ਘਰ ਘਰ ਰੁਜ਼ਗਾਰ ਦੇਣ ਦੀ ਬਜਾਏ ਆਪ ਸਰਕਾਰ ਨੇ ਘਰ ਘਰ ਰਾਸ਼ਨ ਸਕੀਮ ਦੀ ਕੀਤੀ ਸੁਰੂਆਤ - ਪ੍ਰਦੀਪ ਜੱਸੀ

ਨਵਾਂਸ਼ਹਿਰ - ਬਹੁਜਨ ਸਮਾਜ ਪਾਰਟੀ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਜ਼ੋਨ ਇੰਚਾਰਜ ਪ੍ਰਦੀਪ ਜੱਸੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਪ ਪਾਰਟੀ ਵਲੋਂ ਕੇਜਰੀਵਾਲ ਅਤੇ ਭਗਵੰਤ ਦੀ ਹਾਜਰੀ ਵਿੱਚ ਜੋ ਘਰ ਘਰ ਰਾਸਨ ਸਕੀਮ ਸੁਰੂ ਕੀਤੀ ਗਈ ਹੈ। ਲੋਕ ਸਭਾ ਚੋਣਾਂ ਨਜਦੀਕ ਹੋਣ ਕਾਰਣ ਇੱਕ ਚੋਣ ਸਟੰਟ ਹੀ ਜਾਪਦੀ ਹੈ।

ਨਵਾਂਸ਼ਹਿਰ - ਬਹੁਜਨ ਸਮਾਜ ਪਾਰਟੀ  ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਜ਼ੋਨ  ਇੰਚਾਰਜ ਪ੍ਰਦੀਪ ਜੱਸੀ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਪ ਪਾਰਟੀ ਵਲੋਂ ਕੇਜਰੀਵਾਲ ਅਤੇ ਭਗਵੰਤ ਦੀ ਹਾਜਰੀ ਵਿੱਚ ਜੋ ਘਰ ਘਰ ਰਾਸਨ ਸਕੀਮ ਸੁਰੂ ਕੀਤੀ ਗਈ ਹੈ। ਲੋਕ ਸਭਾ ਚੋਣਾਂ ਨਜਦੀਕ ਹੋਣ ਕਾਰਣ ਇੱਕ ਚੋਣ ਸਟੰਟ ਹੀ ਜਾਪਦੀ ਹੈ। ਕਿਉਂਕਿ ਆਪ ਪਾਰਟੀ ਵੋਟਾਂ ਵੇਲੇ ਘਰ ਘਰ ਰੁਜਗਾਰ ਦਾ ਹੋਕਾ ਦੇ ਕੇ ਸੱਤਾ ਵਿੱਚ ਆਈ ਸੀ। ਪਰੰਤੂ ਹੁਣ ਘਰ ਘਰ ਰੋਜ਼ਗਾਰ ਦੇਣ ਦੀ ਬਜਾਏ ਘਰ ਘਰ  ਰਾਸਨ ਦੀ ਸਕੀਮ ਇਹ ਸਿੱਧ ਕਰਦੀ ਹੈ ਕਿ ਝਾੜੂ ਸਰਕਾਰ ਘਰ ਘਰ ਰੁਜਗਾਰ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਬੇਰੁਜ਼ਗਾਰੀ ਅੱਗੇ ਨਾਲੋਂ ਬਹੁਤ ਵਧੀ ਹੈ ਅਤੇ ਬੇਰੁਜਗਾਰ ਨੌਜਵਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਕਾਰਾਂ ਇਹੋ ਜਿਹੀਆਂ ਸਕੀਮਾਂ ਦੇ ਕੇ ਲੋਕਾਂ ਨੂੰ ਨਿਕੰਮੇ ਕਰ ਰਹੀਆਂ ਹਨ। ਸਰਕਾਰਾਂ ਨੂੰ ਘਰ ਘਰ ਰੁਜਗਾਰ ਦੇਣਾ ਚਾਹੀਦਾ ਹੈ ਅਤੇ ਅਤੇ ਆਪਣੇ ਵਾਅਦੇ ਤੋਂ ਭੱਜਣਾ ਨਹੀਂ ਚਾਹੀਦਾ। ਪੜ੍ਹੇ ਲਿਖੇ ਨੌਜਵਾਨਾਂ ਦਾ ਵਿਦੇਸ਼ਾ ਵਿੱਚ ਜਾਣਾ ਨਿਰੰਤਰ ਜਾਰੀ ਹੈ। ਜੋ ਕਿ ਕਿਸੇ ਵੀ ਸੂਬੇ ਲਈ ਚਿੰਤਾਜਨਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਜੋ ਬੇਰੁਜ਼ਗਾਰੀ ਦਾ ਦੈਂਤ  ਨੌਜਵਾਨੀ ਨੂੰ ਨਿਮੋਸ਼ੀ ਵੱਲ ਧੱਕ ਰਿਹਾ ਹੈ ਲਕੋਇਆ ਨਹੀਂ ਜਾ ਸਕਦਾ। ਇਸ ਲਈ ਇਹ ਸਕੀਮ ਘਰ ਘਰ ਬੇਰੁਜ਼ਗਾਰ ਬੈਠੇ ਨੌਜਵਾਨਾਂ ਤੇ ਪਰਦਾ ਪਾਉਂਦੀ ਹੀ ਜਾਪਦੀ ਹੈ।