ਗੁ ਸਤਿਗੁਰੂ ਰਵਿਦਾਸ ਮਹਾਰਾਜ ਮਾਹਿਲਪੁਰ ਵਿਖੇ ਸੰਤ ਹਰੀ ਓਮ ਮਹਾਰਾਜ ਜੀ ਦੀ ਦੇਖ- ਰੇਖ ਹੇਠ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ 24 ਫਰਵਰੀ ਨੂੰ

ਮਾਹਿਲਪੁਰ, ( 8 ਫਰਵਰੀ )- ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਮਾਹਿਲਪੁਰ ਵਲੋਂ ਵਾਰਡ ਨੰਬਰ 7 ਅੰਬੇਡਕਰ ਨਗਰ ਮਾਹਿਲਪੁਰ ਵਿਖੇ ਸਥਿਤ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਧੰਨ- ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਧਾਰਮਿਕ ਸਮਾਗਮ 108 ਸੰਤ ਬਾਬਾ ਹਰੀ ਓਮ ਮਹਾਰਾਜ ਜੀ ਦੀ ਦੇਖ ਰੇਖ ਹੇਠ 24 ਫਰਵਰੀ ਦਿਨ ਐਤਵਾਰ ਨੂੰ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਇਆ ਜਾ ਰਿਹਾ ਹੈl

ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਲੰਬੜਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ 1 ਫਰਵਰੀ ਤੋਂ ਸਵੇਰੇ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨl ਜਿਸ ਵਿੱਚ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਗੁਰੂ ਮਹਾਰਾਜ ਜੀ ਦੀ ਮਹਿਮਾ ਦਾ ਗੁਣ ਗਾਇਨ ਕਰ ਰਹੀਆਂ ਹਨl ਉਹਨਾਂ ਦੱਸਿਆ ਕਿ 22 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇl 23 ਫਰਵਰੀ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਜਾਵੇਗਾ, ਜੋ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਦਾ ਹੋਇਆ ਵਾਪਸ ਗੁਰੂ ਘਰ ਆ ਕੇ ਸਮਾਪਤ ਹੋਵੇਗਾl 24 ਅਪ੍ਰੈਲ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇl ਪਾਠ ਦੇ ਭੋਗ ਤੋਂ ਬਾਅਦ ਹਜੂਰੀ ਰਾਗੀ ਗਿਆਨੀ ਕਸ਼ਮੀਰਾ ਸਿੰਘ ਜੀ, ਸੰਤ ਪਿਆਰਾ ਸਿੰਘ ਜੀ ਸਰਥਲੇ ਵਾਲੇ, ਗਿਆਨੀ ਤਰਸੇਮ ਸਿੰਘ ਜੀ ਕਪੂਰਥਲੇ ਵਾਲੇ, ਨੀਲ ਕਮਲ ਜੀ ਅਤੇ ਸੁਰਦੀਪਕ ਕਥਾ ਕੀਰਤਨ ਰਾਹੀਂ ਗੁਰੂ ਮਹਾਰਾਜ ਜੀ ਦੀ ਮਹਿਮਾ ਦਾ ਗੁਣ ਗਾਇਨ ਕਰਨਗੇl ਰਾਤ ਦੇ ਦੀਵਾਨਾਂ ਵਿੱਚ ਜਗਾਧਰੀ ਵਾਲੀਆਂ ਬੀਬੀਆਂ ਦਾ ਮੀਰੀ ਪੀਰੀ ਜਥਾ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੇਗਾl ਸਮਾਗਮ ਤੋਂ ਬਾਅਦ ਆਤਿਸ਼ਬਾਜੀ ਹੋਵੇਗੀl ਗੁਰੂ ਕੇ ਲੰਗਰ ਤੋ ਅਤੁਟ ਚੱਲਣਗੇl ਇਸ ਮੌਕੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਪ੍ਰਧਾਨ ਲੰਬੜਦਾਰ ਗੁਰਮੀਤ ਸਿੰਘ ਤੋਂ ਇਲਾਵਾ ਮੀਤ ਪ੍ਰਧਾਨ ਕਿਸ਼ਨ ਸਿੰਘ, ਜਗਦੀਸ਼ ਰਾਏ, ਜੋਗਰਾਜ, ਕਸ਼ਮੀਰ ਸਿੰਘ ਭੀਰਾ,  ਕਸ਼ਮੀਰ ਸਿੰਘ, ਕ੍ਰਿਸ਼ਨ ਸਿੰਘ, ਅਜੀਤ ਸਿੰਘ, ਨਰਿੰਦਰ ਪਾਲ, ਮਾਸਟਰ ਤੇਲੂ ਰਾਮ,ਸਤਵਿੰਦਰ ਕੁਮਾਰ, ਪੱਪੂ, ਬਿਸ਼ਨ ਦਾਸ ਕਰੜਾ,ਰਸ਼ਪਾਲ ਪਾਲੀ, ਮਨਦੀਪ  ਨਰਸਰੀ ਵਾਲੇ, ਜਸਵਿੰਦਰ ਬਿੱਟੂ, ਗੁਰਬਖਸ਼ ਸਿੰਘ, ਤੇਜੂ ਰਾਮ, ਚਰਨਦਾਸ ਚਰਨਾ ਸਮੇਤ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸੰਤ ਬਾਬਾ ਹਰੀ ਓਮ ਜੀ ਮਾਹਿਲਪੁਰ ਅਤੇ ਲੰਬਰਦਾਰ ਗੁਰਮੀਤ ਸਿੰਘ ਨੇ ਸੰਗਤਾਂ ਨੂੰ ਇਹਨਾਂ ਸਮਾਗਮਾਂ ਵਿੱਚ ਸ਼ਾਮਿਲ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ ਤੇ ਅਪਾਰ ਬਖਸ਼ਿਸ਼ਾਂ ਪ੍ਰਾਪਤ ਕਰਨ ਦੀ ਬੇਨਤੀ ਕੀਤੀl