ਵੈਟਨਰੀ ਯੂਨੀਵਰਸਿਟੀ ਦੇ ਡਾ. ਰਾਮ ਸਰਨ ਸੇਠੀ ਨੂੰ ਮਿਲਿਆ ਕੌਮੀ ਸਨਮਾਨ

ਲੁਧਿਆਣਾ 24 ਜਨਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਨੂੰ ਰਾਸ਼ਟਰੀ ਪੱਧਰ ’ਤੇ ਫੈਲੋਸ਼ਿਪ ਦੇ ਕੇ ਨਿਵਾਜਿਆ ਗਿਆ। ਉਨ੍ਹਾਂ ਨੂੰ ਇਹ ਸਨਮਾਨ ਗਣੇਸ਼ੀ ਲਾਲ ਅਗਰਵਾਲ ਯੂਨੀਵਰਸਿਟੀ, ਮਥੂਰਾ ਵਿਖੇ ਬਿਮਾਰੀਆਂ ਨਾਲ ਲੜਨ ਦੀ ਪ੍ਰਤੀਰੋਧ ਸਮਰੱਥਾ ਸੰਬੰਧੀ ਕੰਮ ਕਰ ਰਹੀ ਸੋਸਾਇਟੀ ਵੱਲੋਂ ਦਿੱਤਾ ਗਿਆ। ਇਸ ਸੋਸਾਇਟੀ ਨੇ ਆਪਣੀ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਇਹ ਸਨਮਾਨ ਦਿੱਤਾ।

ਲੁਧਿਆਣਾ 24 ਜਨਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾ. ਰਾਮ ਸਰਨ ਸੇਠੀ, ਵਧੀਕ ਨਿਰਦੇਸ਼ਕ ਖੋਜ ਨੂੰ ਰਾਸ਼ਟਰੀ ਪੱਧਰ ’ਤੇ ਫੈਲੋਸ਼ਿਪ ਦੇ ਕੇ ਨਿਵਾਜਿਆ ਗਿਆ। ਉਨ੍ਹਾਂ ਨੂੰ ਇਹ ਸਨਮਾਨ ਗਣੇਸ਼ੀ ਲਾਲ ਅਗਰਵਾਲ ਯੂਨੀਵਰਸਿਟੀ, ਮਥੂਰਾ ਵਿਖੇ ਬਿਮਾਰੀਆਂ ਨਾਲ ਲੜਨ ਦੀ ਪ੍ਰਤੀਰੋਧ ਸਮਰੱਥਾ ਸੰਬੰਧੀ ਕੰਮ ਕਰ ਰਹੀ
ਸੋਸਾਇਟੀ ਵੱਲੋਂ ਦਿੱਤਾ ਗਿਆ। ਇਸ ਸੋਸਾਇਟੀ ਨੇ ਆਪਣੀ ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਇਹ ਸਨਮਾਨ ਦਿੱਤਾ। 
ਡਾ. ਸੇਠੀ ਅਜਿਹੇ ਵਿਸ਼ੇ ਨਾਲ ਸੰਬੰਧਤ ਵਿਸ਼ਵ ਦੀਆਂ ਹੋਰ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਉਹ ਜੀਨੋਮ ਸੰਪਾਦਨ, ਭੋਜਨ ਸੁਰੱਖਿਆ ਅਤੇ ਵਾਤਾਵਰਣ ਵਿਸ਼ਿਆਂ ਸੰਬੰਧੀ ਮੈਕਗਿਲ ਅਤੇ ਸਸਕੈਚਵਨ ਯੂਨੀਵਰਸਿਟੀ, ਕੈਨੇਡਾ ਨਾਲ ਵੀ ਜੁੜੇ ਹੋਏ ਹਨ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਡਾ. ਸੇਠੀ ਨੇ ਆਪਣੀ ਟੀਮ ਨਾਲ ਮੱਝਾਂ ਦੇ ਫੇਫੜਿਆਂ ਦੀ ਬਿਮਾਰੀ ਸੰਬੰਧੀ ਖੋਜ ਕਾਰਜ ਕੀਤਾ ਹੈ। ਜਿਸ ਨਾਲ ਰੋਗਾਣੂਆਂ ਨੂੰ ਪਛਾਨਣ ਅਤੇ ਪ੍ਰਤੀਰੋਧਕ ਸਮਰੱਥਾ ਨੂੰ ਬਿਹਤਰ ਕਰਨ ਬਾਰੇ ਕਾਰਜ ਸ਼ਾਮਿਲ ਹੈ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਇਕ ਜ਼ਿਕਰਯੋਗ ਪ੍ਰਾਪਤੀ ਹੈ ਅਤੇ ਇਸ ਨਾਲ ਸਾਡੀ ਸੰਸਥਾ ਅਤੇ ਅਕਾਦਮਿਕ ਭਾਈਚਾਰੇ ਦਾ ਸਿਰ ਉੱਚਾ ਹੁੰਦਾ ਹੈ।