ਬੀਣੇਵਾਲ ਪੁਲਿਸ ਨੇ 24 ਘੰਟਿਆਂ ਅੰਦਰ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ।

ਗੜ੍ਹਸ਼ੰਕਰ 08 ਫਰਵਰੀ - ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਰੇਂਦਰ ਲਾਬਾਂ ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਭੈੜੇ ਅਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਸਤੀਸ਼ ਕੁਮਾਰ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਜੀ ਦੀ ਯੋਗ ਰਹਿਨੁਮਾਈ ਹੇਠ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਰਹਿਨੁਮਾਈ ਹੇਠ ਏ ਐਸ ਆਈ ਵਾਸਦੇਵ

ਗੜ੍ਹਸ਼ੰਕਰ 08 ਫਰਵਰੀ - ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੁਰੇਂਦਰ ਲਾਬਾਂ ਐਸ.ਐਸ.ਪੀ ਹੁਸ਼ਿਆਰਪੁਰ ਵਲੋਂ ਭੈੜੇ ਅਤੇ ਸ਼ਰਾਰਤੀ ਅਨਸਰਾਂ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਅਤੇ ਸਤੀਸ਼ ਕੁਮਾਰ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਜੀ ਦੀ ਯੋਗ ਰਹਿਨੁਮਾਈ ਹੇਠ ਐਸ.ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਦੀ ਰਹਿਨੁਮਾਈ ਹੇਠ ਏ ਐਸ ਆਈ ਵਾਸਦੇਵ ਇੰਚਾਰਜ ਚੌਂਕੀ ਬੀਣੇਵਾਲ ਵਲੋਂ ਮੁਕੱਦਮਾ ਨੰਬਰ 29 ਅ:/ਧ: 341-323-324-307-148-149 ਭ:/ਦ: ਥਾਣਾ ਗੜ੍ਹਸ਼ੰਕਰ ਬਰਬਿਆਨ ਰਵਿੰਦਰ ਸਿੰਘ ਉਰਫ ਬਿੰਦੂ ਪੁੱਤਰ ਸਾਗਰ ਸਿੰਘ ਵਾਸੀ ਪਿੰਡ ਬੀਣੇਵਾਲ ਥਾਣਾ ਗੜ੍ਹਸ਼ੰਕਰ ਬਰਖਿਲਾਫ ਨੀਰਜ ਰਾਣਾ ਉਰਫ ਨੀਰਜ ਪੁੱਤਰ ਦਿਲਾਵਰ ਸਿੰਘ, ਬੂਟਾ ਸਿੰਘ ਪੁੱਤਰ ਸੁੱਚਾ ਸਿੰਘ ਵਾਸੀਆਨ ਗੱਦੀਵਾਲ ਥਾਣਾ ਗੜ੍ਹਸ਼ੰਕਰ, ਨਵਦੀਪ ਸਿੰਘ ਉਰਫ ਤੰਨੂ ਪੁੱਤਰ ਗੁਰਬਖਸ਼ ਸਿੰਘ ਵਾਸੀ ਕੋਕੋਵਾਲ ਮਜਾਰੀ ਥਾਣਾ ਗੜ੍ਹਸ਼ੰਕਰ, ਅਕਸ਼ੈ ਰਾਣਾ ਉਰਫ ਅਕਸ਼ੈ ਪੁੱਤਰ ਰਾਜੇਸ਼ ਕੁਮਾਰ ਵਾਸੀ ਮਜਾਰੀ (ਕੋਕੋਵਾਲ) ਥਾਣਾ ਗੜ੍ਹਸ਼ੰਕਰ ਦੇ ਖਿਲਾਫ ਦਰਜ ਰਜਿਸਟਰ ਕਰਕੇ ਮੁਕੱਦਮਾ ਹਜਾ ਦੇ ਦੋਸ਼ੀਆਨ ਨੂੰ 24 ਘੰਟਿਆਂ ਦੇ ਅੰਦਰ ਹੀ ਗ੍ਰਿਫਤਾਰ ਕੀਤਾ। ਗ੍ਰਿਫਤਾਰ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।