
ਅਲਾਚੌਰ ਵਿਖੇ ਖੂਨਦਾਨ ਕੈਂਪ ਲਗਾਇਆ, 40 ਯੂਨਿਟ ਖ਼ੂਨਦਾਨ।
ਨਵਾਂ ਸ਼ਹਿਰ - ਇੱਥੋਂ ਨਜ਼ਦੀਕੀ ਪਿੰਡ ਅਲਾਚੌਰ ਦੇ ਗੁਰਦੁਆਰਾ ਸਾਹਿਬ ਅਕਾਲ ਬੁੰਗਾ ਸਾਹਿਬ ਵਿਖੇ ਸੰਤ ਬਾਬਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ “ਸੰਤ ਬਾਬਾ ਜੋਗਿੰਦਰ ਸਿੰਘ ਯਾਦਗਾਰੀ ਸਵੈ-ਇਛੁੱਕ ਖੂਨਦਾਨ ਕੈਂਪ” ਦਾ ਆਯੋਜਨ ਕੀਤਾ ਗਿਆ। ਭਾਈ ਅਵਤਾਰ ਸਿੰਘ ਹਜ਼ੂਰੀ ਕਥਾ ਵਾਚਕ ਜੀ ਵਲੋਂ ਅਰਦਾਸ ਉਪ੍ਰੰਤ ਜਿਲ੍ਹਾ ਰੈੱਡ ਕਰਾਸ ਦੀ ਸਦਭਾਵਨਾ ਹੇਠ ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਦੇ ਡਾ: ਅਜੇ ਬੱਗਾ ਦੀ ਅਗਵਾਈ ਵਿੱਚ ਸ੍ਰੀ ਰਾਜੀਵ ਭਾਰਦਵਾਜ , ਮੈਡਮ ਸੀਮਾ ਉਪਾਧਿਆਇ, ਪ੍ਰਿੰਅਕਾ ਸ਼ਰਮਾ ਅਤੇ ਤਕਨੀਕੀ ਟੀਮ ਨੇ ਨਿਯਮਾਂ ਅਨੁਸਾਰ ਸਵੈ-ਇਛੁੱਕ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ। ਕੈਂਪ ਦੀ ਵਿਲੱਖਣਤਾ ਇਹ ਰਹੀ ਕਿ ਵੀਹ ਸਾਲ ਪਹਿਲਾਂ ਖੂਨਦਾਨੀ ਬਣੇ ਅਰੀਜ਼ੋਨਾ (ਯੂ ਐਸ ਏ) ਨਿਵਾਸੀ ਮੈਡਮ ਦਵਿੰਦਰ ਕੌਰ ਗਿਰਨ ਨੇ 60 ਸਾਲ ਦੀ ਉਮਰ ਵਿੱਚ 60 ਵੀਂ ਵਾਰ ਖੂਨ ਦਾਨ ਕੀਤਾ।
ਨਵਾਂ ਸ਼ਹਿਰ - ਇੱਥੋਂ ਨਜ਼ਦੀਕੀ ਪਿੰਡ ਅਲਾਚੌਰ ਦੇ ਗੁਰਦੁਆਰਾ ਸਾਹਿਬ ਅਕਾਲ ਬੁੰਗਾ ਸਾਹਿਬ ਵਿਖੇ ਸੰਤ ਬਾਬਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ “ਸੰਤ ਬਾਬਾ ਜੋਗਿੰਦਰ ਸਿੰਘ ਯਾਦਗਾਰੀ ਸਵੈ-ਇਛੁੱਕ ਖੂਨਦਾਨ ਕੈਂਪ” ਦਾ ਆਯੋਜਨ ਕੀਤਾ ਗਿਆ। ਭਾਈ ਅਵਤਾਰ ਸਿੰਘ ਹਜ਼ੂਰੀ ਕਥਾ ਵਾਚਕ ਜੀ ਵਲੋਂ ਅਰਦਾਸ ਉਪ੍ਰੰਤ ਜਿਲ੍ਹਾ ਰੈੱਡ ਕਰਾਸ ਦੀ ਸਦਭਾਵਨਾ ਹੇਠ ਬੀ.ਡੀ.ਸੀ ਬਲੱਡ ਸੈਂਟਰ ਨਵਾਂਸ਼ਹਿਰ ਦੇ ਡਾ: ਅਜੇ ਬੱਗਾ ਦੀ ਅਗਵਾਈ ਵਿੱਚ ਸ੍ਰੀ ਰਾਜੀਵ ਭਾਰਦਵਾਜ , ਮੈਡਮ ਸੀਮਾ ਉਪਾਧਿਆਇ, ਪ੍ਰਿੰਅਕਾ ਸ਼ਰਮਾ ਅਤੇ ਤਕਨੀਕੀ ਟੀਮ ਨੇ ਨਿਯਮਾਂ ਅਨੁਸਾਰ ਸਵੈ-ਇਛੁੱਕ ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ। ਕੈਂਪ ਦੀ ਵਿਲੱਖਣਤਾ ਇਹ ਰਹੀ ਕਿ ਵੀਹ ਸਾਲ ਪਹਿਲਾਂ ਖੂਨਦਾਨੀ ਬਣੇ ਅਰੀਜ਼ੋਨਾ (ਯੂ ਐਸ ਏ) ਨਿਵਾਸੀ ਮੈਡਮ ਦਵਿੰਦਰ ਕੌਰ ਗਿਰਨ ਨੇ 60 ਸਾਲ ਦੀ ਉਮਰ ਵਿੱਚ 60 ਵੀਂ ਵਾਰ ਖੂਨ ਦਾਨ ਕੀਤਾ। ਨਗਰ ਦੇ ਨੌਜਵਾਨ ਸ. ਰਵਿੰਦਰ ਸਿੰਘ ਰਿੱਕੀ (ਇਟਲੀ) ਪੁੱਤਰ ਸਵ: ਸ. ਮਹਿੰਦਰ ਸਿੰਘ ਯੋਧਾ ਵਲੋਂ ਖੂਨਦਾਨੀਆਂ ਲਈ ਵਿਸ਼ੇਸ਼ ਸਨਮਾਨ ਚਿੰਨ੍ਹਾਂ ਦੀ ਸੇਵਾ ਨਿਭਾਈ ਗਈ। ਇਸ ਮੌਕੇ ਭਾਈ ਨਛੱਤਰ ਸਿੰਘ, ਸ.ਜਰਨੈਲ ਸਿੰਘ, ਸ੍ਰੀ ਨਰਿੰਦਰਪਾਲ ਸਾਬਕਾ ਪੋਸਟ ਮਾਸਟਰ, ਸ੍ਰੀ ਦੇਸ ਰਾਜ ਬਾਲੀ ਮੋਟੀਵੇਟਰ,ਡਾ: ਅਵਤਾਰ ਸਿੰਘ ਦੇਣੋਵਾਲ ਕਲਾਂ, ਸ੍ਰੀ ਪ੍ਰਵੀਨ ਸਿੰਘ, ਸ੍ਰੀ ਆਕਰਸ਼ ਬਾਲੀ, ਸ੍ਰੀ ਸੁਖਦੇਵ ਸਿੰਘ, ਅਤੇ ਬੀ.ਡੀ.ਸੀ ਸਟਾਫ ਹਾਜ਼ਰ ਸੀ। ਨਗਰ ਦੀ ਸੰਗਤਾਂ ਵਿੱਚ ਹਰ ਸਾਲ ਦੀ ਤਰ੍ਹਾਂ ਕੈਂਪ ਪ੍ਰਤੀ ਉਤਸ਼ਾਹ ਵੇਖਣ ਨੂੰ ਮਿਲ੍ਹਿਆ। ਡਾ: ਅਜੇ ਬੱਗਾ ਨੇ ਦੱਸਿਆ ਕਿ ਇੱਕ ਤੰਦਰੁਸਤ ਵਿਅਕਤੀ ਜਿਸ ਦੀ ਉਮਰ 18 ਤੋਂ 65 ਸਾਲ ਵਿਚਕਾਰ ਹੋਵੇ , ਸਰੀਰਕ ਵਜ਼ਨ ਘੱਟੋ-ਘੱਟ 45 ਕਿਲੋ: ਹੋਵੇ, ਖੂਨ ਦਾ ਪੱਧਰ 12.5 ਗ੍ਰਾਮ ਪ੍ਰਤੀਸ਼ਤ ਤੋਂ ਘੱਟ ਨਾ ਹੋਵੇ ਘੱਟੋ-ਘੱਟ ਤਿੰਨ ਮਹੀਨੇ ਦੇ ਵਕਫੇ ਉਪ੍ਰੰਤ ਸਵੈ ਇਛੁੱਕ ਤੌਰ ਤੇ ਖੂਨਦਾਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਹੁਣ “ਬਲੱਡ ਕੰਪੋਨੈਂਟਸ ਪ੍ਰਣਾਲੀ” ਵਿੱਚ ਇਕ ਖੂਨਦਾਨੀ ਚਾਰ-ਜਾਨਾਂ ਬਚਾਉਣ ਦੀ ਸੇਵਾ ਕਰਦਾ ਹੈ। ਪਲੇਟਲੈੱਟਸ ਦਾਨ ਕਰਨ ਵਾਲ੍ਹਾ ਵਿਅਕਤੀ ਭਾਵੇਂ ਡਾਕਟਰੀ ਸਕਰੀਨਿੰਗ ਉਪ੍ਰੰਤ 72 ਘੰਟੇ ਬਾਅਦ ਫਿਰ ਤੋਂ ਸੈੱਲ ਦਾਨ ਕਰ ਸਕਦਾ ਹੈ ਪਰ ਉਹ ਸਾਲ ਵਿੱਚ ਵੱਧ ਤੋਂ ਵੱਧ 14 ਵਾਰੀ ਹੀ ਪਲੇਟਲੈੱਟਸ ਦਾਨ ਕਰ ਸਕਦਾ ਹੈ।ਇਸ ਖੂਨਦਾਨ ਕੈਂਪ ਵਿੱਚ 40 ਯੂਨਿਟ ਖ਼ੂਨਦਾਨ ਇੱਕਠਾ ਹੋਇਆ।
