਿਆ ਹੈ ਕਿ ਉਹ ਕਰੀਬ17 ਏਕੜ ਜਮੀਨ ਉੱਤੇ ਖੇਤੀ ਕਰਦੇ ਹਨ। ਜੋ ਉਹਨਾਂ ਦੀ ਜੱਦੀ ਜਮੀਨ ਹੈ। ਇਸ ਜਮੀਨ ਦਾ ਉਸਦੇ ਸਹੁਰੇ ਰਜਿੰਦਰ ਸਿੰਘ ਨਾਲ ਅਦਾਲਤੀ ਕੇਸ ਚੱਲਦਾ ਹੈ। ਅਦਾਲਤੀ ਕੇਸ ਚੱਲਦਾ ਹੋਣ ਦੇ ਬਾਵਜੂਦ ਰਜਿੰਦਰ ਸਿੰਘ ਨੇ ਤੱਥ ਛੁਪਾਕੇ ਅਤੇ ਮਾਲ ਵਿਭਾਗ ਦੇ ਨਿਯਮਾਂ ਨੂੰ ਛਿੱਕੇ ਟੰਗਕੇ ਇਹ ਜਮੀਨ ਉਕਤ ਦੋ ਵਿਅਕਤੀਆਂ ਨੂੰ ਵੇਚ ਦਿੱਤੀ। ਜਮੀਨ ਦਾ ਇੰਤਕਾਲ ਰੋਕਣ ਲਈ ਤਹਿਸੀਲਦਾਰ ਬਲਾਚੌਰ ਨੂੰ ਦਰਖਾਸਤ ਦਰਿਆਫਤ ਹੈ। ਜਿਸਤੇ ਉਕਤ ਕੇਸ 20 ਫਰਵਰੀ 2024 ਨੂੰ ਐਸ.ਡੀ.ਐਮ ਬਲਾਚੌਰ ਕੋਲ ਸੁਣਵਾਈ ਅਧੀਨ ਹੈ। ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਬੀਤੇ ਕੱਲ੍ਹ ਉਹਨਾਂ ਦੇ ਫਾਰਮ ਹਾਉਸ ਦੇ ਜਿੰਦਰੇ ਤੋੜ ਕੇ ਸੀ ਸੀ ਟੀ ਵੀ ਕੈਮਰੇ ਤੋੜ ਸੁੱਟੇ। ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੜ੍ਹਤਾਲ ਕਰਕੇ ਕਥਿਤ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।