ਅਮਰੀਕਾ ਵਿਚ ਬਲਾਕ ਮੁਕੇਰੀਆਂ ਦੇ ਪਿੰਡ ਨਵਾਂ ਭੰਗਾਲਾ ਦੇ ਸਿਮਰਨ ਸੰਧੂ ਦੀ ਹੋਈ ਸੜਕ ਹਾਦਸੇ ਵਿੱਚ ਦਰਦਨਾਕ ਮੌਤ
ਪਿਛਲੇ ਕਈ ਮਹੀਨਿਆਂ ਤੋਂ ਵਿਦੇਸ਼ਾਂ ਤੋਂ ਦਰਦਨਾਕ ਮੌਤਾਂ ਦੀਆਂ ਖਬਰਾਂ ਮਿਲ ਰਹੀਆਂ ਹਨ।ਜਿਸ ਨਾਲ ਬਹੁਤ ਸਾਰੇ ਪੰਜਾਬੀ ਘਰਾਂ ਦੇ ਚਿਰਾਗ ਬੁਝੇ ਹਨ।ਹੁਣ ਅਜਿਹੀ ਹੀ ਇੱਕ ਦੁਖਦਾਈ ਖ਼ਬਰ ਅਮਰੀਕਾ ਤੋਂ ਆਈ ਹੈ,ਜਿਸ ਵਿੱਚ ਜ਼ਿਲ੍ਹਾ -ਹੁਸਿਆਰਪੁਰ ਦੇ ਬਲਾਕ ਮੁਕੇਰੀਆਂ ਦੇ ਪਿੰਡ ਨਵਾਂ ਭੰਗਾਲਾ ਦੇ ਵਸਨੀਕ 28 ਸਾਲ ਦੇ ਨੌਜਵਾਨ ਸਿਮਰਨ ਸਿੰਘ ਸੰਧੂ ਦੀ ਇਕ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ ਹੈ।

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਮਰਨ ਕਿੱਤੇ ਵਜੋਂ ਟਰੱਕ ਡਰਾਈਵਰ ਸੀ ਅਤੇ ਆਪਣਾ ਟਰੱਕ ਲੈ ਕੇ ਐਰਓਜਈਨਾ ਤੋਂ ਬਰਓਜ਼ਨਾ ਜਾ ਰਿਹਾ ਸੀ, ਜ਼ਿਆਦਾ ਬਰਫ਼ ਵਾਰੀ ਹੋਣ ਕਾਰਨ ਟਰੱਕ ਫਿਸਲਣ ਕਾਰਨ ਹਾਦਸਾ ਵਾਪਰ ਗਿਆ।ਇਸ ਦਰਦਨਾਕ ਹਾਦਸੇ ਦੀ ਖ਼ਬਰ ਸੁਣ ਦਿਆਂ ਹੀ ਇਲਾਕੇ ਵਿੱਚ ਸ਼ੋਕ ਦੀ ਲਹਿਰ ਫੈਲ ਗਈ। ਮਾਪਿਆਂ ਦਾ ਰੋ ਰੋ ਕੇ ਬੂਰਾ ਹਾਲ ਹੈ। ਮਾਪਿਆਂ ਦੀ ਸਰਕਾਰ ਤੋਂ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਅਮਰੀਕਾ ਤੋਂ ਮੰਗਾਉਣ ਦਾ ਪ੍ਰਬੰਧ ਕੀਤਾ ਜਾਵੇ।