
ਮੈਡੀਕਲ ਪ੍ਰੈਕਟੀਸ਼ਨਰਜ ਐਸ਼ੋਸੀਏਸ਼ਨ ਪੰਜਾਬ (ਰਜਿ: 295) ਦੇ ਬਲਾਚੌਰ ਬਲਾਕ ਦੀ ਮੀਟਿੰਗ ਹੋਈ
ਬਲਾਚੌਰ - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295, ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਦੀ ਪਧਾਨਗੀ ਹੇਠ ਜੰਨਤਾ ਸਵੀਟ ਸ਼ਾਪ ਬਲਾਚੌਰ ਵਿਖੇ ਹੋਈ। ਅੱਜ ਦੀ ਮੀਟਿੰਗ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੀਤੀ ਗਈ ਹੈ
ਬਲਾਚੌਰ - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295, ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਦੀ ਪਧਾਨਗੀ ਹੇਠ ਜੰਨਤਾ ਸਵੀਟ ਸ਼ਾਪ ਬਲਾਚੌਰ ਵਿਖੇ ਹੋਈ। ਅੱਜ ਦੀ ਮੀਟਿੰਗ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੂਰਬ ਨੂੰ ਸਮਰਪਿਤ ਕੀਤੀ ਗਈ ਹੈ ਅਤੇ ਕਾਂਸ਼ੀ ਵਿੱਚ ਮੈਡੀਕਲ ਕੈਂਪ ਲਈ ਦਵਾਈਆਂ ਦਿੱਤੀਆਂ ਤੇ ਦੋ ਮੈਂਬਰ ਡਾਕਟਰ ਨਰੇਸ਼ ਕੰਗਣਾ ਬੇਟ ਤੇ ਡਾਕਟਰ ਸੰਜੀਵ ਜੱਟ ਪੁਰ ਮੈਡੀਕਲ ਕੈਂਪ ਲਗਵਾਉਣ ਵਿੱਚ ਸ਼ਾਮਲ ਹੋਣਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਗਤ ਰਾਮ ਨੇ ਕਿਹਾ ਕਿ ਸਾਨੂੰ ਗੁਰੂਆਂ ਦੀਆਂ ਸਿੱਖਿਆਵਾਂ ਤੇ ਖ਼ਰੇ ਉਤਰਨਾ ਚਾਹੀਦਾ ਹੈ ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਜੀ ਨੇ ਕਿਹਾ ਕਿ ਸੂਬਾ ਪ੍ਰਧਾਨ ਰਮੇਸ਼ ਕੁਮਾਰ ਬਾਲੀ ਸੂਬੇ ਦੀ ਆਗੂ ਟੀਮ ਨੂੰ ਨਾਲ ਲੈਕੇ ਸੂਬੇ ਦੇ ਸਿਹਤ ਮੰਤਰੀ ਡਾ.ਬਲਵੀਰ ਸਿੱਧੂ ਨੂੰ ਮਿਲ਼ੇ ਹਨ। ਪ੍ਰਧਾਨ ਡਾਕਟਰ ਮੰਗਤ ਰਾਮ,ਸੈਕਟਰੀ ਡਾਕਟਰ ਰਾਮਜੀ ਬੱਧਣ ਤੇ ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ ਨੇ ਸਾਂਝੇ ਤੌਰ ਤੇ ਕਿਹਾ ਕਿ ਹੁਣ ਸਰਕਾਰ ਨੂੰ ਇਮਾਨਦਾਰੀ ਨਾਲ ਮੈਡੀਕਲ ਪ੍ਰੈਕਟੀਸ਼ਨਰਜ਼ ਦੀ ਰਜਿਸਟਰੇਸ਼ਨ ਕਰਕੇ ਪ੍ਰੈਕਟਿਸ ਦਾ ਅਧਿਕਾਰ ਦੇਣਾ ਚਾਹੀਦਾ ਹੈ। ਲੋਪੋਂ ਦੇ ਡਾਕਟਰ ਉਤੇ ਕੀਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ। ਇਸ ਮੌਕੇ ਬਲਾਕ ਬਲਾਚੌਰ ਵਲੋਂ ਸੂਬੇ ਦੀ ਆਗੂ ਟੀਮ ਦਾ ਵੀ ਧੰਨਵਾਦ ਕੀਤਾ। ਆਉਣ ਵਾਲੇ ਸਮੇਂ ਵਿੱਚ ਸਾਡੀ ਜੱਥੇਬੰਦੀ ਹਰ ਪੱਖੋ ਸਟੇਟ ਤੇ ਜ਼ਿਲ੍ਹੇ ਦੇ ਮੋਢੇ ਨਾਲ ਮੋਢਾ ਲਾ ਕੇ ਹਰ ਸੰਘਰਸ਼ ਲਈ ਤਿਆਰ ਹੈ। ਇਸ ਮੌਕੇ ਜਨਰਲ ਸਕੱਤਰ ਡਾਕਟਰ ਰਾਮਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ,ਵਾਈਸ ਪ੍ਰਧਾਨ ਡਾਕਟਰ ਰਣਧੀਰ ਸਿੰਘ, ਚੇਅਰਮੈਨ ਡਾਕਟਰ ਰਾਮ ਪਾਲ ਚੀਮਾ, ਅਰਗੇਨਾਈਜ਼ਰ ਡਾਕਟਰ ਮਨਜੀਤ ਕੁਮਾਰ, ਡਾਕਟਰ ਨਰੇਸ਼ ਕੰਗਣਾਂ, ਡਾਕਟਰ ਪਵਨ ਕੁਮਾਰ ਟੌਂਸਾ, ਡਾਕਟਰ ਅਜਮੇਰ ਸਿੰਘ, ਡਾਕਟਰ ਸੰਜੀਵ ਕੁਮਾਰ, ਡਾਕਟਰ ਰਾਜੇਸ਼ ਮੇਨਕਾ ਤੇ ਡਾਕਟਰ ਪ੍ਰਵੀਨ ਜੱਟਪੁਰ ਹਾਜ਼ਰ ਸਨ।
