
ਵੈਟਨਰੀ ਯੂਨੀਵਰਸਿਟੀ ਦੇ ਐਨ ਸੀ ਸੀ ਕੈਡਿਟਾਂ ਨੇ ਗਣਤੰਤਰ ਦਿਵਸ ਕੈਂਪ ਵਿਚ ਦਰਜ ਕੀਤੀਆਂ ਵੱਡੀਆਂ ਪ੍ਰਾਪਤੀਆਂ
ਲੁਧਿਆਣਾ 23 ਜਨਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਵਨ ਪੰਜਾਬ ਰਿਮਾਊਂਟ ਐਂਡ ਵੈਟਨਰੀ ਸਕਵੈਡਰਨ, ਐਨ ਸੀ ਸੀ ਦੇ ਕੈਡਿਟਾਂ ਨੇ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਕੈਂਪ ਦੌਰਾਨ ਘੋੜਸਵਾਰੀ ਮੁਕਾਬਲਿਆਂ ਵਿਚ ਬਹੁਤ ਉੱਤਮ ਪ੍ਰਦਰਸ਼ਨ ਕੀਤਾ। ਮੁਲਕ ਦੇ 20 ਐਨ ਸੀ ਸੀ ਯੂਨਿਟਾਂ ਨੇ ਇਸ ਵਿਚ ਹਿੱਸਾ ਲਿਆ ਸੀ।
ਲੁਧਿਆਣਾ 23 ਜਨਵਰੀ 2024 - ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਵਨ ਪੰਜਾਬ ਰਿਮਾਊਂਟ ਐਂਡ ਵੈਟਨਰੀ ਸਕਵੈਡਰਨ, ਐਨ ਸੀ ਸੀ ਦੇ ਕੈਡਿਟਾਂ ਨੇ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਕੈਂਪ ਦੌਰਾਨ ਘੋੜਸਵਾਰੀ ਮੁਕਾਬਲਿਆਂ ਵਿਚ ਬਹੁਤ ਉੱਤਮ ਪ੍ਰਦਰਸ਼ਨ ਕੀਤਾ। ਮੁਲਕ ਦੇ 20 ਐਨ ਸੀ ਸੀ ਯੂਨਿਟਾਂ ਨੇ ਇਸ ਵਿਚ ਹਿੱਸਾ ਲਿਆ ਸੀ। ਵੈਟਨਰੀ ਯੂਨੀਵਰਸਿਟੀ ਦੇ ਤਿੰਨ ਕੈਡਿਟਾਂ (ਦੋ ਲੜਕੇ ਅਤੇ ਇਕ ਲੜਕੀ) ਨੇ ਤਿੰਨ ਘੋੜਿਆਂ ਸਮੇਤ ਇਸ ਵਿਚ ਸ਼ਮੂਲੀਅਤ ਕੀਤੀ। ਕੈਡਿਟ ਮਨਪ੍ਰੀਤ ਨੇ ਦੋ ਸੋਨੇ ਦੇ ਤਗਮੇ ਜਿੱਤੇ ਅਤੇ ਸਰਵਉੱਤਮ ਕੈਡਿਟ (ਲੜਕੀ) ਘੁੜਸਵਾਰੀ ਟਰਾਫੀ ਵੀ ਜਿੱਤੀ। ਕੈਡਿਟ ਸ਼ਿਵ ਕੁਮਾਰ ਨੇ ਵੀ ਦੋ ਸੋਨੇ ਦੇ ਤਗਮੇ ਜਿੱਤੇ ਅਤੇ ਘੁੜਸਵਾਰ ਟਰਾਫੀ ਦਾ ਦੂਸਰਾ ਸਥਾਨ ਹਾਸਿਲ ਕੀਤਾ। ਕੈਡਿਟ ਰੂਪ ਜਯੋਤੀ ਨੇ ਵੀ ਦੂਸਰਾ ਸਥਾਨ ਪ੍ਰਾਪਤ ਕੀਤਾ। ਕੈਡਿਟ ਅਭੈ ਨੇ ਚਾਂਦੀ ਦਾ ਤਗਮਾ ਜਿੱਤਿਆ।
ਕੁੱਲ 5 ਤਗਮੇ ਅਤੇ 03 ਟਰਾਫੀਆਂ ਜਿੱਤੀਆਂ ਗਈਆਂ। ਇਹ ਇਸ ਯੂਨਿਟ ਦਾ ਸਥਾਪਨਾ ਤੋਂ ਬਾਅਦ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ ਹੈ ਅਤੇ ਉਹ ਸਾਰੇ ਯੂਨਿਟਾਂ ਵਿਚੋਂ ਪਹਿਲੇ ਸਥਾਨ ’ਤੇ ਰਹੇ। ਇਸ ਟੀਮ ਨੂੰ ਸਕੈਵਡਰਨ ਕੁਆਟਰ ਮਾਸਟਰ ਅਬਦੁਲ ਕਾਦਿਰ ਨੇ ਦਿਨ ਰਾਤ ਮਿਹਨਤ ਕਰਕੇ ਤਿਆਰ ਕੀਤਾ ਸੀ। ਸਹਿਯੋਗੀ ਐਨ ਸੀ ਸੀ ਅਧਿਕਾਰੀ ਡਾ. ਨਿਤਿਨ ਦੇਵ ਸਿੰਘ ਅਤੇ ਪ੍ਰੇਮ ਪ੍ਰਕਾਸ਼ ਦੂਬੇ ਨੇ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਅਤੇ ਪ੍ਰੇਰਨਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਲੈਫ. ਕਰਨਲ ਅੰਸ਼ੁਲ ਰੀਓਥੀਆ, ਕਮਾਂਡਿੰਗ ਅਫ਼ਸਰ ਨੇ ਇਸ ਟੀਮ ਦੀ ਯੋਜਨਾ, ਚੋਣ ਅਤੇ ਸੰਯੋਜਨ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਟੀਮ ਨੂੰ ਇਹ ਮਾਣ ਪ੍ਰਾਪਤ ਕਰਨ ਵਿਚ ਵੱਡਾ ਯੋਗਦਾਨ ਪਾਇਆ। ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਵਿਦਿਆਰਥੀਆਂ ਅਤੇ ਸਾਰੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਪ੍ਰਾਪਤੀ ਲਈ ਸਾਰੀ ਟੀਮ ਅਤੇ ਯੂਨਿਟ ਦੀ ਸ਼ਲਾਘਾ ਕੀਤੀ ਅਤੇ ਪ੍ਰੇਰਿਤ ਕੀਤਾ ਕਿ ਅਜਿਹੀਆਂ ਪ੍ਰਾਪਤੀਆਂ ਲਈ ਨਿਰੰਤਰ ਉਪਰਾਲੇ ਕੀਤੇ ਜਾਣ।
