ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਸ਼ਹੀਦ ਚੰਨਣ ਸਿੰਘ ਧੂਤ ਭਵਨ ਵਿੱਚ ਹੋਈ
ਹੁਸ਼ਿਆਰਪੁਰ - ਇੱਥੇ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਵਿਖੇ ਸਯੁੰਕਤ ਕਿਸਾਨ ਮੋਰਚਾ ਜਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਭੁਪਿੰਦਰ ਸਿੰਘ ਭੂੰਗਾ ਆਗੂ ਕਿਰਤੀ ਕਿਸਾਨ ਯੂਨੀਅਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 26 ਜਨਵਰੀ 2024 ਨੂੰ ਕਿਸਾਨਾਂ ਦਾ ਟ੍ਰੈਕਟਰ ਮਾਰਚ ਜਿਹੜਾ ਸਮੂਚੇ ਦੇਸ਼ ਦੇ 500 ਜਿਲ੍ਹਿਆਂ ਵਿੱਚ ਕੀਤਾ ਜਾਣਾ ਹੈ, ਵਾਰੇ ਵਿਚਾਰ ਚਰਚਾ ਕੀਤੀ ਗਈ।

ਇਸ ਦੇ ਨਾਲ ਹੀ 16 ਫਰਵਰੀ ਨੂੰ ਟ੍ਰੇਡ ਯੂਨੀਅਨਜ਼ ਦੀ ਹੜਤਾਲ ਬਾਰੇ ਚਰਚਾ ਕੀਤੀ ਗਈ ਅਤੇ ਉਸ ਹੜਤਾਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ। ਜਿਸ ਦੇ ਸੰਬੰਧ ਵਿਚ ਟ੍ਰੇਡ ਯੂਨੀਅਨਜ਼ ਆਗੂਆਂ ਅਤੇ ਫੈਡਰੇਸ਼ਨ ਦੇ ਸਾਥੀਆ ਨਾਲ ਵੱਖਰੀ ਮੀਟਿੰਗ ਕੀਤੀ ਜਾਵੇਗੀ। ਕੇਂਦਰ ਸਰਕਾਰ ਦੇ ਕਾਨੂੰਨ ਹਿੱਟ ਐਂਡ ਰਨ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ ਅਤੇ ਡ੍ਰਾਈਵਰ ਭਾਈਚਾਰੇ ਦੇ ਸੰਘਰਸ਼ ਦਾ ਐਸ. ਕੇ.ਐਮ. ਵੱਲੋਂ ਸਮੱਰਥਨ ਕੀਤਾ ਗਿਆ। ਐਸ. ਕੇ.ਐਮ. ਵੱਲੋਂ ਮੰਗ ਕੀਤੀ ਗਈ ਕਿ ਕਿਸਾਨੀ ਸੰਘਰਸ਼ ਦੌਰਾਨ ਨਜ਼ਾਇਜ ਦਰਜ ਕੀਤੇ ਪਰਚੇ ਰਦ ਕੀਤੇ ਜਾਣ, ਲਖੀਮਪੁਰ ਖੀਰੀ ਦੇ ਕਿਸਾਨਾ ਦੇ ਕਾਤਲਾਂ ਨੂੰ ਸਜਾਵਾਂ ਦਿੱਤੀਆਂ ਜਾਣ, ਕਿਸਾਨੀ ਕਰਜੇ ਮਾਫ ਕੀਤੇ ਜਾਣ, ਐਮ. ਐਸ. ਪੀ. ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਅਤੇ ਹੋਰ ਕਿਸਾਨੀ ਮਸਲੇ ਵਿਚਾਰੇ ਗਏ।
ਮੀਟਿੰਗ ਵਿਚ ਜਮਹੂਰੀ ਕਿਸਾਨ ਸਭਾ ਵੱਲੋਂ ਦਵਿੰਦਰ ਸਿੰਘ ਕੱਕੋਂ, ਕੁੱਲ ਹਿੰਦ ਕਿਸਾਨ ਸਭਾ ਵੱਲੋਂ ਕਾਮਰੇਡ ਗੁਰਮੇਸ਼ ਸਿੰਘ, ਸੰਤੋਖ ਸਿੰਘ ਭੀਲੋਵਾਲ, ਇੰਦਰਪਾਲ ਸਿੰਘ, ਬਲਵਿੰਦਰ ਸਿੰਘ ਅਤੇ ਕਿਸਾਨ ਕਮੇਟੀ ਦੁਆਬਾ ਵਲੋਂ ਸੁਖਪਾਲ ਸਿੰਘ ਫੌਜੀ ਕਾਹਰੀ, ਸੁਖਦੇਵ ਸਿੰਘ ਕਾਹਰੀ ਹਾਜ਼ਰ ਹੋਏ। ਸੀ. ਆਈ.ਟੀ.ਯੂ. ਵੱਲੋਂ ਸਾਥੀ ਧਨਪਤ ਬੱਸੀ ਦੌਲਤ ਖਾਂ ਹਾਜ਼ਰ ਹੋਏ।