
ਵੈਟਨਰੀ ਯੂਨੀਵਰਸਿਟੀ ਵਿਖੇ ਅਲਟ੍ਰਾਸੋਨੋਗ੍ਰਾਫੀ ਸੰਬੰਧੀ ਸਿਖਲਾਈ ਸੰਪੂਰਨ
ਲੁਧਿਆਣਾ 06 ਫਰਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ 25 ਵੈਟਨਰੀ ਅਧਿਕਾਰੀਆਂ ਨੂੰ ਪੰਜ ਦਿਨਾ ਸਿਖਲਾਈ ਕਰਵਾਈ ਗਈ। ਇਸ ਸਿਖਲਾਈ ਦਾ ਵਿਸ਼ਾ ਸੀ ‘ਛੋਟੇ ਅਤੇ ਵੱਡੇ ਪਸ਼ੂਆਂ ਵਿਚ ਬਿਹਤਰ ਪ੍ਰਜਣਨ ਪ੍ਰਬੰਧਨ ਲਈ ਅਲਟ੍ਰਾਸੋਨੋਗ੍ਰਾਫੀ ਪ੍ਰਯੋਗੀ ਸਿੱਖਿਆ’।
ਲੁਧਿਆਣਾ 06 ਫਰਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਪਸ਼ੂ ਪਾਲਣ ਵਿਭਾਗ ਪੰਜਾਬ ਦੇ 25 ਵੈਟਨਰੀ ਅਧਿਕਾਰੀਆਂ ਨੂੰ ਪੰਜ ਦਿਨਾ ਸਿਖਲਾਈ ਕਰਵਾਈ ਗਈ। ਇਸ ਸਿਖਲਾਈ ਦਾ ਵਿਸ਼ਾ ਸੀ ‘ਛੋਟੇ ਅਤੇ ਵੱਡੇ ਪਸ਼ੂਆਂ ਵਿਚ ਬਿਹਤਰ ਪ੍ਰਜਣਨ ਪ੍ਰਬੰਧਨ ਲਈ ਅਲਟ੍ਰਾਸੋਨੋਗ੍ਰਾਫੀ ਪ੍ਰਯੋਗੀ ਸਿੱਖਿਆ’। ਇਹ ਸਿਖਲਾਈ ਯੂਨੀਵਰਸਿਟੀ ਦੇ ਵੈਟਨਰੀ ਗਾਇਨਾਕੋਲੋਜੀ ਵਿਭਾਗ ਅਤੇ ਪਸਾਰ ਸਿੱਖਿਆ ਨਿਰਦੇਸ਼ਾਲੇ ਨੇ ਸਾਂਝੇ ਤੌਰ ’ਤੇ ਕਰਵਾਈ। ਡਾ. ਮਿਰਗੰਕ ਹੋਨਪਾਰਖੇ, ਸਿਖਲਾਈ ਦੇ ਤਕਨੀਕੀ ਸੰਯੋਜਕ ਨੇ ਦੱਸਿਆ ਕਿ ਸਿੱਖਿਆਰਥੀਆਂ ਨੂੰ ਜਿੱਥੇ ਅਲਟ੍ਰਾਸੋਨੋਗ੍ਰਾਫੀ ਬਾਰੇ ਸੰਪੂਰਨ ਜਾਣਕਾਰੀ ਦਿੱਤੀ ਗਈ ਉਥੇ ਉਨ੍ਹਾਂ ਨੂੰ ਰੰਗਦਾਰ ਡੋਪਲਰ ਅਤੇ ਸਾਨ੍ਹਾਂ ਦੀ ਪ੍ਰਜਣਨ ਅਲਟ੍ਰਾਸੋਨੋਗ੍ਰਾਫੀ ਲਈ ਵੀ ਸਿੱਖਿਅਤ ਕੀਤਾ ਗਿਆ।
ਸਮਾਪਨ ਸਮਾਰੋਹ ਦੀ ਪ੍ਰਧਾਨਗੀ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕੀਤੀ। ਉਨ੍ਹਾਂ ਨੇ ਇਸ ਵਿਸ਼ੇ ਦੀ ਮਹੱਤਤਾ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਖੇਤਰ ਵਿਚ ਇਸ ਗਿਆਨ ਦੀ ਬਹੁਤ ਲੋੜ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਵੈਟਨਰੀ ਪੌਲੀਕਲੀਨਿਕ ’ਤੇ ਇਹ ਸਹੂਲਤ ਹੋਣੀ ਲੋੜੀਂਦੀ ਹੈ ਤਾਂ ਜੋ ਪਸ਼ੂਆਂ ਦਾ ਉਤਪਾਦਨ ਅਤੇ ਉਨ੍ਹਾਂ ਦੀ ਸਿਹਤ ਨੂੰ ਠੀਕ ਰੱਖ ਸਕੀਏ। ਉਨ੍ਹਾਂ ਸਿੱਖਿਆਰਥੀਆਂ ਨੂੰ ਇਸ ਗੱਲ ਲਈ ਵੀ ਹੱਲਾਸ਼ੇਰੀ ਦਿੱਤੀ ਕਿ ਉਹ ਪਸ਼ੂਧਨ ਦੀਆਂ ਸੇਵਾਵਾਂ ਲਈ ਆਪਣੀ ਯੋਗਤਾ ਮੁਤਾਬਿਕ ਪੂਰਨ ਯੋਗਦਾਨ ਦੇਣ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਕੋਰਸ ਨਿਰਦੇਸ਼ਕ ਨੇ ਪ੍ਰਤੀਭਾਗੀਆਂ ਨੂੰ ਸਫ਼ਲਤਾ ਸਹਿਤ ਸਿਖਲਾਈ ਸੰਪੂਰਨ ਹੋਣ ਦੀ ਮੁਬਾਰਕ ਦਿੱਤੀ। ਉਨ੍ਹਾਂ ਕਿਹਾ ਕਿ ਖੇਤਰ ਵਿਚ ਕੰਮ ਕਰਦੇ ਵੈਟਨਰੀ ਡਾਕਟਰਾਂ ਵਾਸਤੇ ਅਜਿਹੇ ਸਿਖਲਾਈ ਪ੍ਰੋਗਰਾਮ ਬਹੁਤ ਸਹਾਈ ਹੁੰਦੇ ਹਨ ਇਸ ਨਾਲ ਉਹ ਪਸ਼ੂਧਨ ਸਿਹਤ ਲਈ ਬਹੁਤ ਨਿੱਗਰ ਹਿੱਸਾ ਪਾ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਲੜੀ ਤਹਿਤ ਪੰਜਾਬ ਦੇ ਵੈਟਨਰੀ ਅਧਿਕਾਰੀਆਂ ਨੂੰ ਪੰਜ ਸਿਖਲਾਈ ਪ੍ਰੋਗਰਾਮ ਕਰਵਾਏ ਜਾਣਗੇ। ਇਸ ਸਿਖਲਾਈ ਦਾ ਸੰਯੋਜਨ, ਡਾ. ਨਵਦੀਪ ਸਿੰਘ ਰੱਟਾ ਅਤੇ ਡਾ. ਅਮਨਦੀਪ ਸਿੰਘ ਨੇ ਕੀਤਾ।
