
ਨਿਰਮਲ ਕੁਟੀਆ ਕਿਲਾ ਬਰੂਨ ਬਜਵਾੜਾ ਵਿਖੇ ਕਰਵਾਏ ਗਏ ਗੁਰਬਾਣੀ ਕੰਠ ਮੁਕਾਬਲੇ
ਮਾਹਿਲਪੁਰ, - ਨਿਰਮਲ ਕੁਟੀਆ ਕਿਲਾ ਬਰੂਨ ਬਜਵਾੜਾ ਵਿਖ਼ੇ ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ ਜੀ ਦੀ ਯੋਗ ਅਗਵਾਈ ਹੇਠ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏl ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆl ਪਹਿਲੇ ਨੰਬਰ ਤੇ ਆਉਣ ਵਾਲੇ ਦੋਨਾਂ ਗਰੁੱਪਾਂ ਨੂੰ ਸਾਈਕਲ, ਦੂਜੇ ਨੰਬਰ ਵਾਲੇ ਬੱਚਿਆਂ ਨੂੰ 2100 ਰੁਪਏ ਤੀਜੇ ਨੰਬਰ ਵਾਲੇ ਬੱਚਿਆਂ ਨੂੰ 1100 ਰੁਪਏ ਇਨਾਮ ਦਿਤਾ ਗਿਆl
ਮਾਹਿਲਪੁਰ, - ਨਿਰਮਲ ਕੁਟੀਆ ਕਿਲਾ ਬਰੂਨ ਬਜਵਾੜਾ ਵਿਖ਼ੇ ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ ਜੀ ਦੀ ਯੋਗ ਅਗਵਾਈ ਹੇਠ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏl ਜਿਸ ਵਿੱਚ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆl ਪਹਿਲੇ ਨੰਬਰ ਤੇ ਆਉਣ ਵਾਲੇ ਦੋਨਾਂ ਗਰੁੱਪਾਂ ਨੂੰ ਸਾਈਕਲ, ਦੂਜੇ ਨੰਬਰ ਵਾਲੇ ਬੱਚਿਆਂ ਨੂੰ 2100 ਰੁਪਏ ਤੀਜੇ ਨੰਬਰ ਵਾਲੇ ਬੱਚਿਆਂ ਨੂੰ 1100 ਰੁਪਏ ਇਨਾਮ ਦਿਤਾ ਗਿਆl ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ ਜੀ ਨੇ ਦੱਸਿਆ ਕਿ ਪਹਿਲਾਂ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਸ਼ਬਦ ਕੀਰਤਨ ਅਤੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏl
ਇਸ ਮੌਕੇ ਜਗਮੋਹਨ ਸਿੰਘ ਅਮਰੀਕਾ ਨਿਵਾਸੀ ਅਤੇ ਸੰਘੇੜਾ ਪਰਵਾਰ ਵਲੋਂ ਵਿਸ਼ੇਸ਼ ਯੋਗਦਾਨ ਦਿਤਾ ਗਿਆl ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾਂ ਜੀ ਨੇ ਸਮਾਗਮ ਵਿੱਚ ਸ਼ਾਮਿਲ ਹੋ ਕੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਸਰਾਹਨਾ ਕੀਤੀ l ਇਸ ਮੌਕੇ ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਸੰਤ ਹਰਕ੍ਰਿਸ਼ਨ ਸਿੰਘ ਸੋਢੀ ਠੱਕਰਵਾਲ, ਧਰਮਿੰਦਰ ਸਿੰਘ ਜੱਜ, ਹਰਿੰਦਰ ਸਿੰਘ ਫਲੋਰਾ, ਸਰਪੰਚ ਕੁਲਦੀਪ ਕੁਮਾਰ, ਬਲਵੀਰ ਕੌਰ, ਚਰਨਜੀਤ ਕੌਰ, ਜਸਵੀਰ ਕੌਰ, ਰਣਜੀਤ ਸਿੰਘ,ਢਾਡੀ ਗੁਰਦਿਆਲ ਸਿੰਘ,ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਮਾਸਟਰ ਅਜੈਬ ਸਿੰਘ ਸਮੇਤ ਇਲਾਕਾ ਨਿਵਾਸੀ ਹਾਜ਼ਰ ਸਨl ਗੱਲਬਾਤ ਕਰਦਿਆਂ ਸੰਤ ਬਾਬਾ ਮਹਾਂਵੀਰ ਸਿੰਘ ਤਾਜੇਵਾਲ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਦਾ ਮੁੱਖ ਮਨੋਰਥ ਵਿਦਿਆਰਥੀਆਂ ਨੂੰ ਬਚਪਨ ਤੋਂ ਹੀ ਧਰਮ ਦੇ ਉੱਚੇ ਦੇ ਸੁੱਚੇ ਅਸੂਲਾਂ ਨਾਲ ਜੋੜਨਾ ਹੈ, ਤਾਂ ਕਿ ਉਹ ਵੱਡੇ ਹੋ ਕੇ ਸਚਿਆਈ ਦੇ ਰਸਤੇ ਤੇ ਚੱਲ ਕੇ ਸਮਾਜ ਦੀ ਤਰੱਕੀ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ lਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਕਰਵਾਉਣ ਨਾਲ ਵਿਦਿਆਰਥੀ ਗੁਰਬਾਣੀ ਅਤੇ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨਾਲ ਜੁੜਦੇ ਹਨl ਜਿਸ ਤੋ ਪ੍ਰੇਰਨਾ ਲੈ ਕੇ ਉਹ ਹਰ ਤਰ੍ਹਾਂ ਦੇ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੇ ਯੋਗ ਬਣ ਜਾਂਦੇ ਹਨ l
