ਮਨਰੇਗਾ ਲੋਕਪਾਲ ਨੇ ਮੇਟਾਂ ਨੂੰ ਬਹਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ

ਗੜ੍ਹਸ਼ੰਕਰ - ਮਨਰੇਗਾ ਲੇਬਰ ਮੂਵਮੈਂਟ ਦੀ ਮੀਟਿੰਗ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਬਲਾਕ ਪ੍ਰਧਾਨ ਗੁਰਬਖਸ਼ ਕੌਰ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੰਜਾਬ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਅਤੇ ਮਨਰੇਗਾ ਵਰਕਰਾਂ ਤੇ ਮੇਟਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਨਿਖੇਧੀ ਕੀਤੀ।

ਗੜ੍ਹਸ਼ੰਕਰ - ਮਨਰੇਗਾ ਲੇਬਰ ਮੂਵਮੈਂਟ ਦੀ ਮੀਟਿੰਗ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਬਲਾਕ ਪ੍ਰਧਾਨ ਗੁਰਬਖਸ਼ ਕੌਰ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਪੰਜਾਬ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਅਤੇ ਮਨਰੇਗਾ ਵਰਕਰਾਂ ਤੇ ਮੇਟਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਨਿਖੇਧੀ ਕੀਤੀ। ਧੀਮਾਨ ਨੇ ਦਸਿਆ ਕਿ ਮਨਰੇਗਾ ਲੋਕਪਾਲ ਵਲੋਂ ਪੜ੍ਹਤਾਲ ਕਰਨ ਉਪਰੰਤ ਫਾਰਗ ਕੀਤੀਆਂ ਮੇਟਾਂ ਨੂੰ ਬਹਾਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਹਨਾਂ ਨਾਲ ਸੰਬੰਧਿਤ ਕਾਪੀਆਂ ਮੇਟਾਂ ਨੂੰ ਵੰਡੀਆਂ ਗਈਆਂ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਦਵਿੰਦਰ ਸਿੰਘ, ਸੋਨੂੰ ਮਹਿਤਪੁਰ, ਮੇਟ ਰਾਕੇਸ਼ ਬਾਲਾ, ਗੁਰਬਖਸ਼ ਕੌਰ, ਕਮਲਜੀਤ ਕੌਰ, ਸਤਨਾਮ ਕੌਰ, ਸੁਦੇਸ਼ ਕੁਮਾਰੀ, ਬਲਵਿੰਦਰ ਕੌਰ, ਪਰਵਿੰਦਰ ਸਿੰਘ, ਵਾਸਦੇਵ ਬਡਾਲਾ ਤੇ ਸੁਰਿੰਦਰ ਕੌਰ ਸਤਨੌਰ ਆਦਿ ਮੌਜੂਦ ਸਨ। ਧੀਮਾਨ ਨੇ ਆਖਿਆ ਕਿ ਪੰਚਾਇਤ ਵਿਭਾਗ ਅੰਦਰ ਫੈਲੇ ਭ੍ਰਿਸਟਾਚਾਰ ਦਾ ਖਮਿਆਜਾ ਮਨਰੇਗਾ ਵਰਕਰਾਂ ਤੇ ਮੇਟਾਂ ਨੂੰ ਭੁਗਤਣਾ ਪੈਂਦਾ ਹੈ। ਧੀਮਾਨ ਨੇ ਆਖਿਆ ਕਿ ਮੇਟਾਂ ਤਾਂ ਬਹਾਲ ਹੋ ਚੁੱਕੀਆਂ ਹਨ। ਪਰ ਕੈਟਲ ਸ਼ੈਡਾਂ 'ਚ ਹੋਏ ਭ੍ਰਿਸ਼ਟਾਚਾਰ ਦਾ ਮਾਮਲਾ ਅਜੇ ਤੱਕ ਲਟਕ ਰਿਹਾ ਹੈ। ਉਹਨਾਂ ਆਖਿਆ ਕਿ ਇਸ ਸੰਬੰਧੀ ਸਾਰੇ ਸਬੂਤ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਦਿੱਤੇ ਜਾ ਚੁੱਕੇ ਹਨ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦੀਆਂ ਦੋਗਲੀਆਂ ਨੀਤੀਆਂ ਨੂੰ ਲੋਕਾਂ ਵਿੱਚ ਰੱਖਿਆ ਜਾਵੇਗਾ। ਇਸ ਮੌਕੇ ਮੇਟ ਮਨਜੀਤ ਕੌਰ, ਗੁਰਬਚਨ ਸਿੰਘ ਤੇ ਮਨਜੀਤ ਸਿੰਘ ਆਦਿ ਵੀ ਮੌਜੂਦ ਸਨ।