ਗਾਇਕ ਪੰਮਾ ਲਧਾਣਾ ਆਪਣੇ ਸਿੰਗਲ ਟ੍ਰੈਕ 'ਗੁਰੂ ਦਾ ਪੱਲਾ' ਨਾਲ ਹੈ ਚਰਚਾ ਵਿੱਚ
ਨਵਾਂਸ਼ਹਿਰ - ਦੇਸ਼ ਵਿਦੇਸ਼ ਚ ਧਾਰਮਿਕ, ਸਮਾਜਿਕ, ਸੱਭਿਆਚਾਰਕ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਮਨਮੋਹਣੀ ਅਵਾਜ਼ ਨਾਲ ਆਪਣੀ ਨਿਵੇਕਲੀ ਪਹਿਚਾਣ ਬਣਾਉਣ ਵਾਲੇ ਚਰਚਿਤ ਗਾਇਕ ਪੰਮਾ ਲਧਾਣਾ। ਜਿਸ ਦੇ ਗੀਤ 'ਤਖਤ ਦਿੱਲੀ ਦਾ ਵਾਜਾਂ ਮਾਰਦਾ' 'ਏਕੇ ਦਾ ਬਿਗਲ' 'ਗੁਰੂ ਰਵਿਦਾਸ ਦੀਏ ਕੌਮੇ' ਹੋਸਲੇ ਬੁਲੰਦ ਰੱਖਿਓ ਅਤੇ ਅਨੇਕਾਂ ਹੋਰ ਗੀਤਾਂ ਨੂੰ ਗਾ ਕੇ ਸਰੋਤਿਆਂ ਵੱਲੋਂ ਰੱਜਵਾ ਪਿਆਰ ਝੋਲੀ ਪਵਾਉਣ ਵਾਲਾਂ ਗਾਇਕ ਹੈ। ਹੁਣ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਤੇ ਆਪਣਾ ਵਿਸ਼ੇਸ਼ ਗੀਤ 'ਗੁਰੂ ਦਾ ਪੱਲਾ' ਲੈ ਕੇ ਸੰਗਤ ਸਨਮੁਖ ਹਾਜ਼ਰ ਹੋਇਆ ਹੈ।

ਇਸ ਗੀਤ ਨੂੰ ਗੁਰੂ ਰਵਿਦਾਸ ਜੀ ਨਾਮਲੇਵਾ ਸੰਗਤਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਕਰਕੇ ਗਾਇਕ ਪੰਮਾ ਲਧਾਣਾ ਇੱਕ ਵਾਰੀ ਫ਼ੇਰ ਚਰਚਾਂ ਵਿੱਚ ਹੈ। ਇਸ ਗੀਤ ਨੂੰ ਆਪਣੇ ਸ਼ਬਦਾਂ ਨਾਲ ਲਿਖਿਆ ਹੈ ਗੀਤਕਾਰ ਜੱਸੀ ਫਗਵਾੜਾ ਵਾਲੇ ਨੇ 'ਤੇ ਸੰਗੀਤਕ ਧੁੰਨਾਂ ਨਾਲ ਸ਼ਿੰਗਾਰਿਆ ਹੈ ਐਮ ਕੇ ਨੇ ਸੰਗਮ ਸਟੂਡੀਓ ਨਵਲਾਰਾ ਵੱਲੋਂ ਤੇ ਇਸ ਦਾ ਵੱਖ ਵੱਖ ਥਾਵਾਂ ਤੇ ਫਿਲਮਾਂਕਣ ਕੀਤਾ ਹੈ। ਅਤੇ ਇਸ ਗੀਤ ਨੂੰ ਵਰਲਡ ਵਾਈਡ ਕੰਪਨੀ ਸੁੁਰਪਰੀਤ ਪ੍ਰੋਡਕਸ਼ਨ ਦੇ ਬੈਨਰ ਹੇਠ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਵੱਖ ਵੱਖ ਚੈਨਲਾਂ ਤੇ ਤੁਸੀਂ ਵੇਖਕੇ ਬਹੁਤ ਹੀ ਰੱਜਵਾਂ ਪਿਆਰ ਦੇ ਰਹੇ ਹੋ। ਗੀਤ ਗੁਰੂ ਦਾ ਪੱਲਾ ਦੀ ਪੇਸ਼ਕਸ਼ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਜੀ ਦੀ ਹੈ। ਇਸ ਗੀਤ ਨੂੰ ਘਰ ਘਰ ਪਹੁੰਚਾਉਣ ਲਈ ਸੁਰਪ੍ਰੀਤ ਪ੍ਰੋਡਕਸ਼ਨ ਦੀ ਟੀਮ ਬਹੁਤ ਹੀ ਮਿਹਨਤ ਕਰ ਰਹੀ ਹੈ। ਉਮੀਦ ਹੈ ਇਹ ਗੀਤ ਜਲਦੀ ਹੀ ਹਰ ਘਰ ਦਾ ਸ਼ਿੰਗਾਰ ਬਣੇਗਾ।