ਵੈਟਨਰੀ ਯੂਨੀਵਰਸਿਟੀ ਵੱਲੋਂ ਨਿਵੇਕਲੇ ਉਪਰਾਲੇ ਹਿਤ ਕਰਵਾਇਆ ਜਾ ਰਿਹਾ ਹੈ ਸਟਾਰਟਅਪ ਗ੍ਰੈਂਡ ਚੈਲੇਂਜ - 2024

ਲੁਧਿਆਣਾ 19 ਫਰਵਰੀ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਵੇਂ ਉਦਮੀ ਸਟਾਰਟਅਪ ਨੂੰ ਉਤਸਾਹਿਤ ਕਰਨ ਲਈ ਇਕ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। 21-22 ਮਾਰਚ 2024 ਨੂੰ ਹੋਣ ਵਾਲਾ ਇਹ ਮੁਕਾਬਲਾ ਸਟਾਰਟਅਪ ਪੰਜਾਬ, ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਲੁਧਿਆਣਾ 19 ਫਰਵਰੀ 2024:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਨਵੇਂ ਉਦਮੀ ਸਟਾਰਟਅਪ ਨੂੰ ਉਤਸਾਹਿਤ ਕਰਨ ਲਈ ਇਕ ਮੁਕਾਬਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। 21-22 ਮਾਰਚ 2024 ਨੂੰ ਹੋਣ ਵਾਲਾ ਇਹ ਮੁਕਾਬਲਾ ਸਟਾਰਟਅਪ ਪੰਜਾਬ, ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੁਕਾਬਲੇ ਦੇ ਵਿਧੀਵਤ ਆਰੰਭ ਸੰਬੰਧੀ ਪ੍ਰਕਿਰਿਆ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਡਾ. ਬਲਜੀਤ ਸਿੰਘ ਗਿੱਲ, ਵਾਈਸ ਪ੍ਰੈਜ਼ੀਡੈਂਟ, ਯੂਨੀਵਰਸਿਟੀ ਆਫ ਸਸਕੈਚਵਨ, ਕੈਨੇਡਾ, ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ, ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਅਤੇ ਗੁਰਵੰਤ ਸਿੰਘ, ਪ੍ਰਧਾਨ ਭੋਜਨ ਅਤੇ ਖੇਤੀਬਾੜੀ ਪ੍ਰਾਸੈਸਿੰਗ ਮਸ਼ੀਨਰੀ ਇੰਟਰਪ੍ਰਾਈਜ਼ ਦੀ ਮੌਜੂਦਗੀ ਵਿਚ ਸ਼ੁਰੂ ਕੀਤੀ।
ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਦਾ ਉਦੇਸ਼ ਨਵੇਂ ਉਦਮੀਆਂ ਨੂੰ ਭਵਿੱਖ ਸੰਬੰਧੀ ਟਿਕਾਊ ਅਤੇ ਲਾਹੇਵੰਦ ਉਦਮ ਸਥਾਪਿਤ ਕਰਨ ਸੰਬੰਧੀ ਦ੍ਰਿਸ਼ਟੀ ਪ੍ਰਦਾਨ ਕਰਨਾ ਹੋਵੇਗਾ। ਡਾ. ਬਲਜੀਤ ਸਿੰਘ ਗਿੱਲ ਨੇ ਕਿਹਾ ਕਿ ਇਸ ਢੰਗ ਨਾਲ ਨਿਵੇਕਲੇ ਵਿਚਾਰ, ਨਵੇਂ ਉਦਮ, ਉਤਸਾਹੀ ਪ੍ਰਤੀਭਾਗੀ ਅਤੇ ਜਜ਼ਬਾਪੂਰਨ ਵਿਦਿਆਰਥੀ ਸਾਹਮਣੇ ਆਉਣਗੇ। ਉਦਮੀ, ਖੋਜੀ ਅਤੇ ਮਾਹਿਰ ਇਕ ਮੰਚ ’ਤੇ ਆ ਕੇ ਨਵੀਨ ਉਪਰਾਲਿਆਂ ਦੇ ਰੂ-ਬ-ਰੂ ਹੋਣਗੇ।
ਇਸ ਮੁਕਾਬਲੇ ਨੂੰ ਕਰਵਾਉਣ ਸੰਬੰਧੀ ਨਿਰਦੇਸ਼ਕ ਡਾ. ਸੇਠੀ ਨੇ ਦੱਸਿਆ ਕਿ ਪਸ਼ੂਧਨ, ਡੇਅਰੀ ਅਤੇ ਮੱਛੀ ਪਾਲਣ ਦੇ ਖੇਤਰ ਵਿਚ ਆਉਂਦੀਆਂ ਮੁਸ਼ਕਿਲਾਂ ਅਤੇ ਚੁਣੌਤੀਆਂ ਲਈ ਉਤਮ ਕਿਸਮ ਦੀਆਂ ਤਕਨਾਲੋਜੀਆਂ ਅਤੇ ਸੰਭਾਵਨਾਵਾਂ ਪਛਾਨਣਾ ਇਸ ਮੁਕਾਬਲੇ ਦਾ ਮੁੱਖ ਮੰਤਵ ਹੋਵੇਗਾ। ਇਸ ਸੰਬੰਧੀ ਚਾਹਵਾਨ ਉਮੀਦਵਾਰ 10 ਮਾਰਚ 2024 ਤੱਕ ਆਨਲਾਈਨ ਫਾਰਮ ਭਰ ਸਕਦੇ ਹਨ। ਵਾਤਾਵਰਣ ਢਾਂਚੇ ਸੰਬੰਧੀ ਸੁਚੱਜਾ ਯੋਗਦਾਨ ਦੇਣ ਵਾਲੇ 10 ਮੋਹਰੀ ਸਟਾਰਟਅਪ ਉਦਮੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਅਵਾਰਡ ਦਿੱਤੇ ਜਾਣਗੇ।