ਕਾਂਗਰਸੀ ਵਰਕਰ ਹਮਲੇ 'ਚ ਜ਼ਖ਼ਮੀਂ, "ਆਪ" ਵਰਕਰ 'ਤੇ ਲਾਇਆ ਦੋਸ਼

ਪਟਿਆਲਾ, 27 ਜਨਵਰੀ - ਸਥਾਨਕ ਅਚਾਰ ਬਜ਼ਾਰ ਇਲਾਕੇ ਵਿੱਚ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਕਾਂਗਰਸੀ ਵਰਕਰ ਕ੍ਰਿਸ਼ਨ ਕੁਮਾਰ ਨੂੰ ਜ਼ਖ਼ਮੀਂ ਕਰ ਦਿੱਤਾ, ਉਸ ਦੀਆਂ ਲੱਤਾਂ ਅਤੇ ਬਾਂਹ 'ਤੇ ਗੰਭੀਰ ਚੋਟਾਂ ਆਈਆਂ ਹਨ ਤੇ ਉਸਨੂੰ ਹਸਪਤਾਲ਼ ਦਾਖ਼ਲ ਕਰਵਾਇਆ ਗਿਆ।

ਪਟਿਆਲਾ, 27 ਜਨਵਰੀ - ਸਥਾਨਕ ਅਚਾਰ ਬਜ਼ਾਰ ਇਲਾਕੇ ਵਿੱਚ ਕੁਝ ਵਿਅਕਤੀਆਂ ਨੇ ਹਮਲਾ ਕਰਕੇ ਕਾਂਗਰਸੀ ਵਰਕਰ ਕ੍ਰਿਸ਼ਨ ਕੁਮਾਰ ਨੂੰ ਜ਼ਖ਼ਮੀਂ ਕਰ ਦਿੱਤਾ, ਉਸ ਦੀਆਂ ਲੱਤਾਂ ਅਤੇ ਬਾਂਹ 'ਤੇ ਗੰਭੀਰ ਚੋਟਾਂ ਆਈਆਂ ਹਨ ਤੇ ਉਸਨੂੰ ਹਸਪਤਾਲ਼ ਦਾਖ਼ਲ ਕਰਵਾਇਆ ਗਿਆ। ਕ੍ਰਿਸ਼ਨ ਕੁਮਾਰ ਨੇ ਇਸ ਹਮਲੇ ਦਾ ਦੋਸ਼ "ਆਪ" ਦੇ ਇੱਕ ਵਰਕਰ 'ਤੇ ਲਾਇਆ ਹੈ। ਦੋਵੇਂ ਪਟਾਕੇ ਵੇਚਣ ਦਾ ਕਾਰੋਬਾਰ ਕਰਦੇ ਹਨ ਅਤੇ ਇਸੇ ਕਾਰੋਬਾਰ ਨੂੰ ਲੈ ਕੇ ਦੋ ਕੁ ਸਾਲ ਪਹਿਲਾਂ ਇਨ੍ਹਾਂ ਵਿਚਾਲੇ ਤਕਰਾਰ ਹੋਈ ਸੀ। ਕ੍ਰਿਸ਼ਨ ਕੁਮਾਰ 'ਤੇ 20-25 ਵਿਅਕਤੀਆਂ ਨੇ ਉਸ ਵੇਲੇ ਹਮਲਾ ਕੀਤਾ ਜਦੋਂ ਉਹ ਆਪਣੀ ਕਾਰ 'ਤੇ ਘਰੋਂ ਨਿਕਲਿਆ ਹੀ ਸੀ। ਹਮਲਾਵਰਾਂ ਨੇ ਕਾਰ ਦੀ ਵੀ ਭੰਨ ਤੋੜ ਕੀਤੀ।