ਸਿਲਾਈ ਦਾ ਕੋਰਸ ਪਾਸ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ
ਐਸ ਏ ਐਸ ਨਗਰ, 31 ਜਨਵਰੀ - ਭਾਈ ਘਨਈਆ ਜੀ ਕੇਅਰ ਸਰਵਿਸ ਅਤੇ ਵੈਲਫੇਅਰ ਸੋਸਾਇਟੀ ਰਜਿਸਟਰ ਮੁਹਾਲੀ ਵੱਲੋਂ ਗੁਰੂ ਰਵੀਦਾਸ ਗੁਰਦੁਆਰਾ, ਮਕਸੂਦਾਂ (ਜਲੰਧਰ) ਵਿਖੇ ਚਲਾਏ ਜਾ ਰਹੇ ਸਲਾਈ ਸੈਂਟਰ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਟਰੇਨਿੰਗ ਕਰ ਰਹੀਆਂ ਲੜਕੀਆਂ ਦੀ ਟਰੇਨਿੰਗ ਖਤਮ ਹੋਣ ਤੇ ਪਾਸ ਹੋਈਆਂ 17 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ।

ਸੰਸਥਾ ਦੇ ਚੇਅਰਮੈਨ ਸ੍ਰੀ ਕੇ ਕੇ ਸੈਣੀ ਨੇ ਦੱਸਿਆ ਕਿ ਇਸ ਮੌਕੇ ਡੀਏਬੀ ਯੂਨੀਵਰਸਿਟੀ ਜਲੰਧਰ ਦੇ ਐਸੋਸੀਏਟ ਪ੍ਰੋਫੈਸਰ ਸ੍ਰੀ ਅਰਵਿੰਦ ਕੁਮਾਰ ਤ੍ਰਿਵੇਦੀ ਮੁੱਖ ਮਹਿਮਾਨ ਸਨ ਜਦੋਂਕਿ ਉਦਯੋਗ ਵਿਭਾਗ ਦੇ ਰਿਟਾਇਰਡ ਐਡੀਸ਼ਨਲ ਰਜਿਸਟਰਾਰ ਸ੍ਰੀ ਐਸ ਐਮ ਗੋਇਲ ਬਤੌਰ ਮਹਿਮਾਨ ਸ਼ਾਮਿਲ ਹੋਏ।
ਉਹਨਾਂ ਦੱਸਿਆ ਕਿ ਸੰਸਥਾ ਵਲੋਂ ਗੁਰਦੁਆਰਾ ਗੁਰੂ ਰਵਿਦਾਸ ਕਮੇਟੀ ਮੈਂਬਰਾਂ ਅਤੇ ਇੰਨਰ ਵੀਲ ਕਲੱਬ ਜਲੰਧਰ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਟਰੇਨਿੰਗ ਸੈਂਟਰ ਵਿੱਚ ਪੰਜਾਬ ਸਰਕਾਰ ਦਾ ਸਿਲਾਈ ਅਤੇ ਕਢਾਈ ਦਾ ਮਾਨਤਾ ਪ੍ਰਾਪਤ ਕੋਰਸ ਕਰਵਾਇਆ ਜਾ ਰਿਹਾ ਹੈ ਅਤੇ ਜਿਹੜੀਆਂ ਲੜਕੀਆਂ ਪਾਸ ਹੋਈਆਂ ਹਨ ਉਹਨਾਂ ਨੂੰ ਸੁਸਾਇਟੀ ਵੱਲੋਂ 17 ਮਸ਼ੀਨਾਂ ਦਿੱਤੀਆਂ ਗਈਆਂ ਹਨ।
ਉਹਨਾਂ ਦੱਸਿਆ ਕਿ ਸੰਸਥਾ ਵਲੋਂ ਮੁਹਾਲੀ, ਜਲੰਧਰ ਅਤੇ ਕਪੂਰਥਲਾ ਵਿੱਚ ਲਗਭਗ 17 ਪ੍ਰੋਜੈਕਟ ਚਲਾਏ ਜਾ ਰਹੇ ਹਨ ਜਿਸ ਵਿੱਚ ਲੜਕੀਆਂ ਨੂੰ ਬਿਊਟੀ ਪਾਰਲਰ, ਕੰਪਿਊਟਰ ਅਤੇ ਸਿਲਾਈ ਕਢਾਈ ਦੀ ਮੁਫਤ ਟਰੇਨਿੰਗ ਦਿੱਤੀ ਜਾਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸz. ਐਮ ਐਸ ਔਜਲਾ (ਡਾਇਰੈਕਟਰ ਪੰਜਾਬ ਟਾਊਨ ਪਲੈਨਿੰਗ), ਸੁਸਾਇਟੀ ਦੇ ਪ੍ਰਧਾਨ ਸ੍ਰੀ ਸੰਜੀਵ ਰਾਬੜਾ, ਮੀਤ ਪ੍ਰਧਾਨ ਸ੍ਰੀ ਐਮ ਜੀ ਅਗਨੀਹੋਤਰੀ, ਗੁਰੂ ਰਵੀਦਾਸ ਕਮੇਟੀ ਦੇ ਪ੍ਰਧਾਨ ਸ੍ਰੀ ਜੀਵਨ ਸਿੰਘ, ਕੈਸ਼ੀਅਰ ਸ਼੍ਰੀ ਬਿਕਰਮ ਸਿੰਘ, ਕੁਆਰਡੀਨੇਟਰ ਤੇ ਪ੍ਰੈਸੀਡੈਂਟ ਇਨਰ ਵੀਲ ਕਲੱਬ ਜਲੰਧਰ ਸ਼੍ਰੀਮਤੀ ਰੇਸ਼ਮ ਕੌਰ, ਡਾਕਟਰ ਤਰਸੇਮ, ਟੀਚਰ ਮੋਨਿਕਾ ਸ਼ਰਮਾ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ।