
ਸੋਲਰ ਕੰਪਨੀ ਨੇ ਸੋਲਰ ਪੈਨਲ ਲਗਾਉਣ ਲਈ ਬਿਨਾਂ ਮਨਜ਼ੂਰੀ ਦੇ 200 ਏਕੜ ਜੰਗਲ ਦੀ ਕਟਾਈ ਕਰ ਹਜ਼ਾਰਾਂ ਦਰਖ਼ਤ ਕੱਟਣ ਦਾ ਮਾਮਲਾ
ਗੜ੍ਹਸ਼ੰਕਰ 06 ਫਰਵਰੀ -ਸੋਲਰ ਕੰਪਨੀ ਨੇ ਸੋਲਰ ਪੈਨਲ ਲਗਾਉਣ ਲਈ ਪੰਜ ਪਿੰਡਾਂ ਭਵਾਨੀਪੁਰ, ਅਚਲਪੁਰ, ਭਵਾਨੀਪੁਰ ਭਗਤਾ, ਕਾਨੇਵਾਲ, ਰਤਨਪੁਰ ਵਿੱਚ 200 ਏਕੜ ਤੋਂ ਵੱਧ ਜੰਗਲੀ ਖੇਤਰ ਦੀ ਸਫਾਈ ਕੀਤੀ ਹੈ ਅਤੇ ਹਜ਼ਾਰਾਂ ਦਰਖਤ ਕੱਟੇ ਹਨ।
ਗੜ੍ਹਸ਼ੰਕਰ 06 ਫਰਵਰੀ -ਸੋਲਰ ਕੰਪਨੀ ਨੇ ਸੋਲਰ ਪੈਨਲ ਲਗਾਉਣ ਲਈ ਪੰਜ ਪਿੰਡਾਂ ਭਵਾਨੀਪੁਰ, ਅਚਲਪੁਰ, ਭਵਾਨੀਪੁਰ ਭਗਤਾ, ਕਾਨੇਵਾਲ, ਰਤਨਪੁਰ ਵਿੱਚ 200 ਏਕੜ ਤੋਂ ਵੱਧ ਜੰਗਲੀ ਖੇਤਰ ਦੀ ਸਫਾਈ ਕੀਤੀ ਹੈ ਅਤੇ ਹਜ਼ਾਰਾਂ ਦਰਖਤ ਕੱਟੇ ਹਨ।
ਇਸ ਮੌਕੇ ਭਵਾਨੀਪੁਰ ਦੇ ਸਰਪੰਚ ਹਰਜਿੰਦਰ ਸਿੰਘ, ਕੈਪਟਨ ਰਜਿੰਦਰ ਸਿੰਘ, ਅਮਰੀਕ ਸਿੰਘ, ਬਲਵੀਰ ਸਿੰਘ, ਸੋਖੀ, ਮਹਿੰਦਰ ਸਿੰਘ, ਸਰਦਾਰਾ ਸਿੰਘ, ਭਾਗ ਸਿੰਘ, ਜੋਗਾ ਸਿੰਘ, ਕਾਲਾ, ਰਾਮ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਤੇਲੂ ਰਾਮ, ਜੀਤ ਸਿੰਘ ਮੌਜੂਦ ਸਨ। ਇਸ ਮੌਕੇ ਸ਼ਮਸ਼ੇਰ ਸਿੰਘ, ਹਰਦੀਪ ਸਿੰਘ, ਮਨਵੀਰ ਸਿੰਘ, ਸੰਦੀਪ ਸਿੰਘ, ਭੁਪਿੰਦਰ ਸਿੰਘ, ਹਰਸ਼ਦੀਪ ਸਿੰਘ, ਜਸਕਰਨ ਸਿੰਘ, ਸਿਮਰਦੀਪ ਸਿੰਘ, ਰਾਕੇਸ਼ ਸਿੰਘ ਨੇ ਦੱਸਿਆ ਕਿ ਚਾਂਦਪੁਰ ਰੁੜਕੀ ਦੇ ਨਾਲ ਲੱਗਦੇ ਜੰਗਲ ਵਿੱਚ ਇੱਕ ਸੋਲਰ ਕੰਪਨੀ ਨੇ ਜੰਗਲਾਤ ਵਿਭਾਗ ਅਤੇ ਸਬੰਧਤ ਪੰਚਾਇਤਾਂ ਦੀ ਮਨਜ਼ੂਰੀ ਤੋਂ ਬਿਨਾਂ ਹੀ ਸੋਲਰ ਸਿਸਟਮ ਲਗਾਇਆ ਹੈ ਅਤੇ ਮਾਲਕਾਂ ਨੂੰ ਦੱਸੇ ਬਿਨਾਂ ਸਥਾਪਿਤ ਕੀਤੇ ਜਾਣ ਕਾਰਨ ਕੰਪਨੀ ਵੱਲੋਂ ਲਗਭਗ 200 ਏਕੜ ਜੰਗਲ ਨੂੰ ਪੂਰੀ ਤਰ੍ਹਾਂ ਕੱਟ ਕੇ ਸਾਫ਼ ਕਰ ਦਿੱਤਾ ਗਿਆ ਹੈ। ਇਹ ਖੇਤਰ ਜੰਗਲਾਤ ਐਕਟ ਦੀ ਧਾਰਾ 4 ਅਤੇ 5 ਅਧੀਨ ਆਉਂਦਾ ਹੈ। ਇਸ ਖੇਤਰ ਵਿੱਚ ਉਪਰੋਕਤ ਪੰਜ ਪਿੰਡਾਂ ਦੇ ਲੋਕਾਂ ਦੇ ਨਿੱਜੀ ਅਤੇ ਪੰਚਾਇਤੀ ਖੇਤਰ ਵੀ ਸ਼ਾਮਲ ਹਨ। ਇਸ ਥਾਂ ’ਤੇ ਖੜ੍ਹੇ ਸੈਂਕੜੇ ਦਰੱਖਤ ਬਿਨਾਂ ਕਿਸੇ ਮਨਜ਼ੂਰੀ ਦੇ ਕੱਟ ਦਿੱਤੇ ਗਏ ਹਨ। ਲੋਕਾਂ ਦੀ ਮੰਗ ਹੈ ਕਿ ਸਬੰਧਤ ਕੰਪਨੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਸਬੰਧੀ ਜਦੋਂ ਡੀ.ਐਫ.ਓ ਹਰਭਜਨ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੰਪਨੀ ਨੇ ਇਜਾਜ਼ਤ ਲਈ ਅਰਜ਼ੀ ਦਿੱਤੀ ਹੈ, ਅਸੀਂ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਉਨ੍ਹਾਂ ਨੇ ਕੰਪਨੀ ਦੀ ਮਨਜ਼ੂਰੀ ਤੋਂ ਬਿਨਾਂ ਜੰਗਲਾਤ ਦੀ ਕਟਾਈ ਕਰਨ ਲਈ ਕੰਪਨੀ ਨੂੰ ਨੋਟਿਸ ਜਾਰੀ ਕੀਤਾ ਹੈ।
