ਸਰੀਰ ਦੇ ਲਗਭਗ ਹਰ ਸੈਲ ਨੂੰ ਪ੍ਰਭਾਵਿਤ ਕਰ ਸਕਦਾ ਹੈ ਖਰਾਬ ਥਾਇਰਾਇਡ : ਮਾਹਰ
ਬਠਿੰਡਾ, 29 ਜਨਵਰੀ - ਮੈਕਸ ਹਸਪਤਾਲ ਬਠਿੰਡਾ ਦੇ ਸੀਨੀਅਰ ਐਂਡੋਕਰੀਨੋਲੋਜਿਸਟ ਡਾ ਸੁਸ਼ੀਲ ਕੋਟਰੂ ਨੇ ਥਾਇਰਾਇਡ ਹਾਰਮੋਨ ਸਰੀਰ ਦੇ ਸਿਸਟਮ ਦੇ ਹਰ ਅੰਗ ਨੂੰ ਪ੍ਰਭਾਵਿਤ ਕਰਦਾ ਹੈ। ਇਹ ਸਾਹ ਲੈਣ, ਦਿਲ ਦੀ ਧੜਕਣ ਅਤੇ ਸਰੀਰ ਦੇ ਤਾਪਮਾਨ ਤੋਂ ਲੈ ਕੇ ਪਾਚਨ ਅਤੇ ਮਾਸਪੇਸ਼ੀਆਂ ਦੇ ਸੁੰਗੜਨ ਤੱਕ ਹਰ ਚੀਜ਼ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਜੇਕਰ ਥਾਇਰਾਈਡ ਖਰਾਬ ਹੋ ਜਾਵੇ ਤਾਂ ਸਰੀਰ ਦਾ ਲਗਭਗ ਹਰ ਸੈਲ ਪ੍ਰਭਾਵਿਤ ਹੁੰਦਾ ਹੈ।

ਡਾ. ਕੋਟਰੂ ਨੇ ਕਿਹਾ ਕਿ ਹਾਈਪਰਥਾਇਰਾਇਡਿਜ਼ਮ ਉਦੋਂ ਹੁੰਦਾ ਹੈ ਜਦੋਂ ਥਾਇਰਾਇਡ ਗਲੈਂਡ ਬਹੁਤ ਜ਼ਿਆਦਾ ਕਿਰਿਆਸ਼ੀਲ ਹੁੰਦੀ ਹੈ, ਜਾਂ ਥਾਇਰਾਇਡ ਹਾਰਮੋਨ ਦਾ ਬਹੁਤ ਜ਼ਿਆਦਾ ਪੱਧਰ ਪੈਦਾ ਕਰਦੀ ਹੈ। ਇਸਦੇ ਆਮ ਲੱਛਣਾਂ ਵਿੱਚ ਦਿਲ ਦੀ ਧੜਕਣ ਵਧਣਾ, ਭਾਰ ਘਟਣਾ, ਗੰਭੀਰ ਚਿੰਤਾ, ਥਾਇਰਾਇਡ ਦਾ ਵਧਣਾ ਅਤੇ ਭੁੱਖ ਵਧਣਾ, ਹੱਥਾਂ ਅਤੇ ਉਂਗਲਾਂ ਵਿੱਚ ਕੰਬਣਾ, ਪਸੀਨਾ ਆਉਣਾ ਅਤੇ ਮਾਹਵਾਰੀ ਵਿੱਚ ਤਬਦੀਲੀਆਂ ਸ਼ਾਮਲ ਹਨ। ਇਸਦੇ ਉਲਟ ਹਾਈਪੋਥਾਈਰੋਡਿਜ਼ਮ ਉਦੋਂ ਹੁੰਦਾ ਹੈ ਜਦੋਂ ਥਾਈਰੋਇਡ ਗਲੈਂਡ ਘੱਟ ਕਿਰਿਆਸ਼ੀਲ ਹੁੰਦੀ ਹੈ, ਜਾਂ ਥਾਇਰਾਇਡ ਹਾਰਮੋਨ ਦੇ ਉਚਿਤ ਪੱਧਰ ਪੈਦਾ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਇਸਦੇ ਆਮ ਲੱਛਣਾਂ ਵਿੱਚ ਥਕਾਵਟ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ, ਠੰਢ ਪ੍ਰਤੀ ਸੰਵੇਦਨਸ਼ੀਲਤਾ, ਸਿਰ ਦਰਦ, ਜੋੜਾਂ ਵਿੱਚ ਦਰਦ, ਖੁਸ਼ਕ ਚਮੜੀ, ਕਬਜ਼, ਮਾਹਵਾਰੀ ਦੀਆਂ ਬੇਨਿਯਮੀਆਂ ਅਤੇ ਚਿੰਤਾ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਥਾਇਰਾਇਡ ਰੋਗ ਦੇ ਲੱਛਣ ਸੂਖਮ ਹੁੰਦੇ ਹਨ ਅਤੇ ਹੌਲੀ-ਹੌਲੀ ਵਿਕਸਤ ਹੁੰਦੇ ਹਨ। ਇਸ ਤੋਂ ਇਲਾਵਾ, ਲੱਛਣ ਗੈਰ-ਵਿਸ਼ੇਸ਼ ਹੁੰਦੇ ਹਨ ਅਤੇ ਸਰੀਰ ਦੇ ਕਿਸੇ ਖਾਸ ਹਿੱਸੇ ਦੀ ਬਜਾਏ ਪੂਰੇ ਸਰੀਰ ਨੂੰ ਪ੍ਰਭਾਵਤ ਕਰਦੇ ਹਨ, ਜਿਸ ਕਾਰਨ ਥਾਇਰਾਇਡ ਦੀ ਬਿਮਾਰੀ ਦਾ ਅਕਸਰ ਪਤਾ ਨਹੀਂ ਚਲਦਾ।