ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਤੇ ਬਹੁਜਨ ਸਮਾਜ ਪਾਰਟੀ ਵਲੋਂ ਰੈਲੀ ਕੱਢੀ ਗਈ।

ਨਵਾਂਸ਼ਹਿਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਵਿਖੇ ਬਹੁਜਨ ਸਮਾਜ ਪਾਰਟੀ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ 133ਵੇਂ ਜਨਮਦਿਨ ਮੌਕੇ ਸ਼ਹਿਰ ਵਿੱਚ ਇੱਕ ਵਿਸ਼ਾਲ ਰੈਲੀ ਕੱਢੀ ਗਈ ਜਿਸ ਦੀ ਅਗਵਾਈ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਨਵਾਂਸ਼ਹਿਰ ਦੇ ਐਮਐਲਏ ਡਾਕਟਰ ਨਛੱਤਰ ਪਾਲ ਨੇ ਕੀਤੀ।

ਇਲਾਕੇ ਭਰ ਤੋਂ ਭਾਰੀ ਗਿਣਤੀ ਵਿੱਚ ਪਹੁੰਚੇ ਪਾਰਟੀ ਵਰਕਰਾਂ ਅਤੇ ਆਗੂਆਂ ਨੇ ਮੋਟਰਸਾਈਕਲਾਂ ਸਕੂਟਰਾਂ ਤੇ ਪਾਰਟੀ ਦੇ ਵੱਡੇ ਵੱਡੇ ਨੀਲੇ ਝੰਡੇ ਲਗਾਕੇ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਚੌਂਕ ਵਿੱਚ ਪਹੁੰਚਕੇ ਬਾਬਾ ਸਾਹਿਬ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸਜਦਾ ਕੀਤਾ ਅਤੇ ਉਨ੍ਹਾਂ ਦੇ ਜੀਵਨ ਸੰਘਰਸ਼ ਤੋਂ ਸੇਧ ਲੈਣ ਲਈ ਪ੍ਰਣ ਕੀਤਾ।ਇਸ ਮੌਕੇ ਤੇ ਜਸਵੀਰ ਸਿੰਘ ਗੜ੍ਹੀ ਖ਼ੁਦ ਮੋਟਰਸਾਈਕਲ ਚਲਾ ਰਹੇ ਸਨ ਅਤੇ ਡਾਕਟਰ ਨਛੱਤਰ ਪਾਲ ਐਮ ਐਲ ਏ ਉਨ੍ਹਾਂ ਦੇ ਪਿੱਛੇ ਬੈਠੇ ਸਨ। 
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਗੁਰਮੁਖ ਨੌਰਦ ਐਮ ਸੀ, ਸੁਰਜੀਤ ਕਰੀਹਾ, ਮਨਜੀਤ ਬਾਲੀ ਮੁਬਾਰਕਪੁਰ, ਰਸ਼ਪਾਲ ਮਹਾਲੋਂ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ।