
ਡੇਰਾ ਸੰਤਪੁਰੀ ਪਿੰਡ ਮਹਿਦੂਦ ਵਿਖੇ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਹੋਇਆ ਧਾਰਮਿਕ ਸਮਾਗਮ
ਮਾਹਿਲਪੁਰ, (28 ਜਨਵਰੀ) ਗੜਸ਼ੰਕਰ- ਜੇਜੋ ਦੁਆਬਾ ਮੁੱਖ ਮਾਰਗ ਤੇ ਸਥਿਤ ਪਿੰਡ ਮਹਿਦੂਦ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਆਸਥਾ ਦੇ ਪ੍ਰਤੀਕ ਡੇਰਾ ਸੰਤਪੁਰੀ ਬਾਬਾ ਰਾਂਝੂ ਦਾਸ ਵਿਖੇ ਅੱਜ ਇੱਕ ਵਿਸ਼ੇਸ਼ ਸਮਾਗਮ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਹੋਇਆl
ਮਾਹਿਲਪੁਰ, (28 ਜਨਵਰੀ) ਗੜਸ਼ੰਕਰ- ਜੇਜੋ ਦੁਆਬਾ ਮੁੱਖ ਮਾਰਗ ਤੇ ਸਥਿਤ ਪਿੰਡ ਮਹਿਦੂਦ ਵਿਖੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਆਸਥਾ ਦੇ ਪ੍ਰਤੀਕ ਡੇਰਾ ਸੰਤਪੁਰੀ ਬਾਬਾ ਰਾਂਝੂ ਦਾਸ ਵਿਖੇ ਅੱਜ ਇੱਕ ਵਿਸ਼ੇਸ਼ ਸਮਾਗਮ ਡੇਰੇ ਦੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਜੀ ਦੀ ਯੋਗ ਅਗਵਾਈ ਹੇਠ ਹੋਇਆl ਇਸ ਮੌਕੇ ਸਭ ਤੋਂ ਪਹਿਲਾਂ ਪਾਠ ਦੇ ਭੋਗ ਪਾਏ ਗਏl ਉਪਰੰਤ ਸਮਾਗਮ ਵਿੱਚ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਉਸ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ, ਜੋ ਇਸ ਬ੍ਰਹਿਮੰਡ ਦੇ ਕਣ ਕਣ ਵਿੱਚ ਮੌਜੂਦ ਹੈl ਇਸ ਮੌਕੇ ਸੰਗਤਾਂ ਨਾਲ ਧਾਰਮਿਕ ਪ੍ਰਵਚਨ ਕਰਦਿਆਂ ਸੰਤ ਬਾਬਾ ਸਤਨਾਮ ਦਾਸ ਜੀ ਨੇ ਕਿਹਾ ਕਿ ਇਸ ਅਸਥਾਨ ਤੇ ਸਭ ਤੋਂ ਪਹਿਲਾਂ ਵੱਡੇ ਮਹਾਂਪੁਰਸ਼ ਸੰਤ ਬਾਬਾ ਰਾਂਝੂ ਦਾਸ ਮਹਾਰਾਜ ਜੀ ਅਤੇ ਉਹਨਾਂ ਤੋਂ ਬਾਅਦ ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਨੇ ਹਮੇਸ਼ਾ ਹੀ ਸੰਗਤਾਂ ਨੂੰ ਸਚਿਆਈ ਦੇ ਮਾਰਗ ਤੇ ਚੱਲਣ ਅਤੇ ਵੱਧ ਤੋਂ ਵੱਧ ਪੜ ਲਿਖ ਕੇ ਗਿਆਨਵਾਨ ਬਣਨ ਦਾ ਸੰਦੇਸ਼ ਦਿੱਤਾl ਉਹਨਾਂ ਕਿਹਾ ਕਿ ਉਨਾਂ ਤੋਂ ਬਾਅਦ ਉਹ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਵਿਖੇ ਸੇਵਾ ਕਰਦੇ ਹੋਏ ਸੰਗਤਾਂ ਨੂੰ ਨਾਮ ਭਜਨ ਨਾਲ ਜੋੜ ਰਹੇ ਹਨlਇਸ ਮੌਕੇ ਪ੍ਰਧਾਨ ਪਿਆਰੇ ਲਾਲ ਭਾਤਪੁਰ, ਸੁਰਿੰਦਰ ਸਿੰਘ ਗੜਸ਼ੰਕਰ, ਬਲਵੀਰ ਦਾਸ, ਤਰਸੇਮ ਦਾਸ ਪਦਰਾਣਾ, ਸੇਵਾ ਦਾਸ ਝੰਜੋਵਾਲ, ਮਹਿੰਦਰ ਸਿੰਘ, ਦਾਰਾ ਰਾਮ ਮਹਿਦੂਦ, ਨਰਿੰਦਰ ਬਡੇਸਰੋਂ, ਗੁਰਦੇਵ ਚੰਦ ਮੋਰਾਂਵਾਲੀ, ਪਰਮਜੀਤ, ਨੀਤੂ ਬਡੇਸਰੋ, ਕਮਲਜੀਤ ਕੌਰ ਸਮੇਤ ਸੰਤ ਮਹਾਂਪੁਰਸ਼ ਵੱਡੀ ਗਿਣਤੀ ਵਿੱਚ ਹਾਜ਼ਰ ਸਨl ਇਸ ਮੌਕੇ ਮਾਸਟਰ ਸਾਗਰ ਸਿੰਘ ਕਨੇਡਾ ਨੂੰ ਉਹਨਾਂ ਦੀਆਂ ਡੇਰੇ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਬਦੌਲਤ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆl ਗੁਰੂ ਕਾ ਲੰਗਰ ਅਤੁੱਟ ਚੱਲਿਆl ਇਸ ਮੌਕੇ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਜੀ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਚੜਦੀ ਕਲਾ ਦਾ ਜੀਵਨ ਜਿਉਣ ਦਾ ਅਸ਼ੀਰਵਾਦ ਦਿੱਤਾl
